ਸਪੋਰਟਸ ਡੈਸਕ : ਨਿਊਜ਼ੀਲੈਂਡ ਦੇ ਖਿਲਾਫ ਹੋਣ ਵਾਲੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਦੇ ਸਕੁਐਡ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਸਟਾਰ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਸੱਟ ਕਾਰਨ ਪੂਰੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਲੈੱਗ ਸਪਿਨਰ ਰਵੀ ਬਿਸ਼ਨੋਈ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਸ਼੍ਰੇਅਸ ਅਈਅਰ ਦੀ ਵੀ ਟੀਮ ਵਿੱਚ ਵਾਪਸੀ ਹੋਈ ਹੈ।
ਤਿਲਕ ਵਰਮਾ ਦੀ ਜਗ੍ਹਾ ਅਈਅਰ ਨੂੰ ਮੌਕਾ ਟੀਮ ਪ੍ਰਬੰਧਨ ਨੇ ਦੱਸਿਆ ਹੈ ਕਿ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਸੀਰੀਜ਼ ਦੇ ਪਹਿਲੇ ਤਿੰਨ ਮੈਚਾਂ ਲਈ ਉਪਲਬਧ ਨਹੀਂ ਹੋਣਗੇ। ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਸ਼੍ਰੇਅਸ ਅਈਅਰ ਨੂੰ ਪਹਿਲੇ ਤਿੰਨ ਮੁਕਾਬਲਿਆਂ ਲਈ ਸਕੁਐਡ ਵਿੱਚ ਜਗ੍ਹਾ ਦਿੱਤੀ ਗਈ ਹੈ। ਅਈਅਰ ਨੇ ਨਿਊਜ਼ੀਲੈਂਡ ਵਿਰੁੱਧ ਵਨਡੇ ਸੀਰੀਜ਼ ਦੇ ਪਹਿਲੇ ਮੈਚ ਵਿੱਚ 49 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਪਣੀ ਲੈਅ ਦਾ ਸਬੂਤ ਦਿੱਤਾ ਸੀ। ਦੂਜੇ ਪਾਸੇ, ਘਰੇਲੂ ਮੈਦਾਨਾਂ 'ਤੇ ਟੀ-20 ਸੀਰੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਰਵੀ ਬਿਸ਼ਨੋਈ ਨੂੰ ਸੁੰਦਰ ਦੇ ਬਦਲ ਵਜੋਂ ਤਰਜੀਹ ਦਿੱਤੀ ਗਈ ਹੈ।
ਟੀ-20 ਸੀਰੀਜ਼ ਦਾ ਸ਼ਡਿਊਲ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਟੀ-20 ਸੀਰੀਜ਼ ਦਾ ਆਗਾਜ਼ 21 ਜਨਵਰੀ ਤੋਂ ਹੋਣ ਜਾ ਰਿਹਾ ਹੈ। ਸੀਰੀਜ਼ ਦੇ ਮੈਚਾਂ ਦਾ ਵੇਰਵਾ ਇਸ ਪ੍ਰਕਾਰ ਹੈ:
ਪਹਿਲਾ ਮੈਚ: 21 ਜਨਵਰੀ, ਨਾਗਪੁਰ
ਦੂਜਾ ਮੈਚ: 23 ਜਨਵਰੀ, ਰਾਏਪੁਰ
ਤੀਜਾ ਮੈਚ: 25 ਜਨਵਰੀ, ਗੁਹਾਟੀ
ਚੌਥਾ ਮੈਚ: 28 ਜਨਵਰੀ, ਵਿਸ਼ਾਖਾਪੱਟਨਮ
ਪੰਜਵਾਂ ਮੈਚ: ਤਿਰੂਵਨੰਤਪੁਰਮ
ਟੀਮ ਇੰਡੀਆ ਦੀ ਨਵੀਂ ਸਕੁਐਡ : ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਸ਼੍ਰੇਅਸ ਅਈਅਰ (ਪਹਿਲੇ ਤਿੰਨ ਮੈਚਾਂ ਲਈ), ਹਾਰਦਿਕ ਪੰਡਯਾ, ਸ਼ਿਵਮ ਦੁਬੇ, ਅਕਸ਼ਰ ਪਟੇਲ, ਰਿੰਕੂ ਸਿੰਘ, ਜਸਪ੍ਰੀਤ ਬੁਮਰਾਹ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਈਸ਼ਾਨ ਕਿਸ਼ਨ ਅਤੇ ਰਵੀ ਬਿਸ਼ਨੋਈ।
ਲਕਸ਼ੈ ਸੇਨ ਦੀ ਹਾਰ ਨਾਲ ਇੰਡੀਆ ਓਪਨ ’ਚ ਭਾਰਤੀ ਚੁਣੌਤੀ ਖਤਮ
NEXT STORY