ਸਪੋਰਟਸ ਡੈਸਕ- ਭਾਰਤੀ ਸਟਾਰ ਬੱਲੇਬਾਜ਼ ਸਚਿਨ ਤੇਂਦੁਲਕਰ ਐਤਵਾਰ ਨੂੰ ਆਪਣਾ 49ਵਾਂ ਜਨਮ ਦਿਨ ਮਨਾ ਰਹੇ ਹਨ। ਕ੍ਰਿਕਟ ਦੇ ਕਈ ਰਿਕਾਰਡ ਆਪਣੇ ਨਾਂ ਕਰਨ ਵਾਲੇ ਸਚਿਨ ਨੂੰ ਪ੍ਰਸ਼ੰਸਕ 'ਕ੍ਰਿਕਟ ਦੇ ਭਗਵਾਨ' ਦਾ ਦਰਜਾ ਵੀ ਦੇ ਚੁੱਕੇ ਹਨ। 1989 'ਚ ਪਾਕਿਸਤਾਨ ਦੇ ਖ਼ਿਲਾਫ਼ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਚਿਨ ਨੇ ਇਸ ਮੁਕਾਮ ਤਕ ਪਹੁੰਚਣ ਲਈ ਸਖ਼ਤ ਮਿਹਨਤ ਕੀਤੀ ਹੈ। ਆਓ ਅੱਜ ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਨਾਲ ਜੁੜੇ ਕੁਝ ਕਿੱਸਿਆਂ ਬਾਰੇ ਜਾਣਦੇ ਹਾਂ-
ਇਹ ਵੀ ਪੜ੍ਹੋ : IPL ਪਲੇਅ ਆਫ ਦਾ ਸ਼ਡਿਊਲ ਆਇਆ ਸਾਹਮਣੇ, ਇਸ ਸਟੇਡੀਅਮ 'ਚ ਖੇਡਿਆ ਜਾਵੇਗਾ ਫਾਈਨਲ ਮੈਚ
'ਮੈਂ ਖੇਲੇਗਾ'

ਸਚਿਨ ਨੇ 16 ਸਾਲ ਦੀ ਉਮਰ 'ਚ ਪਾਕਿਸਤਾਨ ਦੇ ਖ਼ਿਲਾਫ਼ ਡੈਬਿਊ ਕੀਤਾ ਸੀ। ਪਾਕਿਸਤਾਨ 'ਚ ਉਸ ਸਮੇਂ ਵਕਾਰ ਯੂਨਿਸ ਤੇ ਵਸੀਮ ਅਕਰਮ ਜਿਹੇ ਤੇਜ਼ ਗੇਂਦਬਾਜ਼ ਸਨ। ਪਹਿਲਾ ਟੈਸਟ ਮੈਚ ਸਚਿਨ ਲਈ ਖ਼ਾਸ ਨਹੀਂ ਰਿਹਾ ਪਰ ਦੂਜੇ 'ਚ 59 ਦੌੜਾਂ ਬਣਾ ਕੇ ਉਨ੍ਹਾਂ ਨੇ ਪ੍ਰਸ਼ੰਸਾ ਪ੍ਰਾਪਤ ਕੀਤੀ ਪਰ ਜਦੋਂ ਚੌਥਾ ਮੈਚ ਆਇਆ ਤਾਂ ਉਨ੍ਹਾਂ ਨੇ ਫੈਂਨਜ਼ ਦਾ ਦਿਲ ਜਿੱਤ ਲਿਆ। ਹੋਇਆ ਇੰਝ ਕਿ ਵਕਾਰ ਯੂਨਿਸ ਦੀ ਇਕ ਗੇਂਦ ਸਚਿਨ ਦੇ ਚਿਹਰੇ 'ਤੇ ਲੱਗੀ। ਖ਼ੂਨ ਵੱਗਣ ਲੱਗਾ ਤਾਂ ਸਾਰੇ ਲੋਕ ਇਕੱਠੇ ਹੋ ਗਏ। ਸਚਿਨ ਨੂੰ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਮੈਡੀਕਲ ਟ੍ਰੀਟਮੈਂਟ ਦਿੱਤਾ ਜਾ ਰਿਹਾ ਸੀ। ਉਮੀਦ ਸੀ ਕਿ ਸਚਿਨ ਬਾਹਰ ਚਲੇ ਜਾਣਗੇ ਪਰ ਉਦੋਂ ਹੀ ਇਕ ਆਵਾਜ਼ ਆਈ- 'ਮੈਂ ਖੇਲੇਗਾ। ਸਿੱਧੂ ਸਚਿਨ ਦਾ ਜਜ਼ਬਾ ਦੇਖ ਹੈਰਾਨ ਸਨ। ਇਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਕਿ ਉਸ ਦਿਨ ਇਕ ਸਿਤਾਰੇ ਦਾ ਜਨਮ ਹੋਇਆ ਸੀ।
ਸਚਿਨ ਦੀ ਫੇਵਰੇਟ ਡਿਸ਼ ਹੈ ਮਿਸਲ ਪਾਵ

