ਨਵੀਂ ਦਿੱਲੀ, (ਭਾਸ਼ਾ)– ਭਾਰਤ ਨੇ ਤੀਜੇ ਟੀ-20 ਮੈਚ ’ਚ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਬਲਾਈਂਡ ਕ੍ਰਿਕਟ ਸਮਰਥ ਚੈਂਪੀਅਨਸ਼ਿਪ ਵਿਚ 3-0 ਦੀ ਅਜੇਤੂ ਬੜ੍ਹਤ ਬਣਾ ਲਈ। ਕਰਨੈਲ ਸਿੰਘ ਸਟੇਡੀਅਮ ਵਿਚ ਖੇਡੇ ਗਏ ਮੈਚ ’ਚ ਸ਼੍ਰੀਲੰਕਾ ਨੂੰ ਪਹਿਲਾਂ ਬੱਲੇਬਾਜ਼ੀ ਲਈ ਭੇਜਿਆ ਗਿਆ, ਜਿਸ ਨੇ ਚੰਦਾਨਾ ਦੇਸ਼ਪ੍ਰਿਯਾ (76) ਦੇ ਅਰਧ ਸੈਂਕੜੇ ਦੀ ਮਦਦ ਨਾਲ 3 ਵਿਕਟਾਂ ’ਤੇ 162 ਦੌੜਾਂ ਬਣਾਈਆਂ।
ਕਪਤਾਨ ਸੰਦਾਰੂਵਾਨ ਨੇ 47 ਗੇਂਦਾਂ ’ਚ 46 ਦੌੜਾਂ ਬਣਾਈਆਂ। ਭਾਰਤ ਨੇ 27 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ। ਪਹਿਲੇ 8 ਓਵਰਾਂ ’ਚ 75 ਦੌੜਾਂ ਬਣੀਆਂ। ਪਲੇਅਰ ਆਫ ਦਿ ਮੈਚ ਪੰਕਜ ਭੂਏ ਤੇ ਦਿਨੇਸ਼ ਰਾਧਵਾ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਦਿਨੇਸ਼ 8ਵੇਂ ਤੇ ਪੰਕਜ 12ਵੇਂ ਓਵਰ ’ਚ ਆਊਟ ਹੋਏ। ਇਸ ਤੋਂ ਬਾਅਦ ਨਰੇਸ਼ ਟੁਮੜਾ ਤੇ ਲੋਕੇਸ਼ ਨੇ ਭਾਰਤ ਨੂੰ ਜਿੱਤ ਤਕ ਪਹੁੰਚਾਇਆ।
ਰਾਜ ਇਕਾਈਆਂ ਦੇ ਵਿਦੇਸ਼ੀ ਕ੍ਰਿਕਟ ਬੋਰਡ ਨਾਲ ਸਿੱਧੇ ਗੱਠਜੋੜ ਕਰਨ ’ਤੇ ਰੋਕ ਲਾ ਸਕਦੈ BCCI
NEXT STORY