ਮੁੰਬਈ– ਪੰਜਾਬ ਕਿੰਗਜ਼ ਵਿਰੁੱਧ ਇੱਥੇ ਐਤਵਾਰ ਨੂੰ ਆਈ. ਪੀ. ਐੱਲ. 2021 ਦੇ 11ਵੇਂ ਮੁਕਾਬਲੇ ਵਿਚ ਦਿੱਲੀ ਕੈਪੀਟਲਸ ਦੀ ਸ਼ਾਨਦਾਰ ਜਿੱਤ ਵਿਚ ਅਹਿਮ ਯੋਗਦਾਨ ਨਿਭਾਉਣ ਵਾਲੇ ਤੇ ਪਲੇਅਰ ਆਫ ਦਿ ਮੈਚ ਰਹੇ ਸ਼ਿਖਰ ਧਵਨ ਨੇ ਕਿਹਾ ਕਿ ਉਹ ਜਾਣਦਾ ਸੀ ਕਿ ਉਸ ਨੂੰ ਕੀ ਕਰਨਾ ਹੈ ਤੇ ਉਸ ਨੇ ਉਸੇ ਦਿਸ਼ਾ ਵਿਚ ਕੋਸ਼ਿਸ਼ ਕੀਤੀ।
ਇਹ ਖ਼ਬਰ ਪੜ੍ਹੋ- ਭਾਰਤੀ ਗੋਲਫਰ ਲਾਹਿੜੀ ਕੋਰੋਨਾ ਪਾਜ਼ੇਟਿਵ
ਧਵਨ ਨੇ ਕਿਹਾ,‘‘ਮੈਨੂੰ ਪਤਾ ਸੀ ਕਿ ਮੈਨੂੰ ਆਪਣੀ ਸਟ੍ਰਾਈਕ ਰੇਟ ਵਿਚ ਸੁਧਾਰ ਕਰਨਾ ਪਵੇਗਾ, ਇਸ ਲਈ ਸ਼ੁਰੂਆਤ ਤੋਂ ਹੀ ਵਧੇਰੇ ਜ਼ੋਖਿਮ ਲੈਂਦੇ ਹੋਏ ਖੇਡਣਾ ਸ਼ੁਰੂ ਕੀਤਾ। ਗੇਂਦਬਾਜ਼ੀ ਵਿਚ ਬਦਲਾਅ ਤੋਂ ਡਰਿਆ ਨਹੀਂ ਤੇ ਇਸੇ ਸੋਚ ਦੇ ਨਾਲ ਖੇਡਿਆ। ਬਾਹਰ ਨਿਕਲ ਕੇ ਖੇਡਣ ਤੋਂ ਵੀ ਨਹੀਂ ਡਰਿਆ। ਮੈਂ ਕੁਝ ਚੰਗੀਆਂ ਸ਼ਾਟਾਂ ’ਤੇ ਕੰਮ ਕੀਤਾ ਹੈ ਤੇ ਮੇਰੇ ਸਲਾਗ ਸ਼ਾਟ ਵਿਚ ਬਹੁਤ ਸੁਧਾਰ ਹੋਇਆ ਹੈ। ਇਹ ਪਹਿਲਾਂ ਵੀ ਸਹੀ ਸੀ, ਪਰ ਹੁਣ ਮੈਂ ਇਸ ਨੂੰ ਵਧੇਰੇ ਆਜ਼ਾਦੀ ਨਾਲ ਖੇਡਦਾ ਹਾਂ। ਇੰਨੇ ਸਾਲਾਂ ਤੋਂ ਖੇਡਦੇ ਹੋਏ ਮੈਂ ਹੁਣ ਕਾਫੀ ਜ਼ਿਆਦਾ ਆਰਾਮ ਮਹਿਸੂਸ ਕਰ ਰਿਹਾ ਹਾਂ।’’
ਇਹ ਖ਼ਬਰ ਪੜ੍ਹੋ- ਕੁਲਦੀਪ ਨੂੰ ਆਈ. ਪੀ. ਐੱਲ. ’ਚ ਦਮਦਾਰ ਪ੍ਰਦਰਸ਼ਨ ਦਾ ਭਰੋਸਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੁਲਦੀਪ ਨੂੰ ਆਈ. ਪੀ. ਐੱਲ. ’ਚ ਦਮਦਾਰ ਪ੍ਰਦਰਸ਼ਨ ਦਾ ਭਰੋਸਾ
NEXT STORY