ਐਂਟਵਰਪ- ਨੀਦਰਲੈਂਡ ਦੇ ਟਾਲੋਨ ਗ੍ਰਿਕਸਪੁਰ ਤੇ ਬਾਟਿਕ ਵੈਨ ਡੇ ਜਾਂਡਸ਼ੁਲਪ ਦੀ ਪੁਰਸ਼ ਡਬਲਜ਼ ਜੋੜੀ ਨੇ ਯੂਰਪੀਅਨ ਓਪਨ ਦੇ ਰੋਮਾਂਚਕ ਫਾਈਨਲ 'ਚ ਭਾਰਤ ਦੇ ਰੋਹਨ ਬੋਪੰਨਾ ਤੇ ਨੀਦਰਲੈਂਡ ਦੇ ਮਾਟਵੇ ਮਿਡਲਕੂਪ ਨੂੰ ਮਾਤ ਦਿੱਤੀ। ਡੱਚ ਜੋੜੀ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਵਾਪਸੀ ਕਰਦੇ ਹੋਏ ਬੋਪੰਨਾ-ਮਿਡਲਕੂਪ ਨੂੰ 3-6, 6-3, 10-5 ਨਾਲ ਹਰਾ ਕੇ ਡਬਲਜ਼ ਖਿਤਾਬ ਜਿੱਤ ਲਿਆ।
ਬੋਪੰਨਾ ਅਤੇ ਮਿਡਲਕੁਪ ਇਸ ਮਹੀਨੇ ਦੇ ਸ਼ੁਰੂ ਵਿਚ ਤੇਲ ਅਵੀਵ ਵਿਚ ਟਰਾਫੀ ਜਿੱਤਣ ਤੋਂ ਬਾਅਦ ਆਪਣਾ ਦੂਜਾ ਖਿਤਾਬ ਜਿੱਤਣ ਦੀ ਰਾਹ 'ਤੇ ਸਨ। ਇਸ ਦੌਰਾਨ ਕੈਨੇਡਾ ਦੇ ਫੇਲਿਕਸ ਔਗਰ ਇਲੀਆਸ਼ੇਮ ਨੇ ਅਮਰੀਕਾ ਦੇ ਸੇਬੇਸਟੀਅਨ ਕੋਡਰ ਨੂੰ ਹਰਾ ਕੇ ਯੂਰਪੀਅਨ ਓਪਨ ਸਿੰਗਲਜ਼ ਦਾ ਖਿਤਾਬ ਆਪਣੇ ਨਾਂ ਕੀਤਾ। ਐਤਵਾਰ ਨੂੰ ਸੈਂਟਰ ਕੋਰਟ 'ਤੇ ਖੇਡੇ ਗਏ ਇਕਪਾਸੜ ਫਾਈਨਲ 'ਚ ਏਲੀਆਸੇਮ ਨੇ ਕੋਡਰ ਨੂੰ 6-3, 6-4 ਨਾਲ ਹਰਾਇਆ।
ਪਾਕਿ ਖ਼ਿਲਾਫ਼ ਸ਼ਾਨਦਾਰ ਗੇਂਦਬਾਜ਼ੀ ਕਰ ਬੋਲੇ ਅਰਸ਼ਦੀਪ ਸਿੰਘ, ਚੁਣੌਤੀ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ
NEXT STORY