ਨਵੀਂ ਦਿੱਲੀ— ਭਾਰਤੀ ਨੇਤਰਹੀਨ ਕ੍ਰਿਕਟ ਟੀਮ 'ਚ ਪਹਿਲੀ ਵਾਰ ਕਸ਼ਮੀਰ ਦੇ ਕ੍ਰਿਕਟਰ ਦੀ ਐਂਟਰੀ ਹੋਣ ਵਾਲੀ ਹੈ। ਕ੍ਰਿਕਟਰ ਦਾ ਨਾਂ ਹੈ ਇਰਫਾਨ ਅਹਿਮਦ ਜੋ ਕਿ ਇਕ ਆਲਰਾਊਂਡਰ ਹੈ ਅਤੇ ਉਹ ਕਸ਼ਮੀਰ ਦੇ ਪਾਂਪੋਰ ਦਾ ਰਹਿਣਾ ਵਾਲਾ ਹੈ। 21 ਸਾਲ ਦੇ ਇਰਫਾਨ ਇੰਗਲੈਂਡ ਖਿਲਾਫ 3 ਮੈਚਾਂ ਦੀ ਟੀ-20 ਸੀਰੀਜ਼ 'ਚ ਖੇਡਦੇ ਦਿਖਣਗੇ । ਇਹ ਸੀਰੀਜ਼ ਬੰਗਲੁਰੂ 'ਚ ਖੇਡੀ ਜਾਵੇਗੀ। ਟੀਮ ਇੰਡੀਆ 'ਚ ਆਪਣੀ ਚੋਣ ਨਾਲ ਇਰਫਾਨ ਅਹਿਮਦ ਬਹੁਤ ਉਤਸਾਹਿਤ ਹਨ। ਇਰਫਾਨ ਅਹਿਮਦ ਨੇ ਬਿਆਨ ਦਿੱਤਾ , ਜਿਵੇਂ ਹੀ ਮੈਂ ਆਪਣੀ ਚੋਣ ਬਾਰੇ ਸੁਣਿਆ ਤਾਂ ਮੈਨੂੰ ਲੱਗਿਆ ਮੈਂ ਜਨਤ 'ਚ ਹਾਂ , ਮੈਂ ਕਿਉਂ ਨੇਤਰਹੀਨ ਪੈਦਾ ਹੋਇਆ, ਇਸ ਦਾ ਮੈਨੂੰ ਜਵਾਬ ਮਿਲ ਗਿਆ ਹੈ।
ਤੁਹਾਨੂੰ ਦੱਸ ਦਸੀਏ ਇਰਫਾਨ ਅਹਿਮਦ ਵਿਰਾਟ ਕੋਹਲੀ ਨੂੰ ਆਪਣਾ ਆਈਡਲ ਮੰਨਦੇ ਹਨ, ਪਰ ਇਕ ਆਲਰਾਊਂਡਰ ਹੋਣ ਦੇ ਨਾਤੇ ਉਹ ਹਾਰਦਿਕ ਪੰਡਯਾ ਦੀ ਤਰ੍ਹਾਂ ਖੇਡ ਦਿਖਾਉਣਾ ਚਾਹੁੰਦੇ ਹਨ। ਇਰਫਾਨ ਅਹਿਮਦ ਲਈ ਕ੍ਰਿਕਟਰ ਬਣਨਾ ਇੰਨ੍ਹਾਂ ਆਸਾਨ ਨਹੀਂ ਰਿਹਾ। ਕਸ਼ਮੀਰ 'ਚ ਨੇਤਰਹੀਣ ਕ੍ਰਿਕਟ ਨਾਲ ਜੁੜੀਆਂ ਸਵਿਧਾਵਾਂ ਨਹੀਂ ਸਨ। ਇਸ ਲਈ ਇਰਫਾਨ ਨੇਤਰਹੀਣ ਕ੍ਰਿਕਟ ਸਿੱਖਣ ਦੇਹਰਾਦੂਨ ਗਏ। ਉਹ ਕਾਫੀ ਸਮੇਂ ਤਕ ਆਪਣੇ ਪਰਿਵਾਰ ਤੋਂ ਦੂਰ ਰਹੇ । ਹਾਲਾਂਕਿ ਹੁਣ ਉਨ੍ਹਾਂ ਦੀ ਮਿਹਨਤ ਰੰਗ ਲੈ ਕੇ ਆ ਰਹੀ ਹੈ।
ਕ੍ਰਿਕਟ 'ਚ ਪਿੱਚ 22 ਗਜ ਦੀ ਜਗ੍ਹਾ 11 ਗਜ ਦੀ ਹੁੰਦੀ ਹੈ। ਨਾਲ ਹੀ ਟੀਮ 'ਚ 3 ਤਰ੍ਹਾਂ ਦੀ ਕੈਟਾਗਿਰੀ ਦੇ ਖਿਡਾਰੀ ਹੁੰਦੇ ਹਨ ਪਹਿਲੀ ਕੈਟਾਗਿਰੀ 'ਚ ਉਹ ਖਿਡਾਰੀ ਆਉਂਦੇ ਹਨ ਜਿਨ੍ਹਾਂ ਨੂੰ ਬਿਲਕੁਲ ਦਿਖਾਈ ਨਹੀਂ ਦਿੰਦਾ। ਇਸ ਕੈਟਾਗਿਰੀ 'ਚ 4 ਖਿਡਾਰੀ ਹੁੰਦੇ ਹਨ। ਦੂਜੀ ਕੈਟਾਗਿਰੀ 'ਚ ਵੀ 4 ਖਿਡਾਰੀ ਹੁੰਦੇ ਹਨ ਜਿਨ੍ਹਾਂ ਨੂੰ 4 ਮੀਟਰ ਦੀ ਦੂਰੀ ਤੱਕ ਦਿਖਾਈ ਦਿੰਦਾ ਹੈ ਆਖਰੀ ਕੈਟਾਗਿਰੀ 3 ਖਿਡਾਰੀ ਹੁੰਦੇ ਹਨ, ਜਿਨ੍ਹਾਂ ਨੂੰ 7 ਮੀਟਰ ਤੱਕ ਗੇਂਦ ਦਿਖਾਈ ਦਿੰਦੀ ਹੈ।
ਇਨ੍ਹਾਂ ਕ੍ਰਿਕਟਰਸ 'ਤੇ ਲੱਗ ਚੁੱਕਾ ਹੈ ਯੋਨ-ਸ਼ੋਸ਼ਨ ਦਾ ਦੋਸ਼, ਇਕ ਭਾਰਤੀ ਖਿਡਾਰੀ ਵੀ ਸ਼ਾਮਲ
NEXT STORY