ਨਿਊਯਾਰਕ, (ਭਾਸ਼ਾ)- ਭਾਰਤ ਦੇ ਰੋਹਨ ਬੋਪੰਨਾ ਅਤੇ ਆਸਟ੍ਰੇਲੀਆ ਦੇ ਮੈਥਿਊ ਐਬਡੇਨ ਨੇ ਪੁਰਸ਼ ਡਬਲਜ਼ ਵਰਗ ਵਿਚ ਕ੍ਰਿਸਟੋਫਰ ਓ'ਕੋਨੇਲ ਅਤੇ ਅਲੈਗਜ਼ੈਂਡਰ ਵੁਕੀਚ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਅਮਰੀਕੀ ਓਪਨ ਦੇ ਦੂਜੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਛੇਵਾਂ ਦਰਜਾ ਪ੍ਰਾਪਤ ਬੋਪੰਨਾ ਅਤੇ ਐਬਡੇਨ ਨੇ ਆਸਟਰੇਲੀਆਈ ਜੋੜੀ ਨੂੰ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ 6-4, 6-2 ਅੰਕਾਂ ਨਾਲ ਹਰਾਇਆ।
43 ਸਾਲਾਂ ਦੇ ਬੋਪੰਨਾ ਅਤੇ 35 ਸਾਲਾ ਐਬਡੇਨ ਨੇ ਪੰਜ ਵਿੱਚੋਂ ਤਿੰਨ ਬ੍ਰੇਕ ਪੁਆਇੰਟਾਂ ਨੂੰ ਬਦਲਿਆ। ਦੋਵੇਂ ਵਿੰਬਲਡਨ ਦੇ ਸੈਮੀਫਾਈਨਲ 'ਚ ਵੀ ਪਹੁੰਚੇ ਸਨ। ਯੂਐਸ ਓਪਨ 2010 ਦੇ ਉਪ ਜੇਤੂ ਬੋਪੰਨਾ ਅਤੇ ਐਬਡੇਨ ਦਾ ਸਾਹਮਣਾ ਹੁਣ ਅਮਰੀਕਾ ਦੇ ਅਲੈਗਜ਼ੈਂਡਰ ਕੋਵਾਸੇਵਿਚ ਅਤੇ ਨਿਕੋਲਸ ਮੋਰੇਨੋ ਡੀ ਅਲਬੋਰਨ ਅਤੇ ਕਜ਼ਾਕਿਸਤਾਨ ਦੇ ਆਂਦਰੇਈ ਗੋਲੂਬੇਵ ਅਤੇ ਰੂਸ ਦੇ ਰੋਮਨ ਸਫੀਉਲਿਨ ਵਿਚਕਾਰ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਓਮਾਨ ਨੂੰ 12-2 ਨਾਲ ਹਰਾਉਣ ਤੋਂ ਬਾਅਦ ਭਾਰਤ ਨੂੰ ਪਾਕਿਸਤਾਨ ਹੱਥੋਂ ਮਿਲੀ 4-5 ਨਾਲ ਹਾਰ
NEXT STORY