ਲੰਡਨ— ਸਾਬਕਾ ਨੰਬਰ ਇਕ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਮੌਜੂਦਾ ਨੰਬਰ ਇਕ ਸਪੇਨ ਦੇ ਰਾਫੇਲ ਨਡਾਲ ਨੂੰ 5 ਸੈੱਟਾਂ ਦੇ ਸੰਘਰਸ਼ਪੂਰਨ ਮੁਕਾਬਲੇ ਵਿਚ ਸ਼ਨੀਵਾਰ ਨੂੰ 6-4, 3-6, 7-6, 3-6, 10-8 ਨਾਲ ਹਰਾ ਕੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਐਤਵਾਰ ਨੂੰ ਉਸਦੀ ਟੱਕਰ ਦੱਖਣੀ ਅਫਰੀਕਾ ਦੇ ਮੈਰਾਥਨ ਮੈਨ ਕੇਵਿਨ ਐਂਡਰਸਨ ਨਾਲ ਹੋਵੇਗੀ।
ਐਂਡਰਸਨ ਨੇ ਅਮਰੀਕਾ ਦੇ ਜਾਨ ਇਸਨਰ ਨੂੰ ਵਿੰਬਲਡਨ ਦੇ ਇਤਿਹਾਸ ਦੇ ਸਭ ਤੋਂ ਲੰਬੇ ਸੈਮੀਫਾਈਨਲ ਵਿਚ ਸ਼ੁੱਕਰਵਾਰ ਨੂੰ 7-6, 6-7, 6-7, 6-4, 26-24 ਨਾਲ ਹਰਾ ਕੇ ਪਹਿਲੀ ਵਾਰ ਪੁਰਸ਼ ਵਰਗ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ।
ਨਡਾਲ ਤੇ ਜੋਕੋਵਿਚ ਦਾ ਦੂਜਾ ਸੈਮੀਫਾਈਨਲ ਕੱਲ ਅਧੂਰਾ ਰਹਿ ਗਿਆ ਸੀ। ਕੱਲ ਮੈਚ ਰੁਕਣ ਦੇ ਸਮੇਂ ਤਿੰਨ ਵਾਰ ਦੇ ਚੈਂਪੀਅਨ ਜੋਕੋਵਿਚ 6-4, 3-6, 7-6 ਨਾਲ ਅੱਗੇ ਸੀ। ਅੱਜ ਖੇਡ ਸ਼ੁਰੂ ਹੋਣ 'ਤੇ ਨਡਾਲ ਨੇ ਤੇਜ਼ੀ ਦਿਖਾਈ ਤੇ ਚੌਥਾ ਸੈੱਟ 6-3 ਨਾਲ ਜਿੱਤ ਲਿਆ।
ਫੈਸਲਾਕੁੰਨ ਸੈੱਟ ਇਕ ਵਾਰ ਫਿਰ ਲੰਬਾ ਖਿੱਚਿਆ ਗਿਆ। ਐਂਡਰਸਨ ਤੇ ਇਸਨਰ ਵਿਚਾਲੇ ਫੈਸਲਾਕੁੰਨ ਸੈੱਟ ਦਾ ਫੈਸਲਾ 26-24 'ਤੇ ਹੋਇਆ ਜਦਕਿ ਇਸ ਤੋਂ ਪਹਿਲਾਂ ਐਂਡਰਸਨ ਤੇ ਰੋਜਰ ਫੈਡਰਰ ਵਿਚਾਲੇ ਫੈਸਲਾਕੁੰਨ ਸੈੱਟ 13-11 'ਤੇ ਖਤਮ ਹੋਇਆ ਸੀ। ਜੋਕੋਵਿਚ ਤੇ ਨਡਾਲ ਵਿਚਾਲੇ ਫੈਸਲਾਕੁੰਨਸੈੱਟ ਜੋਕੋਵਿਚ ਨੇ 10-8 ਨਾਲ ਜਿੱਤ ਕੇ ਮੈਚ ਪੰਜ ਘੰਟੇ 14 ਮਿੰਟ ਵਿਚ ਖਤਮ ਕਰ ਦਿੱਤਾ।
ਧੋਨੀ ਨੇ ਹਾਸਲ ਕੀਤੀ ਖਾਸ ਉਪਲੱਬਧੀ, ਇਸ ਤਰ੍ਹਾਂ ਕਰਨ ਵਾਲੇ ਬਣੇ ਪਹਿਲੇ ਭਾਰਤੀ
NEXT STORY