ਲੰਡਨ (ਭਾਸ਼ਾ)- ਇੰਗਲੈਂਡ ਦੇ ਸਟਾਰ ਆਲਰਾਊਂਡਰ ਬੇਨ ਸਟੋਕਸ ਦੀ ਟੁੱਟੀ ਹੋਈ ਉਂਗਲ ਦਾ ਦੂਜਾ ਆਪਰੇਸ਼ਨ ਹੋਇਆ ਹੈ, ਜਿਸ ਨਾਲ ਉਨ੍ਹਾਂ ਦਾ ਏਸ਼ੇਜ਼ ਸੀਰੀਜ਼ ਤੋਂ ਬਾਹਰ ਰਹਿਣਾ ਤੈਅ ਹੈ। ਭਾਰਤ ਵਿਰੁੱਧ ਘਰੇਲੂ ਸੀਰੀਜ਼ ਤੋਂ ਬਾਹਰ ਹੋਣ ਤੋਂ ਬਾਅਦ ਕ੍ਰਿਕਟ ਤੋਂ ਅਣਮਿੱਥੇ ਸਮੇਂ ਲਈ ਬ੍ਰੇਕ ਲੈਣ ਵਾਲੇ ਸਟੋਕਸ ਨੂੰ ਚਾਰ ਮਹੀਨੇ ਪਹਿਲਾਂ ਰਾਜਸਥਾਨ ਰਾਇਲਜ਼ ਲਈ ਆਈ.ਪੀ.ਐੱਲ. ਖੇਡਦੇ ਸਮੇਂ ਖੱਬੇ ਹੱਥ ਦੀ ਉਂਗਲ 'ਤੇ ਸੱਟ ਲੱਗੀ ਸੀ।
ਇਹ ਵੀ ਪੜ੍ਹੋ : ਮਨੂ ਭਾਕਰ, ਰਿਦਮ ਤੇ ਨਾਮਿਆ ਦੀ ਤਿੱਕੜੀ ਨੇ ਸੋਨ ਤਮਗੇ ’ਤੇ ਲਾਇਆ ‘ਨਿਸ਼ਾਨਾ’
ਟੈਬਲਾਇਡ 'ਡੇਲੀ ਮਿਰਰ' ਅਨੁਸਾਰ, 'ਅਪ੍ਰੈਲ ਵਿਚ ਸਟੋਕਸ ਦੀ ਉਂਗਲ 'ਤੇ ਪਹਿਲਾ ਆਪਰੇਸ਼ਨ ਕਰਨ ਵਾਲੇ ਲੀਡਜ਼ ਦੇ ਡਾਕਟਰ ਡਗ ਕੈਂਪਬੈਲ ਨੇ ਹੀ ਦੂਜਾ ਆਪਰੇਸ਼ਨ ਕੀਤਾ ਹੈ।' ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਟੋਕਸ ਦੀ ਉਂਗਲ ਹੁਣ ਤੇਜ਼ੀ ਨਾਲ ਠੀਕ ਹੋ ਜਾਵੇਗੀ ਅਤੇ ਉਨ੍ਹਾਂ ਨੂੰ ਦਰਦ ਤੋਂ ਵੀ ਰਾਹਤ ਮਿਲੇਗੀ। ਉਨ੍ਹਾਂ ਦੇ ਮੈਦਾਨ ਵਿਚ ਵਾਪਸੀ ਦੀ ਸੰਭਾਵਨਾ ਨਹੀਂ ਹੈ। ਏਸ਼ੇਜ਼ ਸੀਰੀਜ਼ ਦਸੰਬਰ-ਜਨਵਰੀ ਵਿਚ ਖੇਡੀ ਜਾਵੇਗੀ। ਸਟੋਕਸ ਨੇ ਬੁੱਧਵਾਰ ਨੂੰ ਆਪਣੀ ਪਤਨੀ ਕਲੇਅਰ ਦੇ ਨਾਲ ਇੰਸਟਾਗ੍ਰਾਮ 'ਤੇ ਇਕ ਫੋਟੋ ਵੀ ਪੋਸਟ ਕੀਤੀ, ਜਿਸ 'ਚ ਉਨ੍ਹਾਂ ਦੇ ਹੱਥ ਦੀ ਇਕ ਉਂਗਲੀ 'ਤੇ ਪੱਟੀ ਬੰਨ੍ਹੀ ਹੋਈ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬਲੋਚਿਸਤਾਨ ਟੀਮ ਦੇ 4 ਖਿਡਾਰੀ ਕੋਰੋਨਾ ਪਾਜ਼ੇਟਿਵ, ਪਾਕਿ ਟੀ20 ਚੈਂਪੀਅਨਸ਼ਿਪ ਦੇ ਮੈਚਾਂ ’ਚ ਦਬਲਾਅ
NEXT STORY