ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਫ੍ਰੈਂਚਾਇਜ਼ੀ ਦੀ ਸਭ ਤੋਂ ਸਫਲ ਟੀਮ ਮੁੰਬਈ ਇੰਡੀਅਨਸ ਨੂੰ ਵੱਡਾ ਝਟਕਾ ਲੱਗਿਆ ਹੈ। ਮੁੰਬਈ ਇੰਡੀਅਨਸ ਦੇ ਸਟਾਰ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਮੁੰਬਈ ਇੰਡੀਅਨਸ ਨੇ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਮੁੰਬਈ ਇੰਡੀਅਨਸ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- 'ਲਸਿਥ ਮਲਿੰਗਾ ਇਸ ਸੀਜ਼ਨ ਨੂੰ ਮਿਸ ਕਰਨਗੇ।' ਇਸ ਦੇ ਨਾਲ ਹੀ ਫ੍ਰੈਂਚਾਇਜ਼ੀ ਨੇ ਉਸਦੀ ਰਿਪਲੇਸਮੇਂਟ ਦੀ ਜਾਣਕਾਰੀ ਵੀ ਦਿੱਤੀ ਹੈ। ਮਲਿੰਗਾ ਦੀ ਜਗ੍ਹਾ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੇਮਸ ਪੈਟਿਨਸਨ ਨੂੰ ਰੱਖਿਆ ਗਿਆ ਹੈ। ਹਾਲਾਂਕਿ ਮਲਿੰਗਾ ਦੇ ਟੂਰਨਾਮੈਂਟ ਤੋਂ ਹਟਣ ਦੇ ਕਾਰਣਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਪੈਟਿਨਸਨ ਇਸ ਹਫਤੇ ਦੇ ਆਖਰ 'ਚ ਮੁੰਬਈ ਇੰਡੀਅਨਸ ਟੀਮ ਨਾਲ ਜੁੜਣਗੇ, ਜੋ ਆਬੂ ਧਾਬੀ 'ਚ ਹੈ। ਰਿਪੋਰਟਸ ਦੇ ਅਨੁਸਾਰ ਮਲਿੰਗਾ ਨੇ ਨਿੱਜੀ ਕਾਰਣਾਂ ਦੇ ਚੱਲਦੇ ਆਈ. ਪੀ. ਐੱਲ. ਤੋਂ ਨਾਂ ਵਾਪਸ ਲਿਆ ਹੈ ਤੇ ਆਪਣੇ ਪਰਿਵਾਰ ਦੇ ਨਾਲ ਰਹਿਣਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਸ ਦੇ ਖਿਡਾਰੀ ਸੁਰੇਸ਼ ਰੈਨਾ ਨੇ ਵੀ ਨਿੱਜੀ ਕਾਰਣਾਂ ਦੀ ਵਜ੍ਹਾ ਨਾਲ ਆਈ. ਪੀ. ਐੱਲ. ਤੋਂ ਨਾਂ ਵਾਪਸ ਲੈ ਲਿਆ ਸੀ।
ਸਿੰਧੂ ਨਿੱਜੀ ਕਾਰਣਾਂ ਕਾਰਨ ਉਬੇਰ ਕੱਪ ਤੋਂ ਹਟੀ, ਡੈਨਮਾਰਕ ਓਪਨ 'ਚ ਖੇਡਣਾ ਵੀ ਸ਼ੱਕੀ
NEXT STORY