ਨਵੀਂ ਦਿੱਲੀ— ਭਾਰਤੀ ਦੌਰੇ ਉੱਤੇ ਆਸਟਰੇਲੀਆਈ ਕ੍ਰਿਕਟ ਟੀਮ ਨੇ ਮੰਗਲਵਾਰ ਨੂੰ ਅਪਣਾ ਪ੍ਰੈਕਟਿਸ ਮੈਚ ਖੇਡਿਆ, ਜਿਸ ਵਿਚ ਉਸਨੇ ਬੋਰਡ ਪ੍ਰੈਸੀਡੈਂਟ ਇਲੈਵਨ ਨੂੰ 103 ਦੌੜਾਂ ਨਾਲ ਹਰਾ ਦਿੱਤਾ। ਮੈਚ ਵਿਚ ਮਹਿਮਾਨ ਟੀਮ ਦੀ ਪਾਰੀ ਦੌਰਾਨ ਭਾਰਤੀ ਬਾਲਰ ਅਕਸ਼ਯ ਕਾਰਨੇਵਾਰ ਨੇ ਦੋਨਾਂ ਹੱਥਾਂ ਨਾਲ ਗੇਂਦਬਾਜ਼ੀ ਕੀਤੀ। ਆਮ ਤੌਰ ਉੱਤੇ ਖੱਬੇ ਹੱਥ ਨਾਲ ਗੇਂਦ ਕਰਨ ਵਾਲੇ ਅਕਸ਼ਯ ਨੇ ਸੱਜੇ ਹੱਥ ਨਾਲ ਵੀ ਗੇਂਦਬਾਜ਼ੀ ਕੀਤੀ।
ਆਫ ਸਪਿਨਰ ਦੇ ਰੂਪ ਵਿਚ ਸ਼ੁਰੂ ਕੀਤਾ ਸੀ ਕਰੀਅਰ
ਇਸ ਮੈਚ ਵਿਚ ਅਕਸ਼ਯ ਨੇ 6 ਓਵਰ ਗੇਂਦਬਾਜ਼ੀ ਕਰਦੇ ਹੋਏ 59 ਦੌੜਾਂ ਦੇ ਕੇ ਟਰੇਵਿਸ ਹੇਡ ਦਾ ਵਿਕਟ ਲਿਆ। ਇਸ ਦੌਰਾਨ ਇਕ ਓਵਰ ਵਿਚ ਉਨ੍ਹਾਂ ਨੇ ਦੋਨਾਂ ਹੱਥਾਂ ਨਾਲ ਵੀ ਗੇਂਦਬਾਜ਼ੀ ਕੀਤੀ। ਅਕਸ਼ਯ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਨਾਗਪੁਰ ਵਿਚ ਆਫ ਸਪਿਨਰ ਦੇ ਰੂਪ ਵਿਚ ਕੀਤੀ ਸੀ, ਪਰ ਉਸ ਸਮੇਂ ਉਨ੍ਹਾਂ ਦੇ ਕੋਚ ਨੇ ਉਨ੍ਹਾਂ ਉੱਤੇ ਖੱਬੇ ਹੱਥ ਦਾ ਸਪਿਨਰ ਬਣਨ ਲਈ ਦਬਾਅ ਪਾਇਆ। ਕੋਚ ਨੇ ਉਨ੍ਹਾਂ ਨੂੰ ਕਿਹਾ ਕਿ ਨਾਗਪੁਰ ਤੋਂ ਕੋਈ ਖੱਬੇ ਹੱਥ ਦਾ ਸਪਿਨਰ ਨਹੀਂ ਹੋਇਆ ਹੈ ਅਤੇ ਤੂੰ ਅਜਿਹਾ ਕਰ ਸਕਦੇ ਹੈ, ਜਿਸਦੇ ਬਾਅਦ ਅਕਸ਼ਯ ਨੇ ਖੱਬੇ ਹੱਥ ਦੀ ਗੇਂਦਬਾਜ਼ੀ ਨੂੰ ਕਰੀਅਰ ਬਣਾ ਲਿਆ।
ਮੈਚ ਵਿਚ ਗੇਂਦਬਾਜ਼ੀ ਦੌਰਾਨ ਅਕਸ਼ਯ ਨੇ ਜ਼ਬਰਦਸਤ ਬੱਲੇਬਾਜ਼ੀ ਕਰਦੇ ਹੋਏ 28 ਗੇਂਦਾਂ ਉੱਤੇ 40 ਦੌੜਾਂ ਦੀ ਪਾਰੀ ਵੀ ਖੇਡੀ, ਜਿਸ ਵਿਚ ਉਨ੍ਹਾਂ ਨੇ 2 ਚੌਕੇ ਅਤੇ 4 ਸਿਕਸ ਵੀ ਲਗਾਏ। ਇਸ ਮੈਚ ਤੋਂ ਪਹਿਲਾਂ ਅਕਸ਼ਯ ਨੇ ਸੈਯਦ ਮੁਸ਼ਤਾਕ ਅਲੀ ਟੀ-20 ਟਰਾਫੀ 2016 ਵਿਚ ਦੋਨਾਂ ਹੱਥਾਂ ਨਾਲ ਗੇਂਦਬਾਜ਼ੀ ਕੀਤੀ ਸੀ।
ਕੌਣ ਹਨ ਅਕਸ਼ਯ ਕਾਰਨੇਵਾਰ?
