ਨਵੀਂ ਦਿੱਲੀ— ਐੱਮ.ਐੱਸ. ਧੋਨੀ ਨਾਲ ਮਿਲ ਕੇ ਉਲਟ ਹਾਲਾਤਾਂ 'ਚ ਟੀਮ ਇੰਡੀਆ ਨੂੰ ਜਿੱਤ ਦੀ ਦਹਿਲੀਜ਼ ਤੱਕ ਲੈ ਜਾਣ ਵਾਲੇ ਕ੍ਰਿਕਟਰ ਭੁਵਨੇਸ਼ਵਰ ਕੁਮਾਰ ਸੁਰਖ਼ੀਆਂ 'ਚ ਹਨ। ਟੀਮ ਇੰਡੀਆ ਦੇ ਸਟਾਰ ਬਾਲਰ ਭੁਵਨੇਸ਼ਵਰ ਨੇ ਕਰੀਅਰ ਦਾ ਪਹਿਲਾ ਅਰਧ ਸੈਂਕੜਾ (53 ਦੌੜਾਂ) ਬਣਾਉਂਦੇ ਹੋਏ ਟੀਮ ਇੰਡੀਆ ਨੂੰ ਤਿੰਨ ਵਿਕਟਾਂ ਨਾਲ ਜਿਤਾਉਣ 'ਚ ਅਹਿਮ ਭੂਮਿਕਾ ਨਿਭਾਈ। ਹਾਲਾਂਕਿ ਘੱਟ ਲੋਕ ਜਾਣਦੇ ਹੋਣਗੇ ਕਿ ਟੀਮ ਇੰਡੀਆ ਦਾ ਇਹ ਸਟਾਰ ਕ੍ਰਿਕਟਰ ਬਹੁਤ ਮਸ਼ਕਲਾਂ ਨਾਲ ਇੱਥੋਂ ਤੱਕ ਪਹੁੰਚਿਆ ਹੈ। ਇਕ ਦੌਰ ਅਜਿਹਾ ਵੀ ਸੀ ਕਿ ਭੁਵਨੇਸ਼ਵਰ ਆਪਣੀ ਭੈਣ ਦੀ ਸੇਵਿੰਗ ਤੋਂ ਬੂਟ ਖਰੀਦ ਕੇ ਕ੍ਰਿਕਟ ਖੇਡਣ ਜਾਂਦੇ ਸਨ।
ਭੈਣ ਦੀ ਵਜ੍ਹਾ ਕਰਕੇ ਬਣੇ ਕ੍ਰਿਕਟਰ
ਭੁਵਨੇਸ਼ਵਰ ਦਾ ਜਨਮ ਉੱਤਰ ਪ੍ਰਦੇਸ਼ ਦੇ ਮੇਰਠ 'ਚ ਹੋਇਆ। ਉਨ੍ਹਾਂ ਦੇ ਪਿਤਾ ਕਿਰਣਪਾਲ ਸਿੰਘ ਪੁਲਸ 'ਚ ਸਨ। ਬਚਪਨ ਤੋਂ ਹੀ ਭੁਵਨੇਸ਼ਵਰ ਨੂੰ ਕ੍ਰਿਕਟ ਖੇਡਣਾ ਚੰਗਾ ਲਗਦਾ ਸੀ। ਉਸ ਦੇ ਪਿਤਾ ਦੀ ਇੰਨੀ ਤਨਖਾਹ ਨਹੀਂ ਸੀ ਕਿ ਉਹ ਘਰ ਦਾ ਖਰਚ ਚੁੱਕਣ ਦੇ ਨਾਲ-ਨਾਲ ਭੁਵੀ ਦਾ ਕ੍ਰਿਕਟ ਅਕੈਡਮੀ 'ਚ ਦਾਖਲਾ ਕਰਾ ਸਕਣ। ਪਰ ਭਰਾ ਦੀ ਲਗਨ ਨੂੰ ਦੇਖ ਕੇ ਭੈਣ ਰੇਖਾ ਨੇ ਪਿਤਾ ਤੋਂ ਭੁਵੀ ਦਾ ਐਡਮਿਸ਼ਨ ਕ੍ਰਿਕਟ ਅਕੈਡਮੀ 'ਚ ਕਰਾਉਣ ਦੀ ਗੱਲ ਕਹੀ। ਇਸ ਤੋਂ ਬਾਅਦ ਪਿਤਾ ਨੇ ਕਿਸੇ ਤਰ੍ਹਾਂ ਪੈਸਿਆਂ ਦਾ ਇੰਤਜ਼ਾਮ ਕੀਤਾ ਅਤੇ ਉਸ ਦਾ ਅਕੈਡਮੀ 'ਚ ਦਾਖਲਾ ਕਰਵਾਇਆ। ਭੁਵੀ ਨੂੰ ਕ੍ਰਿਕਟਰ ਬਣਾਉਣ 'ਚ ਭੈਣ ਰੇਖਾ ਨੇ ਬਹੁਤ ਸੈਕਰੀਫਾਈਸ ਕੀਤਾ। ਅਕੈਡਮੀ 'ਚ ਐਡਮਿਸ਼ਨ ਦੇ ਬਾਅਦ ਭੈਣ ਹੀ ਉਨ੍ਹਾਂ ਨੂੰ ਅਕੈਡਮੀ ਤੱਕ ਲੈ ਕੇ ਜਾਂਦੀ ਸੀ ਕਿਉਂਕਿ ਅਕੈਡਮੀ 7-8 ਕਿਲੋਮੀਟਰ ਦੂਰ ਸੀ ਅਤੇ ਭੁਵੀ ਨੂੰ ਰਸਤਾ ਯਾਦ ਨਹੀਂ ਸੀ।
ਭੈਣ ਰੇਖਾ ਨਾਲ ਭੁਵੀ
ਖੇਡਣ ਦੇ ਲਈ ਨਹੀਂ ਸਨ ਢੰਗ ਦੇ ਬੂਟ
ਇਕ ਦੌਰ ਅਜਿਹਾ ਵੀ ਸੀ ਕਿ ਅੰਡਰ-17 ਟੂਰਨਾਮੈਂਟ ਤੋਂ ਪਹਿਲੇ ਤੱਕ ਭੁਵਨੇਸ਼ਵਰ ਦੇ ਕੋਲ ਸਪੋਰਟਸ ਬੂਟ ਨਹੀਂ ਸਨ। ਇਸ ਦੇ ਲਈ ਭੈਣ ਨੇ ਆਪਣੀ ਸੇਵਿੰਗ ਤੋਂ ਭੁਵੀ ਨੂੰ ਮਹਿੰਗੇ ਸ਼ੂਜ਼ ਦਿਵਾਏ। ਭੈਣ ਦੀ ਮਿਹਨਤ ਰੰਗ ਲਿਆਈ ਅਤੇ ਅੰਡਰ-17 ਤੋਂ ਨਿਕਲਿਆ ਇਹ ਕ੍ਰਿਕਟਰ ਯੂ.ਪੀ. ਦਾ ਰਾਈਜ਼ਿੰਗ ਸਟਾਰ ਬਣ ਗਿਆ।
ਤਸਵੀਰ 'ਚ ਭੁਵਨੇਸ਼ਵਰ ਦੇ ਪਿਤਾ (ਖੱਬੇ) ਅਤੇ ਭੈਣ (ਵਿਚਕਾਰ)
ਨਹੀਂ ਭੁਲੇ ਪੁਰਾਣੇ ਦਿਨ
ਭੁਵਨੇਸ਼ਵਰ ਆਪਣੇ ਪੁਰਾਣੇ ਦਿਨਾਂ ਨੂੰ ਨਹੀਂ ਭੁੱਲੇ, ਅੱਜ ਉਹ ਕਰੋੜਪਤੀ ਬਣ ਚੁੱਕੇ ਹਨ ਅਤੇ ਆਪਣੀ ਸੈਲਰੀ ਆਪਣੇ ਮਾਤਾ ਪਿਤਾ ਅਤੇ ਭੈਣ ਨੂੰ ਦਿੰਦੇ ਹਨ। ਭੁਵਨੇਸ਼ਵਰ ਨੇ 2012 'ਚ ਪਾਕਿਸਤਾਨ ਖਿਲਾਫ ਵਨਡੇ 'ਚ ਡੈਬਿਊ ਕੀਤਾ ਸੀ। ਭੁਵਨੇਸ਼ਵਰ ਨੇ 69 ਵਨਡੇ 'ਚ 70 ਵਿਕਟਾਂ ਝਟਕਾਈਆਂ ਸਨ। 18 ਟੈਸਟ 'ਚ ਭੁਵੀ ਦੇ ਨਾਂ 45 ਵਿਕਟਾਂ ਹਨ।
ਸਾਨੀਆ ਮਿਰਜ਼ਾ ਨੇ ਅਪਲੋਡ ਕੀਤੀ ਸੋਸ਼ਲ ਸਾਈਟ 'ਤੇ ਇਕ ਹਾਟ ਤਸਵੀਰ
NEXT STORY