ਆਬੂਧਾਬੀ— ਟ੍ਰੇਂਟ ਬੋਲਟ ਦੀ ਹੈਟ੍ਰਿਕ ਸਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਪਹਿਲੇ ਵਨ ਡੇ ਕੌਮਾਂਤਰੀ ਮੈਚ ਵਿਚ 47 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ।
ਇੱਥੇ ਖੇਡੇ ਗਏ ਮੈਚ ਵਿਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ ਵਿਚ 9 ਵਿਕਟਾਂ 'ਤੇ 266 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ, ਜਿਸ ਦੇ ਜਵਾਬ ਵਿਚ ਪਾਕਿਸਤਾਨੀ ਟੀਮ 47.2 ਓਵਰਾਂ ਵਿਚ 219 ਦੌੜਾਂ 'ਤੇ ਆਲ ਆਊਟ ਹੋ ਗਈ।
ਟ੍ਰੇਂਟ ਬੋਲਟ ਨੇ ਪਾਕਿਸਤਾਨ ਦੀ ਪਾਰੀ ਵਿਚ ਹੈਟ੍ਰਿਕ ਲਾਈ ਤੇ ਵਨ ਡੇ ਵਿਚ ਇਹ ਉਪਲੱਬਧੀ ਹਾਸਲ ਕਰਨ ਵਾਲਾ ਉਹ ਤੀਜਾ ਕੀਵੀ ਖਿਡਾਰੀ ਬਣ ਗਿਆ। ਨਿਊਜ਼ੀਲੈਂਡ ਵਲੋਂ ਬੋਲਟ ਨੇ 10 ਓਵਰਾਂ ਵਿਚ 54 ਦੌੜਾਂ 'ਤੇ ਹੈਟ੍ਰਿਕ ਲਾਈ ਜਦਕਿ ਲਾਕੀ ਫਰਗਿਊਸਨ ਨੂੰ 36 ਦੌੜਾਂ 'ਤੇ 3 ਵਿਕਟਾਂ ਤੇ ਕੌਲਿਨ ਡੀ ਗ੍ਰੈਂਡਹੋਮੇ ਨੂੰ 40 ਦੌੜਾਂ 'ਤੇ 2 ਵਿਕਟਾਂ ਮਿਲੀਆ। ਈਸ਼ ਸੋਢੀ ਤੇ ਟਿਮ ਸਾਊਥੀ ਨੂੰ ਇਕ-ਇਕ ਵਿਕਟ ਮਿਲੀ। ਬੋਲਟ ਮੈਨ ਆਫ ਦਿ ਮੈਚ ਬਣਿਆ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਜਿੱਤੀ ਤੇ ਪਹਿਲਾਂ ਬੱਲੇਬਾਜ਼ੀ ਕੀਤੀ। ਰੋਸ ਟੇਲਰ ਨੇ 80 ਦੌੜਾਂ ਤੇ ਟਾਮ ਲਾਥਮ ਨੇ 68 ਦੌੜਾਂ ਦੇ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। ਪਾਕਿਸਤਾਨ ਲਈ ਸ਼ਾਹਿਨ ਸ਼ਾਹ ਅਫਰੀਦੀ ਨੇ 46 ਦੌੜਾਂ 'ਤੇ 4 ਵਿਕਟਾਂ ਤੇ ਸ਼ਾਹਦਾਬ ਖਾਨ ਨੇ 38 ਦੌੜਾਂ 'ਤੇ 4 ਵਿਕਟਾਂ ਲਈਆਂ।
ਸੌਰਭ ਚੌਧਰੀ ਦਾ ਗੋਲਡਨ ਡਬਲ
NEXT STORY