ਸਚਿਨ ਤੇਂਦੁਲਕਰ ਰਿਟਾਇਰਮੈਂਟ ਦੇ ਬਾਅਦ ਵੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ। ਬੀਤੇ ਦਿਨੀਂ ਉਨ੍ਹਾਂ ਨੇ ਆਪਣੀ ਫੇਵਰੇਟ ਮਹਾਰਾਸ਼ਟ੍ਰੀਅਨ ਡਿਸ਼ ਦੇ ਬਾਰੇ ਪ੍ਰਸ਼ੰਸਕਾਂ ਨੂੰ ਦੱਸਿਆ ਸੀ। ਸ਼ੇਅਰ ਕੀਤੀ ਵੀਡੀਓ 'ਚ ਸਚਿਨ ਆਪਣੀ ਫੇਵਰੇਟ ਡਿਸ਼ ਮਿਸਲ ਪਾਵ ਖਾਉਂਦੇ ਦਿਸਦੇ ਹਨ। ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ- ਭਾਵੇਂ ਐਤਵਾਰ ਹੋਵੇ ਜਾਂ ਸੋਮਵਾਰ, ਮੈਂ ਕਿਸੇ ਵੀ ਦਿਨ ਮਿਸਲ ਪਾਵ ਖਾਵਾਂਗਾ! ਇਕ ਸੰਪੂਰਨ ਨਾਸ਼ਤੇ ਦੇ ਬਾਰੇ 'ਚ ਤੁਹਾਡਾ ਕੀ ਵਿਚਾਰ ਹੈ? ਮਿਸਲ ਪਾਵ ਦੀ ਗੱਲ ਹੀ ਵਖਰੀ ਹੈ।
ਇਹ ਵੀ ਪੜ੍ਹੋ : ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ : ਪਹਿਲਵਾਨ ਰਵੀ ਨੇ ਜਿੱਤਿਆ ਸੋਨ ਜਦਕਿ ਬਜਰੰਗ ਨੇ ਚਾਂਦੀ ਤਮਗ਼ਾ
ਜਦੋਂ ਸਚਿਨ ਦਾ ਸਿਰ ਫਸ ਗਿਆ ਸੀ ਗ੍ਰਿਲ 'ਚ

ਸਚਿਨ ਨੇ ਆਪਣੀ ਕਿਤਾਬ 'ਪਲੇਇੰਗ ਇਟ ਮਾਈ ਵੇ' 'ਚ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦਾ ਸਿਰ ਬਾਲਕਨੀ 'ਚ ਲੱਗੀ ਗ੍ਰਿਲ 'ਚ ਫਸ ਗਿਆ ਸੀ। ਸਚਿਨ ਨੇ ਲਿਖਿਆ- ਬਚਪਨ 'ਚ ਹਰ ਲੜਕੇ ਦੀ ਤਰ੍ਹਾਂ ਮੈਂ ਵੀ ਨਵੀਂ ਸਾਈਕਲ ਲੈਣ ਦੀ ਜ਼ਿਦ ਕਰਦਾ ਸੀ। ਮੈਂ ਪਿਤਾ ਜੀ ਨੂੰ ਕਹਿੰਦਾ ਤਾਂ ਉਹ ਟਾਲ ਦਿੰਦੇ। ਇਕ ਦਿਨ ਮੈਂ ਬਾਲਕਨੀ 'ਚ ਖੜ੍ਹੇ ਹੋ ਕੇ ਆਪਣੇ ਦੋਸਤਾਂ ਨੂੰ ਸਾਈਕਲ ਚਲਾਉਂਦਾ ਦੇਖ ਰਿਹਾ ਸੀ। ਮੈਂ ਉਨ੍ਹਾਂ ਨੂੰ ਠੀਕ ਤਰ੍ਹਾਂ ਨਾਲ ਦੇਖਣ ਲਈ ਆਪਣਾ ਸਿਰ ਗ੍ਰਿਲ ਤੋਂ ਲੰਘਾ ਦਿੱਤਾ। ਪਰ ਬਾਅਦ 'ਚ ਮੈਂ ਮਹਿਸੂਸ ਕੀਤਾ ਕਿ ਇਹ ਬਾਹਰ ਨਹੀਂ ਨਿਕਲ ਰਿਹਾ ਹੈ। ਮੈਂ ਅੱਧੇ ਘੰਟੇ ਤਕ ਉਸ 'ਚ ਫਸਿਆ ਰਿਹਾ। ਮਾਂ ਨੇ ਮੇਰੇ ਸਿਰ ਤੇ ਗ੍ਰਿਲ 'ਚ ਤੇਲ ਪਾ ਕੇ ਮੇਰੇ ਸਿਰ ਨੂੰ ਗ੍ਰਿਲ ਤੋਂ ਆਜ਼ਾਦ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 : ਅੱਜ ਮੁੰਬਈ ਦਾ ਸਾਹਮਣਾ ਲਖਨਊ ਨਾਲ, ਮੈਚ ਤੋਂ ਪਹਿਲਾਂ ਇਕ ਝਾਤ ਇਨ੍ਹਾਂ ਕੁਝ ਖ਼ਾਸ ਗੱਲਾਂ 'ਤੇ
NEXT STORY