ਮੈਲਬੋਰਨ : ਸਾਬਕਾ ਆਸਟਰੇਲੀਆਈ ਕਪਤਾਨ ਰਿਕੀ ਪੋਂਟਿੰਗ ਨੂੰ ਬੁੱਧਵਾਰ ਨੂੰ ਆਈ. ਸੀ. ਸੀ. ਕ੍ਰਿਕਟ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਗਿਆ। ਇਸ ਮੌਕੇ 'ਤੇ ਪੋਂਟਿੰਗ ਨੂੰ ਉਸਦੇ ਹਮਵਤਨ ਤੇ ਆਈ. ਸੀ. ਸੀ. ਕ੍ਰਿਕਟ ਹਾਲ ਆਫ ਫੇਮ ਵਿਚ ਸ਼ਾਮਲ ਗਲੇਨ ਮੈਕਸਵੈੱਲ ਨੇ ਯਾਦਗਾਰੀ ਚਿੰਨ੍ਹ ਦੇ ਤੌਰ 'ਤੇ ਕੈਪ ਸੌਂਪੀ। ਇਹ ਪ੍ਰੋਗਰਾਮ ਭਾਰਤ ਤੇ ਆਸਟਰੇਲੀਆ ਵਿਚਾਲੇ ਤੀਜੇ ਟੈਸਟ ਮੈਚ ਦੀ ਚਾਹ ਦੀ ਬ੍ਰੇਕ ਦੌਰਾਨ ਆਯੋਜਿਤ ਕੀਤਾ ਗਿਆ।

ਪੋਂਟਿੰਗ ਨੇ ਕੈਪ ਹਾਸਲ ਕਰਨ ਤੋਂ ਬਾਅਦ ਕਿਹਾ, ''ਇਹ ਇਹ ਅਦਭੁਤ ਅਹਿਸਾਸ ਹੈ। ਇਹ ਪ੍ਰੋਗਰਾਮ ਐੱਮ. ਸੀ. ਜੀ. 'ਤੇ ਹੋਣ ਨਾਲ ਹੋਰ ਵੀ ਖਾਸ ਬਣ ਗਿਆ ਹੈ। ਮੈਨੂੰ ਅੱਜ ਪਤਾ ਚੱਲਿਆ ਕਿ ਮੈਂ ਉਨ੍ਹਾਂ 25 ਖਿਡਾਰੀਆਂ 'ਚ ਸ਼ਾਮਲ ਹਾਂ ਜੋ ਇਸ ਸੂਚੀ 'ਚ ਸ਼ਾਮਲ ਹਨ। ਜਦੋਂ ਤੁਸੀਂ ਆਸਟਰੇਲੀਆ ਲਈ ਟੈਸਟ ਕ੍ਰਿਕਟ ਖੇਡਦੇ ਹੋ ਤਾਂ ਤੁਸੀਂ ਖਿਡਾਰੀਆਂ ਦੇ ਐਲੀਟ ਗਰੁਪ 'ਚ ਸ਼ਾਮਲ ਹੋ ਜਾਂਦੇ ਹੋ ਪਰ ਆਈ. ਸੀ. ਸੀ. ਹਾਲ ਆਫ ਫੇਮ ਦਾ ਹਿੱਸਾ ਬਣਨ ਨਾਲ ਤੁਸੀਂ ਵੱਧ ਐਲੀਟ ਕ੍ਰਿਕਟਰਾਂ ਦੇ ਸਮੂਹ ਦਾ ਹਿੱਸਾ ਬਣ ਜਾਂਦੇ ਹੋ ਇਸ ਲਈ ਮੇਰੇ ਲਈ ਇਹ ਖਾਸ ਦਿਨ ਹੈ।''
ਲਕਸ਼ਮਣ ਦੀ ਹਾਰ ਨਾਲ ਭਾਰਤ ਨੂੰ ਝਟਕਾ
NEXT STORY