ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਬੀ. ਸੀ. ਸੀ. ਆਈ. ਨੇ 'ਏ-ਪਲਸ' ਸ਼੍ਰੇਣੀ ਤੋਂ ਬਾਹਰ ਕਰ ਦਿੱਤਾ ਹੈ। ਬੀ. ਸੀ. ਸੀ. ਆਈ. ਨੇ ਵੀਰਵਾਰ ਦੇਰ ਰਾਤ ਭਾਰਤੀ ਟੀਮ ਦੇ ਖਿਡਾਰੀਆਂ ਦੇ ਲਈ ਸਾਲਾ ਇਕਰਾਰਨਾਮੇ ਦਾ ਐਲਾਨ ਕੀਤਾ।

ਨਵੇਂ ਇਕਰਾਰਨਾਮੇ ਦੇ ਅਨੁਸਾਰ ਕਪਤਾਨ ਵਿਰਾਟ ਕੋਹਲੀ, ਵਨ ਡੇ ਉਪ ਕਪਤਾਨ ਰੋਹਿਤ ਸ਼ਰਮਾ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਹੀ ਇਸ ਤਰ੍ਹਾਂ ਦੇ ਖਿਡਾਰੀ ਹਨ ਜਿਨ੍ਹਾਂ ਨੂੰ 'ਏ-ਪਲਸ' ਸ਼੍ਰੇਣੀ' 'ਚ ਰੱਖਿਆ ਗਿਆ ਹੈ। ਇਸ ਤੋਂ ਬਾਅਦ ਭੁਵਨੇਸ਼ਵਰ ਤੇ ਧਵਨ ਨੂੰ ਜਿੱਥੇ 'ਏ-ਪਲਸ' ਸ਼੍ਰੇਣੀ ਤੋਂ ਬਾਹਰ ਕਰ ਦਿੱਤਾ ਗਿਆ ਹੈ, ਉੱਥੇ ਹੀ ਨੌਜਵਾਨ ਵਿਕਟਕੀਪਰ ਤੇ ਬੱਲੇਬਾਜ਼ ਰਿਸ਼ਭ ਪੰਤ ਨੂੰ 'ਏ-ਸ਼੍ਰੇਣੀ 'ਚ ਜਗ੍ਹਾਂ ਦਿੱਤੀ ਗਈ ਹੈ।
ਆਈ. ਪੀ. ਐੱਲ.-2019 ਦੇ ਮੈਚ ਰਾਤ 8 ਵਜੇ ਤੋਂ
NEXT STORY