ਨਵੀਂ ਦਿੱਲੀ : ਭਾਰਤ ਦੇ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਣ ਦੀ ਜੋੜੀ ਨੇ ਸ਼ੁੱਕਰਵਾਰ ਨੂੰ ਡਬਲਜ਼ ਵਰਗ 'ਚ ਬੁਲਗਾਰੀਆ ਦੀ ਜੋੜੀ ਅਲੈਗਜ਼ੈਂਡਰ ਡੋਂਸਕੀ ਅਤੇ ਅਲੈਗਜ਼ੈਂਡਰ ਲਾਜਾਰੋਵ ਨੂੰ ਲਗਾਤਾਰ ਸੈੱਟਾਂ ਵਿਚ 50 ਮਿੰਟਾਂ ਦੇ ਅੰਦਰ 6-3, 6-1 ਨਾਲ ਹਰਾ ਕੇ 586140 ਯੂਰੋ ਦੇ ਏ. ਟੀ. ਪੀ. ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਤੀਜਾ ਦਰਜਾ ਪ੍ਰਾਪਤ ਬੋਪੰਨਾ-ਸ਼ਰਣ ਦੀ ਜੋੜੀ ਦਾ ਸੈਮੀਫਾਈਨਲ ਵਿਚ ਚੀਨੀ ਖਿਡਾਰੀ ਚੇਂਗ-ਪੇਂਗ ਸੀਹ ਅਤੇ ਇੰਡੋਨੇਸ਼ੀਆ ਦੇ ਖਿਡਾਰੀ ਕ੍ਰਿਸਟੋਫਰ ਰੰਗਕਾਟ ਦੀ ਜੋੜੀ ਨਾਲ ਮੁਕਾਬਲਾ ਹੋਵੇਗਾ।

ਇਸ ਵਿਚਾਲੇ ਜੀਵਨ ਨੇਦੁਨਚੇਝਿਅਨ ਅਤੇ ਪੂਰਵ ਰਾਜਾ ਦੀ ਭਾਰਤੀ ਜੋੜੀ ਨੂੰ ਸੈਮੀਫਾਈਨਲ ਵਿਚ ਕ੍ਰੋਏਸ਼ੀਆ ਦੇ ਨਿਕੋਲਾ ਮੈਕਟਿਚ ਅਤੇ ਆਸਟਰੀਆ ਦੇ ਜੁਰਗੇਨ ਮੇਲਜਰ ਦੀ ਜੋੜੀ ਨਾਲ ਇਕ ਘੰਟੇ 29 ਮਿੰਟ ਵਿਚ 7-5, 6-4, 5-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਜੋੜੀ ਨੂੰ ਇਸ ਪ੍ਰਦਰਸ਼ਨ ਨਾਲ 2510 ਯੂਰੋ ਅਤੇ 29 ਏ. ਪੀ. ਪੀ. ਅੰਕ ਮਿਲੇ। ਫ੍ਰਾਂਸ ਵਿਚ ਇਸੇ ਤਰ੍ਹਾਂ ਦੇ ਏ. ਟੀ ਪੀ. ਟੂਰਨਾਮੈਂਟ ਵਿਚ ਭਾਰਤ ਦੇ ਲਿਏਂਡਰ ਪੇਸ ਅਤੇ ਫ੍ਰਾਂਸ ਦੇ ਬੇਨੋਯਟ ਪੇਯਰੇ ਦੀ ਜੋੜੀ ਡਬਲਜ਼ ਵਰਗ ਦੇ ਸੈਮੀਫਾਈਨਲ ਵਿਚ ਕ੍ਰੋਏਸ਼ੀਆ ਦੇ ਇਵਾਨ ਡੋਡਿਗ ਅਤੇ ਫ੍ਰਾਂਸ ਦੇ ਰੋਜਰ-ਵੇਸੇਲਿਨ ਦੀ ਜੋੜੀ ਨਾਲ 3-6, 6-7 ਨਾਲ ਹਾਰ ਗਈ। ਦੋਵੇਂ ਜੋੜੀਆਂ ਵਿਚਾਲੇ ਇਹ ਮੁਕਾਬਲਾ ਇਕ ਘੰਟਾ 20 ਮਿੰਟ ਤੱਕ ਚੱਲਿਆ।
3rd T-20 : ਨਿਊਜ਼ੀਲੈਂਡ ਨੇ ਜਿੱਤੀ ਟੀ-20 ਸੀਰੀਜ਼, ਭਾਰਤ ਨੂੰ 04 ਦੌੜਾਂ ਨਾਲ ਹਰਾਇਆ
NEXT STORY