ਸਪੋਰਟਸ ਡੈਸਕ- ਦੀਪਤੀ ਸ਼ਰਮਾ ਦੇ ਆਲਰਾਊਂਡ ਪ੍ਰਦਰਸ਼ਨ (62 ਦੌੜਾਂ ਤੇ 1 ਵਿਕਟ) ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ 3 ਮੈਚਾਂ ਦੀ ਵਨ ਡੇ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਮੇਜ਼ਬਾਨ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਲੜੀ ਦੀ ਜੇਤੂ ਸ਼ੁਰੂਆਤ ਕੀਤੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਨੇ ਸੋਫੀਆ ਡੰਕਲੇ ਦੀ 92 ਗੇਂਦਾ ਵਿਚ ਅਜੇਤੂ 83 ਦੌੜਾਂ ਦੀ ਪਾਰੀ ਦੀ ਮਦਦ ਨਾਲ ਨਿਰਧਾਰਿਤ ਓਵਰਾਂ ਵਿਚ 6 ਵਿਕਟਾਂ 'ਤੇ 258 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਸੀ ਪਰ ਭਾਰਤੀ ਟੀਮ ਨੂੰ ਆਸਾਨੀ ਨਾਲ 48.2 ਓਵਰਾਂ ਵਿਚ 262 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

ਦੀਪਤੀ ਨੇ ਆਪਣੀ ਅਜੇਤੂ ਪਾਰੀ ਦੌਰਾਨ 64 ਗੇਂਦਾਂ ਦਾ ਸਾਹਮਣਾ ਕੀਤਾ, ਜਿਸ ਦੌਰਾਨ ਉਸ ਨੇ 3 ਚੌਕੇ ਤੇ 1 ਛੱਕਾ ਲਾਇਆ। ਇਸ ਦੌਰਾਨ ਅੰਤ ਵਿਚ ਅਮਨਜੋਤ ਕੌਰ ਨੇ ਵੀ ਅਜੇਤੂ 20 ਦੌੜਾਂ ਦੀ ਪਾਰੀ ਖੇਡਦੇ ਹੋਏ ਦੀਪਤੀ ਦਾ ਚੰਗਾ ਸਾਥ ਦਿੱਤਾ। ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਦੀ ਸ਼ੁਰਆਤ ਚੰਗੀ ਰਹੀ ਤੇ ਉਸ ਨੇ ਪਹਿਲੀ ਵਿਕਟ ਲਈ 48 ਦੌੜਾਂ ਦੀ ਸਾਂਝੇਦਾਰੀ ਕੀਤੀ। ਦੀਪਤੀ ਤੋਂ ਇਲਾਵਾ ਜੇਮਿਮਾ ਰੈਡਿਗਜ਼ ਨੇ 48, ਸਮ੍ਰਿਤੀ ਮੰਧਾਨਾ ਨੇ 28 ਤੇ ਹਰਲੀਨ ਦਿਓਲ ਨੇ 27 ਦੌੜਾ ਦੀਆਂ ਪਾਰੀਆਂ ਖੇਡ ਕੇ ਟੀਮ ਦੀ ਜਿੱਤ ਵਿਚ ਯੋਗਦਾਨ ਦਿੱਤਾ।
ਇਸ ਤੋਂ ਪਹਿਲਾਂ ਭਾਰਤੀ ਮਹਿਲਾਵਾਂ ਨੇ ਇੰਗਲੈਂਡ ਟੀਮ ਨੂੰ 5 ਮੈਚਾਂ ਦੀ ਟੀ-20 ਸੀਰੀਜ਼ ਵਿਚ 3-2 ਨਾਲ ਹਰਾ ਕੇ ਸੀਰੀਜ਼ ਜਿੱਤੀ ਸੀ। ਇਸ ਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤ ਕੇ ਬੱਲਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਟੀਮ ਨੇ 97 ਦੌੜਾਂ 'ਤੇ 4 ਵਿਕਟਾਂ ਗੁਆ ਦਿੱਤੀਆਂ ਸਨ ਪਰ ਐਲਿਸ ਡੇਵਿਡਸਨ ਰਿਚਰਡਸ ਨੇ ਡੰਕਲੇ ਦੇ ਨਾਲ ਮਿਲ ਕੇ 5ਵੀਂ ਵਿਕਟ ਲਈ 106 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ 73 ਗੇਂਦਾਂ ਵਿਚ 53 ਦੌੜਾਂ ਦੀ ਅਰਧ ਸੈਂਕੜੇ ਵਾਲ ਪਾਰੀ ਖੇਡੀ। ਡੰਕਲੇ ਨੇ ਆਪਣੀ ਪਾਰੀ ਦੌਰਾਨ 9 ਚੌਕੇ ਲਾਏ।

