ਹੈਦਰਾਬਾਦ : ਆਸਟਰੇਲੀਆ ਦੌਰੇ ’ਤੇ ਭਾਰਤ ਦੀ ਇਤਿਹਾਸਕ ਜਿੱਤ ਦੇ ਸੂਤਰਧਾਰਾਂ ਵਿਚੋਂ ਇਕ ਰਿਹਾ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਵਤਨ ਪਰਤਣ ’ਤੇ ਆਪਣੇ ਘਰ ਜਾਣ ਤੋਂ ਪਹਿਲਾਂ ਮਰਹੂਮ ਪਿਤਾ ਦੀ ਕਬਰ ’ਤੇ ਫੁੱਲ ਚੜ੍ਹਾਉਣ ਗਿਆ। ਸਿਰਾਜ ਉਸ ਸਮੇਂ ਆਸਟਰੇਲੀਆ ਵਿਚ ਸੀ, ਜਦੋਂ ਉਸ ਦੇ ਪਿਤਾ ਨੇ ਆਖਰੀ ਸਾਹ ਲਿਆ। 2 ਮਹੀਨੇ ਦੋਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਇੰਤਜ਼ਾਰ ਕਰ ਰਿਹਾ ਸਿਰਾਜ ਵੀਰਵਾਰ ਨੂੰ ਉਨ੍ਹਾਂ ਦੀ ਕਬਰ ’ਤੇ ਪਹੁੰਚ ਕੇ ਭਾਵੁਕ ਹੋ ਗਿਆ।
ਇਹ ਵੀ ਪੜ੍ਹੋ: ਕੰਗਾਰੂਆਂ ਨੂੰ ਹਰਾ ਟੀਮ ਪਰਤੀ ਭਾਰਤ, ਰਹਾਣੇ ਦਾ ਮੁੰਬਈ ’ਚ ਢੋਲ ਢਮੱਕਿਆਂ ਨਾਲ ਸ਼ਾਨਦਾਰ ਸਵਾਗਤ (ਵੀਡੀਓ)
ਉਸ ਨੇ ਉਥੇ ਫੁੱਲ ਚੜ੍ਹਾਏ ਤੇ ਨਮਾਜ਼ ਪੜ੍ਹੀ। ਆਟੋ ਰਿਕਸ਼ਾ ਚਲਾਉਣ ਵਾਲੇ ਸਿਰਾਜ ਦੇ ਪਿਤਾ ਦਾ 53 ਸਾਲ ਦੀ ਉਮਰ ਵਿਚ 20 ਨਵੰਬਰ ਨੂੰ ਫੇਫੜਿਆਂ ਦੀ ਬੀਮਾਰੀ ਕਾਰਣ ਦਿਹਾਂਤ ਹੋ ਗਿਆ ਸੀ। ਇਸ ਤੋਂ ਇਕ ਹਫ਼ਤਾ ਪਹਿਲਾਂ ਹੀ ਸਿਰਾਜ ਭਾਰਤੀ ਟੀਮ ਨਾਲ ਆਸਟਰੇਲੀਆ ਪਹੁੰਚਿਆ ਸੀ। ਉਸ ਨੂੰ ਘਰ ਪਰਤਣ ਦਾ ਬਦਲ ਦਿੱਤਾ ਗਿਆ ਸੀ ਪਰ ਉਹ ਟੀਮ ਨਾਲ ਰੁੱਕ ਗਿਆ। ਉਸ ਨੇ ਮੈਲਬੌਰਨ ਵਿਚ ਦੂਜੇ ਟੈਸਟ ਵਿਚ ਡੈਬਿਊ ਕੀਤਾ ਤੇ ਬਾਰਡਰ-ਗਾਵਸਕਰ ਟਰਾਫੀ ਵਿਚ ਭਾਰਤ ਲਈ ਸਭ ਤੋਂ ਵੱਧ 13 ਵਿਕਟਾਂ ਲਈਆਂ।
ਇਹ ਵੀ ਪੜ੍ਹੋ: ਇੰਝ ਖਾਓ ਮੀਟ, ਆਂਡਾ ਤਾਂ ਨਹੀਂ ਹੋਵੇਗਾ ਇੰਫੈਕਸ਼ਨ ਦਾ ਖ਼ਤਰਾ, FSSAI ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਸਿਰਾਜ ਦੇ ਵਾਪਸੀ ਦੇ ਬਾਅਦ ਪ੍ਰੈਸ ਕਾਨਫਰੰਸ ਵਿਚ ਕਿਹਾ, ‘ਮੇਰੇ ਲਈ ਇਹ ਮੁਸ਼ਕਲ ਸੀ। ਮੈਂ ਬਹੁਤ ਦੁਖ਼ੀ ਸੀ। ਮੈਂ ਘਰ ਆਪਣੀ ਮਾਂ ਅਤੇ ਪਰਿਵਾਰ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਮੇਰਾ ਸਹਿਯੋਗ ਕੀਤਾ। ਉਨ੍ਹਾਂ ਨੇ ਮੈਨੂੰ ਪਿਤਾ ਦਾ ਸੁਫ਼ਨਾ ਪੂਰਾ ਕਰਣ ਲਈ ਕਿਹਾ। ਮੇਰੀ ਮੰਗੇਤਰ ਨੇ ਵੀ ਮੈਨੂੰ ਪ੍ਰੇਰਿਤ ਕੀਤਾ। ਪੂਰੀ ਟੀਮ ਨੇ ਮੇਰਾ ਸਾਥ ਦਿੱਤਾ।’ ਉਨ੍ਹਾਂ ਕਿਹਾ ਕਿ, ‘ਮੈਂ ਸਿੱਧਾ ਉਨ੍ਹਾਂ ਦੀ ਕਬਰ ’ਤੇ ਗਿਆ ਅਤੇ ਫੁੱਲ ਚੜ੍ਹਾਏ। ਇਹ ਭਾਵੁਕ ਪਲ ਸੀ, ਕਿਉਂਕਿ ਮੈਂ ਉਨ੍ਹਾਂ ਦੇ ਅੰਤਿਮ ਸੰਸਕਾਰ ਦੇ ਸਮੇਂ ਨਹੀਂ ਸੀ। ਮੈਂ ਉਥੇ ਗਿਆ ਅਤੇ ਕੁੱਝ ਦੇਰ ਆਪਣੇ ਪਿਤਾ ਨਾਲ ਬੈਠਾ।’
ਇਹ ਵੀ ਪੜ੍ਹੋ: ਗੌਤਮ ਗੰਭੀਰ ਨੇ ਰਾਮ ਮੰਦਰ ਨਿਰਮਾਣ ਲਈ ਦਿੱਤਾ 1 ਕਰੋੜ ਰੁਪਏ ਦਾ ਦਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਗੌਤਮ ਗੰਭੀਰ ਨੇ ਰਾਮ ਮੰਦਰ ਨਿਰਮਾਣ ਲਈ ਦਿੱਤਾ 1 ਕਰੋੜ ਰੁਪਏ ਦਾ ਦਾਨ
NEXT STORY