ਜਲੰਧਰ— ਆਸਟਰੇਲੀਆ ਦੀ ਮਸ਼ਹੂਰ ਬਿੱਗ ਬੈਸ਼ ਲੀਗ 'ਚ ਬਾਲੀਵੁੱਡ ਫਿਲਮਾਂ ਦੀ ਤਰ੍ਹਾਂ ਹੀ ਇਕ ਘਟਨਾ ਹੋਈ ਹੈ। ਦਰਅਸਲ ਬੀਤੇ ਕੁਝ ਦਿਨਾਂ ਤੋਂ ਕ੍ਰਿਕਟ 'ਚ ਸਿੱਕੇ ਦੀ ਜਗ੍ਹਾ ਬੈਟ ਫਿਲਪ (ਬੱਲੇ) ਨਾਲ ਟਾਸ ਨੂੰ ਜ਼ਿਆਦਾ ਮਹੱਤਵ ਦਿੱਤਾ ਜਾ ਰਿਹਾ ਹੈ। ਪਰਥ ਸਕਾਚਰਸ ਤੇ ਐਡੀਲੇਡ ਸਟ੍ਰਾਈਕ੍ਰਸ ਵਿਚਾਲੇ ਮੈਚ ਤੋਂ ਪਹਿਲਾਂ ਘਟਨਾ ਹੋਈ। ਦਰਅਸਲ ਮੈਚ ਦੀ ਟਾਸ ਬੈਟ ਫਿਲਪ ਤੋਂ ਹੋਣੀ ਸੀ। ਪਰਥ ਵਲੋਂ ਅਸ਼ਟਨ ਟਰਨਰ ਤਾਂ ਸਟ੍ਰਾਈਕ੍ਰਸ ਵਲੋਂ ਕੋਲਿਨ ਇੰਗ੍ਰਾਮ ਪਿੱਚ 'ਤੇ ਪਹੁੰਚ ਗਏ।
ਪਰਥ ਦੇ ਟਰਨਰ ਨੇ ਬੈਟ ਫਿਲਪ ਕੀਤਾ ਤੇ ਪਿੱਚ 'ਤੇ ਖੜ੍ਹਾ ਹੋ ਗਿਆ। ਅਚਾਨਕ ਬਣੀ ਇਸ ਸਥਿਤੀ 'ਚ ਮੈਚ ਰੈਫਰੀ, ਦੋਵਾਂ ਟੀਮਾਂ ਦੇ ਕਪਤਾਨ, ਸਟੇਡੀਅਮ 'ਚ ਬੈਠੇ ਦਰਸ਼ਕ ਵੀ ਹੱਸਣ ਲੱਗੇ। ਆਖਿਰ ਰੈਫਰੀ ਦੀ ਹੀ ਦੇਖ ਰੇਖ 'ਚ ਫਿਰ ਟਾਸ ਹੋਈ। ਅਸ਼ਟਨ ਟਾਸ ਜਿੱਤਣ 'ਚ ਸਫਲ ਰਿਹਾ ਤੇ ਉਸਦੀ ਟੀਮ ਨੇ 7 ਵਿਕਟਾਂ ਨਾਲ ਮੈਚ ਜਿੱਤ ਲਿਆ।
ਵੀਡੀਓ—
ਪੋਂਟਿੰਗ ਆਈ. ਸੀ. ਸੀ. 'ਹਾਲ ਆਫ ਫੇਮ' ਵਿਚ ਸ਼ਾਮਲ
NEXT STORY