ਬੇਲ (ਨਿਕਲੇਸ਼ ਜੈਨ)- ਸਵਿਟਜ਼ਰਲੈਂਡ ਵਿਚ ਚੱਲ ਰਹੀ ਬੇਲ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤ ਦੇ ਵਿਦਿਤ ਗੁਜਰਾਤੀ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ 3 ਰਾਊਂਡਾਂ ਵਿਚ 2 ਵੱਡੀਆਂ ਜਿੱਤਾਂ ਤੇ ਇਕ ਡਰਾਅ ਨਾਲ 2.5 ਅੰਕ ਬਣਾਉਂਦਿਆਂ ਸਿੰਗਲ ਬੜ੍ਹਤ ਕਾਇਮ ਕਰ ਲਈ ਹੈ।

ਉਸ ਨੇ ਪਹਿਲੇ ਰਾਊਂਡ ਵਿਚ ਪੇਰੂ ਦੇ ਨੌਜਵਾਨ ਗ੍ਰੈਂਡ ਮਾਸਟਰ ਜਾਰਜ ਕੋਰੀ ਨੂੰ ਹਰਾਇਆ, ਜਦਕਿ ਦੂਜੇ ਰਾਊਂਡ ਵਿਚ ਉਸ ਨੇ ਅਮਰੀਕਨ ਧਾਕੜ ਸਮੇਓਲ ਸ਼ੰਕਲੰਦ ਨਾਲ ਡਰਾਅ ਖੇਡਿਆ ਤੇ ਤੀਜੇ ਰਾਊਂਡ ਵਿਚ ਉਸ ਨੇ ਹੰਗਰੀ ਦੇ ਸਾਬਕਾ ਵਿਸ਼ਵ ਚੈਂਪੀਅਨਸ਼ਿਪ ਚੈਲੰਜਰ ਦੇ ਚੈਂਪੀਅਨ ਪੀਟਰ ਲੇਕੋ ਨੂੰ ਹਰਾਉਂਦਿਆਂ ਆਪਣੀ ਦੂਜੀ ਜਿੱਤ ਦਰਜ ਕੀਤੀ। ਫਿਲਹਾਲ ਹੁਣ ਤਕ ਦੇ ਪ੍ਰਦਰਸ਼ਨ ਵਿਚ ਵਿਦਿਤ ਨੇ ਆਪਣੀ ਲਾਈਵ ਰੇਟਿੰਗ 2715 ਅੰਕਾਂ ਤਕ ਪਹੁੰਚਾ ਦਿੱਤੀ ਹੈ ਤੇ ਉਮੀਦ ਹੈ ਕਿ ਉਹ ਆਪਣੀ ਇਸ ਲੈਅ ਨੂੰ ਬਰਕਰਾਰ ਰੱਖੇਗਾ।
AIBA ਦੇ ਐਥਲੀਟ ਕਮਿਸ਼ਨ 'ਚ ਜਗ੍ਹਾ ਬਣਾਉਣ ਦੀ ਦੌੜ 'ਚ ਸਰਿਤਾ
NEXT STORY