ਨਿਊਯਾਰਕ— ਕੈਨੇਡਾ ਦੀ ਬਿਯਾਂਕਾ ਐਂਦ੍ਰੀਸਕੂ ਨੇ ਬੁੱਧਵਾਰ ਨੂੰ ਬੈਲਜੀਅਮ ਦੀ ਐਲੀਸੇ ਮਰਟਨਸ ਨੂੰ ਹਰਾ ਕੇ ਅਮਰੀਕੀ ਓਪਨ ਟੈਨਿਸ ਗ੍ਰੈਂਡਸਲੈਮ ਦੇ ਮਹਿਲਾ ਸਿੰਗਲ ਵਰਗ ਦੇ ਅੰਤਿਮ ਚਾਰ ’ਚ ਜਗ੍ਹਾ ਪੱਕੀ ਕੀਤੀ ਜਿਸ ’ਚ ਉਸ ਦਾ ਮੁਕਾਬਲਾ ਬੇਲਿੰਡਾ ਬੇਨਸਿਚ ਨਾਲ ਹੋਵੇਗਾ। 19 ਸਾਲਾ ਖਿਡਾਰਨ ਐਂਦ੍ਰੀਸਕਾ ਨੇ 25ਵੀਂ ਰੈਂਕਿੰਗ ਮਰਟਨਸ ਨੂੰ 3-6, 6-2, 6-3 ਨਾਲ ਹਰਾਇਆ ਅਤੇ ਉਹ ਵੀਰਵਾਰ ਨੂੰ ਹੋਣ ਵਾਲੇ ਸੈਮੀਫਾਈਨਲ ’ਚ ਸਵਿਟਜ਼ਰਲੈਂਡ ਦੀ 13ਵਾਂ ਦਰਜਾ ਪ੍ਰਾਪਤ ਬੇਨਸਿਚ ਨਾਲ ਖੇਡੇਗੀ, ਜਿਨ੍ਹਾਂ ਨੇ ¬ਕ੍ਰੋਏਸ਼ੀਆ ਦੀ 23ਵਾਂ ਦਰਜਾ ਪ੍ਰਾਪਤ ਡੋਨਾ ਵੇਕਿਚ ਦਾ ਸਫਰ 7-6, 6-3 ਨਾਲ ਖਤਮ ਕੀਤਾ। ਐਂਦ੍ਰੀਸਕੂ ਇਸ ਤਰ੍ਹਾਂ ਇਕ ਦਹਾਕੇ ’ਚ ਅਮਰੀਕੀ ਓਪਨ ਦੇ ਅੰਤਿਮ ਚਾਰ ’ਚ ਜਗ੍ਹਾ ਬਣਾਉਣ ਵਾਲੀ ਪਹਿਲੀ ਯੁਵਾ ਖਿਡਾਰਨ ਬਣ ਗਈ ਹੈ।
ਸਮਿਥ ਨੇ ਪਿਚ 'ਤੇ ਡਿੱਗਦਿਆਂ ਲਗਾਇਆ ਹੈਰਾਨ ਕਰਨ ਵਾਲਾ ਸ਼ਾਟ, ਪੂਰਾ ਕੀਤਾ ਅਰਧ ਸੈਂਕੜਾ (Video)
NEXT STORY