ਹੈਦਰਾਬਾਦ— ਮੁਹੰਮਦ ਨਬੀਬਕਸ਼ ਤੇ ਮਨਿੰਦਰ ਸਿੰਘ ਦੇ ਤੂਫਾਨੀ ਪ੍ਰਦਰਸ਼ਨ ਨਾਲ ਬੰਗਾਲ ਵਾਰੀਅਰਸ ਨੇ ਯੂ. ਪੀ. ਯੋਧਾ ਨੂੰ ਪ੍ਰੋ ਕਬੱਡੀ ਲੀਗ ਦੇ ਮੁਕਾਬਲੇ 'ਚ ਬੁੱਧਵਾਰ ਨੂੰ 48-17 ਦੇ ਵੱਡੇ ਅੰਤਰ ਨਾਲ ਹਰਾ ਦਿੱਤਾ। ਬੰਗਾਲ ਨੇ 31 ਅੰਕਾਂ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ ਜੋ ਪ੍ਰੋ ਕਬੱਡੀ ਲੀਗ ਦੇ ਇਤਿਹਾਸ 'ਚ ਉਸਦੀ ਸਭ ਤੋਂ ਵੱਡੀ ਜਿੱਤ ਹੈ। ਬੰਗਾਲ ਨੇ ਇਸ ਤਰ੍ਹਾਂ ਜਿੱਤ ਦੇ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਜਦਕਿ ਯੂ. ਪੀ. ਨੇ ਟੂਰਨਾਮੈਂਟ 'ਚ ਆਪਣਾ ਪਹਿਲਾ ਮੈਚ ਹਾਰਿਆ।

ਬੰਗਾਲ ਟੀਮ ਨੇ ਰੇਡ ਨਾਲ 24 ਤੇ ਡਿਫੈਂਸ ਨਾਲ 14 ਅੰਕ ਹਾਸਲ ਕਰ ਯੂ. ਪੀ. ਦੇ ਯੋਧਾਵਾਂ ਨੂੰ ਤਬਾਹ ਕਰ ਦਿੱਤਾ। ਨਬੀਬਕਸ਼ ਨੇ 10, ਮਨਿੰਦਰ ਨੇ 9 ਤੇ ਬਲਦੇਵ ਸਿੰਘ ਨੇ 7 ਅੰਕ ਹਾਸਲ ਕੀਤੇ। ਯੂ. ਪੀ. ਟੀਮ ਦੇ ਲਈ ਮੋਨੂੰ ਗੋਇਲ ਨੇ ਸਭ ਤੋਂ ਜ਼ਿਆਦਾ 6 ਅੰਕ ਹਾਸਲ ਕੀਤੇ। ਟੀਮ ਦੇ ਨੋਜਵਾਨ ਕਪਤਾਨ ਤੇ ਸਟਾਰ ਡਿਫੈਂਡਰ ਨਿਤੇਸ਼ ਕੁਮਾਰ 3 ਅੰਕ ਹਾਸਲ ਕਰ ਸਕੇ।
ਟੋਕੀਓ ਓਲੰਪਿਕ ਦੇ ਤਮਗਿਆਂ ਦਾ ਹੋਇਆ ਦੀਦਾਰ
NEXT STORY