ਨਵੀਂ ਦਿੱਲੀ- ਭਾਰਤੀ ਟੀਮ ਦੇ ਚਾਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਸੋਮਵਾਰ 14 ਦਸੰਬਰ ਨੂੰ ਆਪਣਾ 25ਵਾਂ ਜਨਮਦਿਨ ਮਨਾ ਰਹੇ ਹਨ। ਉੱਤਰ ਪ੍ਰਦੇਸ਼ ਦੇ ਉਨਾਵ 'ਚ ਜੰਮੇ ਕੁਲਦੀਪ ਯਾਦਵ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ 25 ਮਾਰਚ 2017 ਨੂੰ ਆਸਟਰੇਲੀਆ ਵਿਰੁੱਧ ਟੈਸਟ ਖੇਡ ਕੇ ਕੀਤਾ ਸੀ। ਸਾਲ 2015 'ਚ ਖੇਡੇ ਗਏ ਆਈ. ਸੀ. ਸੀ. ਅੰਡਰ-19 ਕ੍ਰਿਕਟ ਵਿਸ਼ਵ ਕੱਪ 'ਚ ਕੁਲਦੀਪ ਨੇ ਹੈਟ੍ਰਿਕ ਵਿਕਟ ਹਾਸਲ ਕਰ ਚਰਚਾ 'ਚ ਆਏ ਸਨ। ਕੁਲਦੀਪ ਨੇ 88 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਸ 'ਚ 168 ਵਿਕਟਾਂ ਹਾਸਲ ਕੀਤੀਆਂ ਹਨ। ਵਨ ਡੇ 'ਚ ਸਭ ਤੋਂ ਤੇਜ਼ 100 ਵਿਕਟਾਂ ਹਾਸਲ ਕਰਨ ਵਾਲੇ ਭਾਰਤੀ ਸਪਿਨਰ ਹਨ ਤਾਂ ਉੱਥੇ ਹੀ ਪਹਿਲੇ ਭਾਰਤੀ ਗੇਂਦਬਾਜ਼ ਹਨ, ਜਿਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ 2 ਹੈਟ੍ਰਿਕ ਹਾਸਲ ਕਰਨ ਦਾ ਕਮਾਲ ਕਰ ਦਿਖਾਇਆ ਹੈ। ਕੁਲਦੀਪ ਯਾਦਵ ਦਾ ਜਲਵਾ ਇਕ ਵਾਰ ਫਿਰ ਆਸਟਰੇਲੀਆ ਦੌਰੇ 'ਚ ਦੇਖਣ ਨੂੰ ਮਿਲ ਸਕਦਾ ਹੈ। ਉਸ ਨੂੰ ਆਸਟਰੇਲੀਆ ਵਿਰੁੱਧ ਟੈਸਟ ਸੀਰੀਜ਼ ਲਈ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਕੁਲਦੀਪ ਯਾਦਵ ਕ੍ਰਿਕਟ ਦੇ ਤਿੰਨਾਂ ਫਾਰਮੈੱਟ 'ਚ 5 ਵਿਕਟ ਹਾਸਲ ਕਰਨ ਵਾਲੇ ਭਾਰਤ ਦੇ ਦੂਜੇ ਗੇਂਦਬਾਜ਼ ਹਨ ਤੇ ਉੱਥੇ ਹੀ ਇਕਲੌਤੇ ਸਪਿਨਰ ਹਨ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਅਜਿਹੇ ਦੂਜੇ ਗੇਂਦਬਾਜ਼ ਹਨ, ਜਿਨ੍ਹਾਂ ਨੇ ਕ੍ਰਿਕਟ ਦੇ ਤਿੰਨਾਂ ਫਾਰਮੈੱਟ 'ਚ ਭਾਰਤ ਵਲੋਂ 5 ਵਿਕਟਾਂ ਹਾਸਲ ਕਰਨ ਦਾ ਕਮਾਲ ਕੀਤਾ ਹੈ। ਕੁਲਦੀਪ ਦੁਨੀਆ ਦੇ ਅਜਿਹੇ ਤੀਜੇ ਸਪਿਨਰ ਵੀ ਹਨ, ਜਿਸ ਦੇ ਨਾਂ ਕ੍ਰਿਕਟ ਦੇ ਤਿਨਾਂ ਫਾਰਮੈੱਟ 'ਚ 5 ਵਿਕਟਾਂ ਹਾਸਲ ਕਰਨ ਦਾ ਰਿਕਾਰਡ ਹੈ। ਕੁਲਦੀਪ ਤੋਂ ਇਲਾਵਾ ਦੱਖਣੀ ਅਫਰੀਕਾ ਦੇ ਸਪਿਨਰ ਇਮਰਾਨ ਤਾਹਿਰ ਤੇ ਸ਼੍ਰੀਲੰਕਾ ਦੇ ਅਜੰਤਾ ਮੇਂਡਿਸ ਅਜਿਹੇ ਸਪਿਨਰ ਹਨ ਜੋ ਇਹ ਕਮਾਲ ਅੰਤਰਰਾਸ਼ਟਰੀ ਕ੍ਰਿਕਟ 'ਚ ਕਰ ਚੁੱਕੇ ਹਨ। ਵਨ ਡੇ 'ਚ ਇੰਗਲੈਂਡ ਵਿਰੁੱਧ ਖੇਡਦੇ ਹੋਏ ਕੁਲਦੀਪ ਨੇ 10 ਓਵਰਾਂ 'ਚ 25 ਦੌੜਾਂ 'ਤੇ 6 ਵਿਕਟਾਂ ਹਾਸਲ ਕੀਤੀਆਂ ਸਨ, ਜੋ ਉਸਦਾ ਸਰਵਸ੍ਰੇਸ਼ਠ ਗੇਂਦਬਾਜ਼ੀ ਪ੍ਰਦਰਸ਼ਨ ਹੈ।
ਨੋਟ- Birthday Special : ਭਾਰਤ ਦੇ ਇਕਲੌਤੇ ਸਪਿਨਰ, ਅੰਤਰਰਾਸ਼ਟਰੀ ਕ੍ਰਿਕਟ 'ਚ ਬਣਾਇਆ ਵੱਡਾ ਰਿਕਾਰਡ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਐਡੀਲੇਡ ਟੈਸਟ ਲਈ ਆਸਟਰੇਲੀਆਈ ਟੀਮ 'ਚ ਸ਼ਾਮਿਲ ਕੀਤਾ ਹੈਨਰਿਕਸ
NEXT STORY