ਨਿਊਯਾਰਕ : ਅਮਰੀਕਾ ਦੀ ਬੌਬ ਅਤੇ ਮਾਈਕ ਬ੍ਰਾਇਨ ਦੀ ਦਿੱਗਜ ਟੈਨਿਸ ਜੋੜੀ ਨੇ ਵੀਰਵਾਰ ਨੂੰ ਇਸ ਖੇਡ ਨੂੰ ਅਲਵਿਦਾ ਕਹਿ ਦਿੱਤਾ। ਰਿਕਾਰਡ ਸਫਲਤਾ ਹਾਸਲ ਕਰਣ ਵਾਲੇ ਜੁੜਵਾਂ ਭਰਾਵਾਂ ਨੇ ਅਮਰੀਕੀ ਓਪਨ ਲਈ ਆਪਣਾ ਨਾਮ ਨਹੀਂ ਦਿੱਤਾ ਸੀ, ਜਿਸ ਨਾਲ ਲਗਭਗ ਸਪੱਸ਼ਟ ਹੋ ਗਿਆ ਸੀ ਕਿ ਉਹ ਟੈਨਿਸ ਨੂੰ ਅਲਵਿਦਾ ਕਹਿ ਰਹੇ ਹਨ।
ਕੈਲੀਫੋਰਨੀਆ ਵਿਚ ਜੰਮੇ ਬ੍ਰਾਇਨ ਭਰਾ ਪਹਿਲਾਂ ਹੀ ਕਹਿ ਚੁੱਕੇ ਸਨ ਕਿ 2020 ਏ.ਟੀ.ਪੀ. ਟੂਰ 'ਤੇ ਉਨ੍ਹਾਂ ਦਾ ਅੰਤਮ ਸੈਸ਼ਨ ਹੋਵੇਗਾ। ਮਾਈਕ ਨੇ ਕਿਹਾ, 'ਸਾਨੂੰ ਲੱਗਦਾ ਹੈ ਕਿ ਇਹ ਖੇਡ ਨੂੰ ਛੱਡ ਦੇਣ ਦਾ ਠੀਕ ਸਮਾਂ ਹੈ।' ਅਮਰੀਕੀ ਓਪਨ ਨੇ ਪਿਛਲੇ ਹਫ਼ਤੇ ਐਂਟਰੀਆਂ ਦੀ ਜੋ ਸੂਚੀ ਜਾਰੀ ਕੀਤੀ ਸੀ ਉਸ ਵਿਚ ਬ੍ਰਾਇਨ ਭਰਾਵਾਂ ਦਾ ਨਾਮ ਨਹੀਂ ਸੀ । ਇਸ ਜੋੜੀ ਨੇ ਅਮਰੀਕੀ ਓਪਨ ਵਿਚ ਇਕੱਠੇ ਪੰਜ ਖ਼ਿਤਾਬ ਜਿੱਤੇ। ਬ੍ਰਾਇਨ ਭਰਾਵਾਂ ਨੇ ਇਕੱਠੇ 16 ਗਰੈਂਡਸਲੈਮ ਖ਼ਿਤਾਬ, 119 ਟੂਰ ਪੱਧਰ ਦੇ ਖ਼ਿਤਾਬ ਦੇ ਇਲਾਵਾ 2012 ਵਿਚ ਓਲੰਪਿਕ ਵਿਚ ਸੋਨੇ ਦਾ ਤਮਗਾ ਜਿੱਤਿਆ। ਦੋਵੇਂ ਭਰਾ 42 ਸਾਲ ਦੇ ਹਨ।
IPL ਦੀਆਂ ਤਿਆਰੀਆਂ 'ਚ ਲੱਗੇ ਸੁਰੇਸ਼ ਰੈਨਾ ਨੂੰ ਆਈ ਪੁੱਤਰ ਦੀ ਯਾਦ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਵੀਡੀਓ
NEXT STORY