ਭਾਰਤ ਨੇ ਐਮੀ ਜੋਨਸ ਨੂੰ ਆਊਟ ਕਰ ਕੇ ਪਹਿਲੀ ਸਫਲਤਾ ਹਾਸਲ ਕੀਤੀ ਜਦੋਂ ਗੌੜ ਨੇ ਇਕ ਸ਼ਾਨਦਾਰ ਗੇਂਦ 'ਤੇ ਉਸ ਨੂੰ ਬੋਲਡ ਕਰ ਕੇ ਆਪਣੇ ਦੂਜੇ ਵਨ ਡੇ ਵਿਚ ਪਹਿਲੀ ਕਮਾਂਤਰੀ ਵਿਕਟ ਹਾਸਲ ਕੀਤੀ। 21 ਸਾਲਾ ਖਿਡਾਰਨ ਨੇ ਇਸ ਓਵਰ ਵਿਚ ਹਾਲਾਂਕਿ ਵਾਈਡ ਦੀ ਹੈਟਿਕ ਵੀ ਲਗਾਈ। ਇੰਗਲੈਂਡ ਸ਼ੁਰੂਆਰੀ ਝਟਕੇ ਤੋਂ ਉੱਭਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਗੌੜ ਨੇ ਦੂਜੀ ਵਾਰ ਸ਼ਾਨਦਾਰ ਇਨਸਵਿੰਗਰ ਨਾਲ ਸਲਾਮੀ ਬੱਲੇਬਾਜ਼ ਟੈਮੀ ਬਿਊਮੈਂਟ ਨੂੰ ਐੱਲ.ਬੀ.ਡਬਲਯੂ. ਕਰ ਦਿੱਤਾ।
ਮੈਦਾਨੀ ਅੰਪਾਇਰ ਇਸ ਨਾਲ ਸਹਿਮਤ ਨਹੀਂ ਸੀ ਪਰ ਭਾਰਤ ਵੱਲੋਂ ਲਏ ਗਏ ਰੀਵਿਊ ਵਿਚ ਸਾਫ ਦਿਸਿਆ ਕਿ ਗੇਂਦ ਮਿਡਲ ਸਟੰਪ ਦੇ ਉੱਪਰਲੇ ਹਿੱਸੇ ’ਤੇ ਲੱਗ ਰਹੀ ਸੀ। ਚੌਥੇ ਓਵਰ ਵਿਚ 2 ਵਿਕਟਾਂ 'ਤੇ 20 ਦੌੜਾਂ ਦੇ ਸਕੋਰ 'ਤੇ ਇੰਗਲੈਂਡ ਨੂੰ ਇਕ ਸਾਂਝੇਦਾਰੀ ਦੀ ਲੋੜ ਸੀ। ਉਸ ਦੇ ਲਈ ਫਾਰਮ ਵਿਚ ਚੱਲ ਰਹੀ ਐਮਾ ਲੇਕ ਤੇ ਕਪਤਾਨ ਨੈਟ ਸਾਈਬਰ ਬ੍ਰੰਟ ਨੇ 71 ਦੌੜਾਂ ਜੋੜ ਕੇ ਟੀਮ ਨੂੰ ਸੰਭਾਲਿਆ ਪਰ ਇਸ ਤੋਂ ਬਾਅਦ ਇੰਗਲੈਂਡ ਨੇ ਦੋ ਓਵਰਾਂ ਦੇ ਅੰਦਰ ਹੀ ਕ੍ਰੀਜ਼ 'ਤੇ ਟਿਕੀਆਂ ਇਨ੍ਹਾਂ ਦੋਵਾਂ ਬੱਲੇਬਾਜਾਂ ਦੀਆਂ ਵਿਕਟਾਂ ਗੁਆ ਦਿੱਤੀਆਂ। ਆਫ ਸਪਿਨਰ ਸਨੇਹ ਰਾਣਾ ਨੇ ਲੇਥ (39) ਤੇ ਸਾਈਬਰ ਬ੍ਰੰਟ (41) ਨੂੰ ਪੈਵੇਲੀਅਨ ਭੇਜ ਕੇ ਘਰੇਲੂ ਟੀਮ ਨੂੰ ਝਟਕੇ ਦਿੱਤੇ।

ਇਹ ਵੀ ਪੜ੍ਹੋ- ਵਿਆਹ ਕਰਵਾਉਣ ਜਾ ਰਹੇ ਜੋੜਿਆਂ ਲਈ ਵੱਡੀ ਖ਼ੁਸ਼ਖ਼ਬਰੀ ! ਹੁਣ ਮੌਕੇ 'ਤੇ ਹੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਹ ਕ੍ਰਿਕਟਰ 8ਵੀਂ ਵਾਰ ਬਣਿਆ ਦੁਨੀਆ ਦਾ ਨੰਬਰ ਇਕ ਟੈਸਟ ਬੱਲੇਬਾਜ਼
NEXT STORY