ਮੁੰਬਈ- ਪਾਕਿਸਤਾਨ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਰਾਸ਼ਿਦ ਲਤੀਫ ਨੇ ਕ੍ਰਿਕਟ ਦੇ ਨਵੇਂ ਨਿਯਮਾਂ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਰਾਸ਼ਿਦ ਲਤੀਫ ਨੇ ਕਿਹਾ ਕਿ ਉਹ ਕ੍ਰਿਕਟ 'ਚ 'ਨੌ ਬਾਲ' 'ਤੇ ਫ੍ਰੀ ਹਿੱਟ ਤੋਂ ਖੁਸ਼ ਨਹੀਂ ਹਨ। ਇਹ ਨਿਯਮ ਪੂਰੀ ਤਰ੍ਹਾਂ ਨਾਲ ਖੇਡ ਨੂੰ ਬੱਲੇਬਾਜ਼ਾਂ ਦੇ ਪੱਖ 'ਚ ਕਰ ਦਿੰਦਾ ਹੈ। ਕਿਉਂਕਿ ਇਸ ਤੋਂ ਬਾਅਦ ਬੱਲੇਬਾਜ਼ ਨੂੰ ਆਊਟ ਹੋਣ ਦਾ ਡਰ ਨਹੀਂ ਰਹਿੰਦਾ ਹੈ ਅਤੇ ਉਹ ਆਪਣੇ ਮਨਪਸੰਦ ਦਾ ਸ਼ਾਟ ਮਾਰਦੇ ਹਨ।
ਇਹ ਖ਼ਬਰ ਪੜ੍ਹੋ- ਮੈਂ ਜਾਣਦਾ ਸੀ ਕਿ ਕੀ ਕਰਨਾ ਤੇ ਉਸੇ ਦਿਸ਼ਾ ’ਚ ਕੋਸ਼ਿਸ਼ ਕੀਤੀ : ਧਵਨ
ਰਾਸ਼ਿਦ ਲਤੀਫ ਨੇ ਟਵੀਟ ਕਰਦੇ ਹੋਏ ਲਿਖਿਆ ਕਿ 'ਨੌ ਬਾਲ' 'ਤੇ ਫ੍ਰੀ ਹਿੱਟ ਮਿਲਣਾ ਕ੍ਰਿਕਟ ਦਾ ਸਭ ਤੋਂ ਖਰਾਬ ਨਿਯਮ ਹੈ। ਇਸ ਨਾਲ ਕਈ ਟੀਮਾਂ 'ਤੇ ਪ੍ਰਭਾਵ ਪੈਂਦਾ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਕ੍ਰਿਕਟ ਚਲਾਉਣ ਵਾਲੀ ਸੰਸਥਾ ਆਈ. ਸੀ. ਸੀ. ਨੂੰ ਟੈਗ ਕੀਤਾ। ਉਨ੍ਹਾਂ ਨੇ ਦੁਨੀਆ 'ਚ ਖੇਡੀ ਜਾਣ ਵਾਲੀਆਂ ਸਾਰੀਆਂ ਵੱਡੀਆਂ ਟੀ-20 ਲੀਗ ਨੂੰ ਟੈਗ ਵੀ ਕੀਤਾ। ਜਿਸ 'ਚ ਆਈ. ਪੀ. ਐੱਲ. ਬੀ. ਬੀ. ਐੱਲ. ਤੇ ਪੀ. ਐੱਸ. ਐੱਲ. ਦਾ ਨਾਂ ਸ਼ਾਮਲ ਹੈ।
ਇਹ ਖ਼ਬਰ ਪੜ੍ਹੋ- ਕੁਲਦੀਪ ਨੂੰ ਆਈ. ਪੀ. ਐੱਲ. ’ਚ ਦਮਦਾਰ ਪ੍ਰਦਰਸ਼ਨ ਦਾ ਭਰੋਸਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ 'ਤੇ ICC ਨੇ ਲਗਾਇਆ 8 ਸਾਲ ਦਾ ਬੈਨ
NEXT STORY