ਨੈਰੋਬੀ– ਭਾਰਤ ਦੇ ਗਗਨਜੀਤ ਭੁੱਲਰ ਨੇ ਵੀਰਵਾਰ ਨੂੰ ਕੀਨੀਆ ਸਾਵਾਨਾਹ ਕਲਾਸਿਕ ਗੋਲਫ ਟੂਰਨਾਮੈਂਟ ਦੇ ਤੀਜੇ ਦੌਰ ਵਿਚ ਬੋਗੀ ਨਾਲ ਸਮਾਪਤੀ ਦੇ ਬਾਵਜੂਦ ਪੰਜ ਅੰਡਰ 66 ਦਾ ਸ਼ਾਨਦਾਰ ਸਕੋਰ ਬਣਾਇਆ। ਭੁੱਲਰ ਦਾ 54 ਹੋਲ ਤੋਂ ਬਾਅਦ ਕੁਲ ਸਕੋਰ 10 ਅੰਡਰ ’ਤੇ ਹੈ ਤੇ ਉਹ ਸਾਂਝੇ ਤੌਰ ’ਤੇ 26ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਦੂਜੇ ਦੌਰ ਤੋਂ ਬਾਅਦ ਉਹ ਸਾਂਝੇ ਤੌਰ ’ਤੇ 49ਵੇਂ ਸਥਾਨ ’ਤੇ ਹੈ। ਪਹਿਲੇ ਦੋ ਦੌਰ ਵਿਚ ਉਸ ਨੇ 70 ਤੇ 67 ਦਾ ਕਾਰਡ ਖੇਡਿਆ ਸੀ।
ਇਹ ਖ਼ਬਰ ਪੜ੍ਹੋ- ਯਕੀਨ ਸੀ ਕਿ ਕਰਨਾਟਕ ਤੋਂ ਅਗਲਾ ਖਿਡਾਰੀ ਪ੍ਰਸਿੱਧ ਹੀ ਹੋਵੇਗਾ : ਰਾਹੁਲ
ਹੋਰਨਾਂ ਭਾਰਤੀਆਂ ਵਿਚ ਸ਼ੁਭੰਕਰ ਸ਼ਰਮਾ (69-69-69) ਕੁਲ ਛੇ ਅੰਡਰ ਦੇ ਸਕੋਰ ਦੇ ਨਾਲ ਸਾਂਝੇ ਤੌਰ ’ਤੇ 54ਵੇਂ ਸਥਾਨ ’ਤੇ ਹੈ। ਐੱਸ. ਐੱਸ. ਪੀ. ਚੌਰੱਸੀਆ ਆਖਰੀ 9 ਹੋਲ ਵਿਚ ਛੇ ਬਰਡੀਆਂ ਬਣਾਉਣ ਦੇ ਬਾਵਜੂਦ ਕੱਟ ਤੋਂ ਖੁੰਝ ਗਿਆ। ਪਿਛਲੇ ਹਫਤੇ ਕੀਨੀਆ ਓਪਨ ਦੇ ਜੇਤੂ ਦੱਖਣੀ ਅਫਰੀਕੀ ਗੋਲਫਰ ਜਸਟਿਨ ਹਾਰਡਿੰਗ (66) ਨੇ ਆਖਰੀ ਚਾਰ ਹੋਲ ਵਿਚੋਂ ਤਿੰਨ ਵਿਚ ਬਰਡੀਆਂ ਬਣਾਈਆਂ ਤੇ ਉਸ ਨੇ 3 ਸ਼ਾਟਾਂ ਦੀ ਬੜ੍ਹਤ ਬਣਾ ਲਈ ਹੈ।
ਇਹ ਖ਼ਬਰ ਪੜ੍ਹੋ- ਮੈਕਸੀਕੋ ਨੇ ਓਲੰਪਿਕ ਫੁੱਟਬਾਲ ਕੁਆਲੀਫਾਇੰਗ ਮੈਚ 'ਚ ਅਮਰੀਕਾ ਨੂੰ ਹਰਾਇਆ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੈਕਸੀਕੋ ਨੇ ਓਲੰਪਿਕ ਫੁੱਟਬਾਲ ਕੁਆਲੀਫਾਇੰਗ ਮੈਚ 'ਚ ਅਮਰੀਕਾ ਨੂੰ ਹਰਾਇਆ
NEXT STORY