ਨਿਊਯਾਰਕ– ਭਾਰਤ ਦਾ ਰੋਹਨ ਬੋਪੰਨਾ ਤੇ ਉਸਦਾ ਜੋੜੀਦਾਰ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਨੇ ਇੱਥੇ ਪਹਿਲਾ ਸੈੱਟ ਹਾਰ ਜਾਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਅਗਲੇ ਦੋਵੇਂ ਸੈੱਟ ਜਿੱਤ ਕੇ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਭਾਰਤ ਦੇ ਚੋਟੀ ਦੇ ਸਿੰਗਲਜ਼ ਖਿਡਾਰੀ ਸੁਮਿਤ ਨਾਗਲ ਤੇ ਡਬਲਜ਼ ਖਿਡਾਰੀ ਦਿਵਿਜ ਸ਼ਰਣ ਦੀ ਹਾਰ ਤੋਂ ਬਾਅਦ ਰੋਹਨ ਬੋਪੰਨਾ ਨੇ ਭਾਰਤੀ ਉਮੀਦਾਂ ਨੂੰ ਕਾਇਮ ਰੱਖਦੇ ਹੋਏ ਅੰਤਿਮ ਅੱਠ ਵਿਚ ਸਥਾਨ ਬਣਾ ਲਿਆ ਹੈ। ਬੋਪੰਨਾ ਤੇ ਸ਼ਾਪੋਵਾਲੋਵ ਨੇ ਦੂਜੇ ਦੌਰ ਦੇ ਮੁਕਾਬਲੇ ਵਿਚ ਛੇਵੀਂ ਸੀਡ ਜੋੜੀ ਜਰਮਨੀ ਦੇ ਕੇਵਿਨ ਕ੍ਰਾਵਿਟਜ ਤੇ ਆਂਦ੍ਰਿਯਸ ਮਾਈਸ ਨੂੰ ਤਿੰਨ ਸੈੱਟਾਂ ਦੇ ਸੰਘਰਸ਼ ਵਿਚ 4-6, 6-4, 6-3 ਨਾਲ ਹਰਾਇਆ। ਬੋਪੰਨਾ ਤੇ ਸ਼ਾਪੋਵਾਲੋਵ ਨੇ ਪਹਿਲੇ ਰਾਊਂਡ ਵਿਚ ਸ਼ੁੱਕਰਵਾਰ ਨੂੰ ਅਮਰੀਕੀ ਜੋੜੀ ਅਰਨੈਸਟ ਐਕਸੋਬੇਡੋ ਤੇ ਨੋਹ ਰੂਬਿਨ ਨੂੰ ਇਕ ਘੰਟਾ 22 ਮਿੰਟ ਵਿਚ 6-2, 6-4 ਨਾਲ ਹਰਾਇਆ ਸੀ।
ਅਨਿਲ ਜੈਨ ਬਣੇ AITA ਦੇ ਮੁਖੀ, ਵਿਜੇ ਅੰਮ੍ਰਿਤਰਾਜ ਉਪ ਮੁਖੀ
NEXT STORY