ਪੁਣੇ– ਨੌਜਵਾਨ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਦੇ ਕੌਮਾਂਤਰੀ ਕ੍ਰਿਕਟ ਵਿਚ ਸ਼ਾਨਦਾਰ ਡੈਬਿਊ ਤੋਂ ਕੇ. ਐੱਲ. ਰਾਹੁਲ ਹੈਰਾਨ ਨਹੀਂ ਹੈ ਅਤੇ ਉਸ ਨੇ ਹਮੇਸ਼ਾ ਤੋਂ ਯਕੀਨ ਸੀ ਕਿ ਕਰਨਾਟਕ ਤੋਂ ਭਾਰਤੀ ਟੀਮ ਵਿਚ ਜਗ੍ਹਾ ਬਣਾਉਣ ਵਾਲਾ ਅਗਲਾ ਕ੍ਰਿਕਟਰ ਉਹ ਹੀ ਹੋਵੇਗਾ। ਆਈ. ਪੀ. ਐੱਲ. ਵਿਚ ਕੋਲਕਾਤਾ ਨਾਈਟ ਰਾਈਡਰਜ਼ ਲਈ ਸ਼ਾਨਦਾਰ ਪ੍ਰਦਰਸ਼ਨ ਕਰਕੇ ਮਸ਼ਹੂਰ ਹੋਏ ਕ੍ਰਿਸ਼ਣਾ ਨੇ ਇੰਗਲੈਂਡ ਵਿਰੁੱਧ ਵਨ ਡੇ ਕ੍ਰਿਕਟ ਵਿਚ ਡੈਬਿਊ ਕਰਕੇ ਚਾਰ ਵਿਕਟਾਂ ਹਾਸਲ ਕੀਤੀਆਂ।
ਰਾਹੁਲ ਨੇ ਕਿਹਾ,‘ਇਮਾਨਦਾਰੀ ਨਾਲ ਕਹਾਂ ਤਾਂ ਮੈਂ ਉਸ ਦੇ ਪ੍ਰਦਰਸ਼ਨ ਤੋਂ ਹੈਰਾਨ ਨਹੀਂ ਹਾਂ। ਅਸੀਂ ਇਕ ਹੀ ਬੈਚ ਦੇ ਨਹੀਂ ਹਾਂ ਪਰ ਮੈਂ ਉਸ ਨੂੰ ਜੂਨੀਅਰ ਕ੍ਰਿਕਟ ਖੇਡਦੇ ਕਾਫੀ ਦੇਖਿਆ ਹੈ ਅਤੇ ਨੈੱਟ ’ਤੇ ਵੀ ਉਸ ਨੇ ਆਪਣੇ ਪ੍ਰਦਰਸ਼ਨ ਨਾਲ ਧਿਆਨ ਖਿੱਚਿਆ ਸੀ।’’ ਰਾਹੁਲ ਨੇ ਕਿਹਾ,‘‘ਉਹ ਕਾਫੀ ਲੰਬਾ ਹੈ ਅਤੇ ਤੇਜ਼ ਗੇਂਦਬਾਜ਼ ਕਰਵਾਉਂਦਾ ਹੈ। ਉਸ ਨੂੰ ਵਿਕਟ ਤੋਂ ਕਾਫੀ ਉਛਾਲ ਮਿਲਦੀ ਹੈ। ਵਿਜੇ ਹਜ਼ਾਰੇ ਅਤੇ ਮੁਸ਼ਤਾਕ ਅਲੀ ਟਰਾਫੀ ਵਿਚ ਉਸਦੇ ਨਾਲ ਖੇਡ ਕੇ ਮੈਨੂੰ ਅਹਿਸਾਸ ਹੋ ਗਿਆ ਹੈ ਕਿ ਉਹ ਕਾਫੀ ਬਹਾਦੁਰ ਵੀ ਹੈ।’’ ਉਸ ਨੇ ਕਿਹਾ ਕਿ ਮਿਹਨਤ ਕਰਦੇ ਰਹਿਣ ਨਾਲ ਪ੍ਰਸਿੱਧ ਭਾਰਤੀ ਟੀਮ ਲਈ ਕਾਫੀ ਉਪਯੋਗੀ ਸਾਬਤ ਹੋਵੇਗਾ।
ਇਹ ਖ਼ਬਰ ਪੜ੍ਹੋ- ਜ਼ਖਮੀ ਅਈਅਰ ਨੇ ਨਹੀਂ ਹਾਰੀ ਹਿੰਮਤ, ਆਪਣੀ ਵਾਪਸੀ 'ਤੇ ਦਿੱਤਾ ਵੱਡਾ ਬਿਆਨ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਓਰਲੀਆਂਸ ਮਾਸਟਰਸ : ਸਾਇਨਾ ਨੇਹਵਾਲ ਤੇ ਇਰਾ ਸ਼ਰਮਾ ਕੁਆਰਟਰ ਫ਼ਾਈਨਲ ’ਚ
NEXT STORY