24 ਸਾਲ ਦੇ ਅਕਸ਼ਯ ਕਾਰਨੇਵਾਰ ਵਿਦਰਭ ਦੀ ਟੀਮ ਵਲੋਂ ਘਰੇਲੂ ਕ੍ਰਿਕਟ ਖੇਡਦੇ ਹਨ ਅਤੇ ਆਈ.ਪੀ.ਐਲ. ਵਿਚ ਰਾਇਲ ਚੈਲੇਂਜਰਸ ਬੈਂਗਲੁਰੂ ਟੀਮ ਵਲੋਂ ਖੇਡ ਚੁੱਕੇ ਹਨ। ਦਸੰਬਰ 2015 ਵਿਚ ਡੈਬਿਊ ਕਰਨ ਵਾਲੇ ਅਕਸ਼ਯ ਹੁਣ ਤੱਕ ਦੇ ਕਰੀਅਰ ਵਿਚ 17 (ਲਿਸਟ ਏ) ਮੈਚ ਖੇਡ ਕੇ 257 ਦੌੜਾਂ ਬਣਾ ਚੁੱਕੇ ਹਨ ਅਤੇ 34 ਵਿਕਟਾਂ ਵੀ ਲੈ ਹਾਸਲ ਕਰ ਚੁੱਕੇ ਹਨ। ਅਕਤੂਬਰ 2016 ਵਿਚ ਪਹਿਲਾ ਫਰਸਟ ਕਲਾਸ ਮੈਚ ਖੇਡਣ ਵਾਲੇ ਅਕਸ਼ਯ ਨੇ ਆਪਣੇ ਕਰੀਅਰ ਵਿਚ 4 ਫਰਸਟ ਕਲਾਸ ਮੈਚ ਖੇਡੇ ਹਨ ਅਤੇ 96 ਦੌੜਾਂ ਬਣਾਈਆਂ ਹਨ, 2 ਵਿਕਟਾਂ ਵੀ ਹਾਸਲ ਕੀਤੀਆਂ ਹਨ। ਟੀ-20 ਕਰੀਅਰ ਵਿਚ ਅਕਸ਼ਯ ਨੇ 13 ਮੈਚ ਖੇਡ ਕੇ 125 ਦੌਡਾਂ ਬਣਾਈਆਂ ਹਨ ਅਤੇ 10 ਵਿਕਟ ਲਈਆਂ ਹਨ।
ਅਜਿਹਾ ਰਿਹਾ ਪ੍ਰੈਕਟਿਸ ਮੈਚ
ਬੋਰਡ ਪ੍ਰੈਸੀਡੈਂਟਸ ਇਲੈਵਨ ਖਿਲਾਫ ਪ੍ਰੈਕਟਿਸ ਮੈਚ ਵਿਚ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ। ਉਸਨੇ 50 ਓਵਰਾਂ ਵਿਚ 7 ਵਿਕਟਾਂ ਉੱਤੇ 347 ਦੌੜਾਂ ਬਣਾਈਆਂ। ਮਹਿਮਾਨ ਟੀਮ ਵਲੋਂ ਮਾਰਕਸ ਸਟੋਇਨਿਸ਼ ਨੇ 76, ਟਰੇਵਿਸ ਹੇਡ ਨੇ 65, ਡੇਵਿਡ ਵਾਰਨਰ ਨੇ 64, ਸਟੀਵ ਸਮਿਥ ਨੇ 55 ਅਤੇ ਮੈਥਿਊ ਵੇਡ ਨੇ 45 ਦੌੜਾਂ ਬਣਾਈਆਂ। ਬੋਰਡ ਇਲੈਵਨ ਲਈ ਵਾਸ਼ਿੰਗਟਨ ਸੁੰਦਰ ਅਤੇ ਕੁਸ਼ਾਗਨ ਪਟੇਲ ਨੇ 2-2 ਵਿਕਟਾਂ ਹਾਸਲ ਕੀਤੀਆਂ। ਜਵਾਬ ਵਿੱਚ ਟੀਚੇ ਦਾ ਪਿੱਛਾ ਕਰਦੇ ਹੋਏ ਬੋਰਡ ਇਲੈਵਨ ਦੀ ਪੂਰੀ ਟੀਮ 48.2 ਓਵਰਾਂ ਵਿਚ 244 ਦੌੜਾਂ ਉੱਤੇ ਆਊਟ ਹੋ ਗਈ, ਜਿਸ ਵਿਚ ਸ਼੍ਰੀਵਤਸ ਗੋਸਵਾਮੀ ਨੇ 43, ਮੇਅੰਕ ਅਗਰਵਾਲ ਨੇ 42, ਕੁਸ਼ਾਗਰ ਪਟੇਲ ