ਅਹਿਮਦਾਬਾਦ– ਇੰਗਲੈਂਡ ਦੇ ਕ੍ਰਿਕਟ ਬੇਨ ਸਟੋਕਸ ਨੂੰ ਤੀਜੇ ਟੈਸਟ ਦੇ ਸ਼ੁਰੂਆਤੀ ਦਿਨ ਗੇਂਦ ’ਤੇ ਥੁੱਕ ਲਗਾਉਂਦੇ ਹੋਏ ਦੇਖਿਆ ਗਿਆ, ਜਿਸ ਤੋਂ ਬਾਅਦ ਗੇਂਦ ਨੂੰ ਸੈਨੇਟਾਈਜ਼ ਕਰਨਾ ਪਿਆ। ਇਹ ਘਟਨਾ 12ਵੇਂ ਓਵਰ ਦੇ ਅਖੀਰ ’ਚ ਹੋਈ, ਜਦ ਸਟੋਕਸ ਗੇਂਦ ਨੂੰ ਚਮਕਾਉਣ ਲਈ ਥੁੱਕ ਲਾਉਂਦੇ ਦੇਖੇ ਗਏ। ਇਸ ’ਤੇ ਅੰਪਾਇਰ ਨਿਤਿਨ ਮੇਨਨ ਨੇ ਉਨ੍ਹਾਂ ਨਾਲ ਗੱਲ ਕੀਤੀ ਤੇ ਚੇਤਾਵਨੀ ਵੀ ਦਿੱਤੀ।
ਜ਼ਿਕਰਯੋਗ ਹੈ ਕਿ ਆਈ. ਸੀ. ਸੀ. ਨੇ ਪਿਛਲੇ ਸਾਲ ਜੂਨ ’ਚ ਕੋਵਿਡ-19 ਮਹਾਮਾਰੀ ਦੇ ਚਲਦਿਆਂ ਗੇਂਦ ਨੂੰ ਚਮਕਾਉਣ ਲਈ ਉਸ ’ਤੇ ਥੁੱਕ ਲਾਉਣ ਤੋਂ ਮਨਾ ਕਰ ਦਿੱਤਾ ਸੀ। ਆਈ. ਸੀ. ਸੀ. ਦੇ ਕੋਵਿਡ-19 ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਕ ਟੀਮ ਹਰੇਕ ਪਾਰੀ 'ਚ 2 ਵਾਰ ਚੇਤਾਵਨੀ ਦਿੱਤੀ ਜਾ ਸਕਦੀ ਹੈ ਪਰ ਗੇਂਦ 'ਤੇ ਵਾਰ-ਵਾਰ ਥੁੱਕ ਲਾਉਣ ਨਾਲ ਪੰਜ ਦੌੜਾਂ ਦਾ ਜ਼ੁਰਮਾਨਾ ਹੋਵੇਗਾ, ਜੋ ਬੱਲੇਬਾਜ਼ੀ ਕਰ ਰਹੀ ਟੀਮ ਨੂੰ ਮਿਲਣਗੀਆਂ। ਜਦੋ ਵੀ ਗੇਂਦਬਾਜ਼ ਗੇਂਦ 'ਤੇ ਥੁੱਕ ਲਾਉਂਦਾ ਤਾਂ ਅੰਪਾਇਰ ਨੂੰ ਗੇਂਦ ਨਾਲ ਖੇਡ ਸ਼ੁਰੂ ਕਰਨ ਤੋਂ ਪਹਿਲਾਂ ਇਸ ਨੂੰ ਸਾਫ ਕਰਨਾ ਹੋਵੇਗਾ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਿਸ਼ਵ ਚੈਂਪੀਅਨ ਨਾਜ਼ਿਮ ਨੂੰ ਹਰਾ ਜਯੋਤੀ ਪਹੁੰਚੀ ਕੁਆਰਟਰ ਫਾਈਨਲ ’ਚ
NEXT STORY