ਸਪੋਕਟਸ ਡੈਸਕ : ਬੰਗਲਾਦੇਸ਼ ਕ੍ਰਿਕਟ 'ਚ ਇਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ (BCB) ਨੇ ਮਿਹਦੀ ਹਸਨ ਮਿਰਾਜ ਨੂੰ ਨਜ਼ਮੁਲ ਹੁਸੈਨ ਸ਼ਾਂਤੋ ਦੀ ਥਾਂ ਨਵਾਂ ਵਨਡੇ ਕਪਤਾਨ ਨਿਯੁਕਤ ਕੀਤਾ ਹੈ। ਮਿਰਾਜ ਅਗਲੇ 12 ਮਹੀਨਿਆਂ ਲਈ ਟੀਮ ਦੀ ਅਗਵਾਈ ਕਰਨਗੇ। ਇਹ ਫੈਸਲਾ 2 ਜੁਲਾਈ ਤੋਂ ਸ਼ੁਰੂ ਹੋ ਰਹੀ ਸ਼੍ਰੀਲੰਕਾ ਵਿਰੁੱਧ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਥੋੜ੍ਹਾ ਸਮਾਂ ਪਹਿਲਾਂ ਆਇਆ ਹੈ।
ਹੁਣ ਤਿੰਨ ਫਾਰਮੈਟਾਂ ਲਈ ਵੱਖ-ਵੱਖ ਕਪਤਾਨ
ਇਸ ਫੈਸਲੇ ਨਾਲ ਬੰਗਲਾਦੇਸ਼ ਕ੍ਰਿਕਟ ਟੀਮ ਦੇ ਤਿੰਨੋ ਫਾਰਮੈਟਾਂ ਲਈ ਵੱਖ-ਵੱਖ ਕਪਤਾਨ ਹੋ ਗਏ ਹਨ। ਨਜ਼ਮੁਲ ਸ਼ਾਂਤੋ ਟੈਸਟ ਟੀਮ ਦੀ ਅਗਵਾਈ ਕਰਦੇ ਹਨ, ਲਿਟਨ ਦਾਸ T20I ਕਪਤਾਨ ਹਨ, ਜਦਕਿ ਹੁਣ ਮਿਹਦੀ ਮਿਰਾਜ ਵਨਡੇ ਟੀਮ ਦੇ ਕਪਤਾਨ ਹੋ ਗਏ ਹਨ।
ਕਿਉਂ ਹੋਈ ਮਿਰਾਜ ਦੀ ਚੋਣ?
BCB ਦੀ ਕ੍ਰਿਕਟ ਓਪਰੇਸ਼ਨ ਕਮੇਟੀ ਦੇ ਚੇਅਰਮੈਨ ਨਜ਼ਮੁਲ ਆਬੇਦੀਨ ਮੁਤਾਬਕ, ਮਿਰਾਜ ਨੇ ਹਮੇਸ਼ਾ ਗੇਂਦ ਅਤੇ ਬੱਲੇ ਨਾਲ ਸੰਤੁਸ਼ਟਕਾਰੀ ਪ੍ਰਦਰਸ਼ਨ ਕੀਤਾ ਹੈ। ਉਹ ਟੀਮ ਦੇ ਨੇਤ੍ਰਤਵ ਸਮੂਹ ਦਾ ਐਹਮ ਹਿੱਸਾ ਰਹੇ ਹਨ ਅਤੇ ਉਨ੍ਹਾਂ ਕੋਲ ਇਹ ਜ਼ਿੰਮੇਵਾਰੀ ਨਿਭਾਉਣ ਦੀ ਯੋਗਤਾ ਅਤੇ ਪੱਕਾਪਣ ਦੋਵੇਂ ਹਨ।
ਮਿਰਾਜ ਦੇ ਅੰਕੜੇ
ਮਿਹਦੀ ਹਸਨ ਮਿਰਾਜ ਨੇ ਹੁਣ ਤਕ 105 ਵਨਡੇ ਮੈਚਾਂ 'ਚ 1617 ਦੌੜਾਂ ਬਣਾਈਆਂ ਹਨ ਅਤੇ 110 ਵਿਕਟਾਂ ਲੈਂਦਿਆਂ ਆਪਣੀ ਔਲਰਾਊਂਡ ਖੇਡ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਹੈ। ਉਹ ਮੋਹੰਮਦ ਰਫੀਕ, ਮਸ਼ਰਫੇ ਬਿਨ ਮੁਰਤਜ਼ਾ ਅਤੇ ਸ਼ਾਕਿਬ ਅਲ ਹਸਨ ਵਰਗੇ ਲੇਜੰਡਰੀ ਖਿਡਾਰੀਆਂ ਦੇ ਕਲੱਬ 'ਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੇ ਵਨਡੇ ਫਾਰਮੈਟ ਵਿੱਚ 1000 ਦੌੜਾਂ ਅਤੇ 100 ਵਿਕਟਾਂ ਦਾ ਅੰਕੜਾ ਪਾਰ ਕੀਤਾ।
ਪਹਿਲਾਂ ਵੀ ਕਰ ਚੁੱਕੇ ਨੇ ਕਪਤਾਨੀ
ਮਿਰਾਜ ਪਹਿਲਾਂ ਵੀ ਨਜ਼ਮੁਲ ਦੀ ਗੈਰਮੌਜੂਦਗੀ 'ਚ ਚਾਰ ਵਨਡੇ ਮੈਚਾਂ ਵਿੱਚ ਕਪਤਾਨੀ ਕਰ ਚੁੱਕੇ ਹਨ, ਜਿਸ 'ਚ ਉਹਨਾਂ ਦੀ ਯੋਗਤਾ ਸਾਬਤ ਹੋਈ।
ਮਿਰਾਜ ਨੇ ਦਿੱਤਾ ਸੰਦੇਸ਼
ਮਿਰਾਜ ਨੇ BCB ਵੱਲੋਂ ਜਾਰੀ ਬਿਆਨ ਵਿੱਚ ਕਿਹਾ ਕਿ, "ਇਹ ਮੇਰੇ ਲਈ ਵੱਡਾ ਸਨਮਾਨ ਹੈ ਕਿ ਮੈਨੂੰ ਦੇਸ਼ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ। ਹਰ ਕ੍ਰਿਕਟਰ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਦੇਸ਼ ਦੀ ਕਮਾਨ ਸੰਭਾਲੇ। ਮੈਂ ਬੋਰਡ ਦੇ ਭਰੋਸੇ ਲਈ ਧੰਨਵਾਦ ਕਰਦਾ ਹਾਂ। ਸਾਡੀ ਟੀਮ ਵਿੱਚ ਬਹੁਤ ਟੈਲੈਂਟ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਅਸੀਂ ਆਪ 'ਤੇ ਵਿਸ਼ਵਾਸ ਕਰਕੇ ਆਪਣਾ ਸਰਵੋਤਮ ਦੇਣਾ ਜਾਰੀ ਰੱਖੀਏ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਕ ਵਾਰ ਫ਼ਿਰ 'ਹੱਥ ਆਈ ਪਰ ਮੂੰਹ ਨਾ ਲੱਗੀ' ! 10 ਦਿਨਾਂ 'ਚ ਦੂਜਾ ਫਾਈਨਲ ਹਾਰ ਗਏ 'ਸਰਪੰਚ ਸਾਬ੍ਹ'
NEXT STORY