ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਅਗਲੇ ਸੀਜ਼ਨ ਲਈ ਮੇਗਾ ਨਿਲਾਮੀ ਦਾ ਸਾਰੇ ਪ੍ਰਸ਼ੰਸਕਾਂ ਵਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਕ ਰਿਪੋਰਟ ਦੇ ਮੁਤਾਬਕ ਆਈ. ਪੀ. ਐੱਲ. ਗਵਰਨਿੰਗ ਕਾਊਂਸਿਲ 2022 ਦੇ ਫਰਵਰੀ ਮਹੀਨੇ ਦੇ ਪਹਿਲੇ ਹਫ਼ਤੇ 'ਚ ਮੇਗਾ ਨਿਲਾਮੀ ਆਯੋਜਿਤ ਕਰਨ ਦਾ ਫ਼ੈਸਲਾ ਲੈ ਸਕਦਾ ਹੈ। ਇਕ ਰਿਪੋਰਟ ਦੇ ਮੁਤਾਬਕ ਆਈ. ਪੀ. ਐੱਲ. 'ਚ ਸਾਰੀਆਂ ਟੀਮਾਂ ਦਾ ਵੇਰਵਾ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ। ਹਾਲਾਂਕਿ ਆਖ਼ਰੀ ਫ਼ੈਸਲੇ ਦੇ ਬਾਰੇ ਸਪੱਸ਼ਟਤਾ ਦੀ ਕਮੀ ਕਾਰਨ ਬੋਰਡ ਵਲੋਂ ਨਿਲਾਮੀ ਪ੍ਰਕਿਰਿਆ 'ਚ ਦੇਰੀ ਹੋ ਸਕਦੀ ਹੈ। ਰਿਪੋਰਟ ਮੁਤਾਬਕ ਨਿਲਾਮੀ ਦੋ ਦਿਨਾਂ ਦੀ ਹੋਵੇਗੀ।
ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਮਗਾ ਜਿੱਤਣ ’ਤੇ ਸ਼੍ਰੀਕਾਂਤ ਨੂੰ ਦਿੱਤੀ ਵਧਾਈ
ਅਸਲ 'ਚ ਦੋ ਨਵੀਆਂ ਟੀਮਾਂ ਨੂੰ ਸ਼ਾਮਲ ਕਰਨ ਦੇ ਨਾਲ 2022 ਮੇਗਾ ਨਿਲਾਮੀ 2018 'ਚ ਹੋਈ ਨਿਲਾਮੀ ਤੋਂ ਵੱਡੀ ਹੋਣ ਜਾ ਰਹੀ ਹੈ। ਬੈਂਗਲੁਰੂ ਤੇ ਹੈਦਰਾਬਾਦ 'ਤ ਸਕ੍ਰੀਨਿੰਗ ਪ੍ਰਕਿਰਿਆ ਤੁਲਨਾਤਮਕ ਤੌਰ 'ਤੇ ਬਿਹਤਰ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮੇਗਾ ਨਿਲਾਮੀ-ਇਵੈਂਟ ਇਨ੍ਹਾਂ ਦੋਵੇਂ ਸ਼ਹਿਰਾਂ 'ਚੋਂ ਕਿਸੇ ਇਕ 'ਚ ਹੋਵੇਗਾ। ਇਸ ਤਰ੍ਹਾਂ ਮੇਗਾ ਨਿਲਾਮੀ ਫ਼ਰਵਰੀ 2022 ਦੇ ਪਹਿਲੇ ਹਫਤੇ ਕਿਤੇ ਵੀ ਹੋ ਸਕਦੀ ਹੈ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਆਈ. ਪੀ. ਐੱਲ. 2022 ਅਪ੍ਰੈਲ 'ਚ ਸ਼ੁਰੂ ਹੋ ਸਕਦਾ ਹੈ। ਹਾਲਾਂਕਿ ਪਿਛਲੇ ਕੁਝ ਸੀਜ਼ਨਾਂ ਦੇ ਉਲਟ ਦੋ ਨਵੀਆਂ ਫ੍ਰੈਂਚਾਈਜ਼ੀਆਂ ਦੇ ਜੁੜਨ ਕਾਰਨ ਇਹ ਸੀਜ਼ਨ ਜ਼ਿਆਦਾ ਸਮੇਂ ਤਕ ਚੱਲਣ ਵਾਲਾ ਹੈ। ਇਸ ਤੋਂ ਪਹਿਲਾਂ 2011 'ਚ ਇਕ ਸੀਜ਼ਨ 'ਚ 10 ਟੀਮਾਂ ਨੇ ਹਿੱਸਾ ਲਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕੀ ਓਪਨ ਚੈਂਪੀਅਨ ਰਾਡੂਕਾਨੂ ਬੀ. ਬੀ. ਸੀ. ਦੀ ਸਾਲ ਦੀ ਸਰਵਸ੍ਰੇਸ਼ਠ ਖੇਡ ਹਸਤੀ ਚੁਣੀ ਗਈ
NEXT STORY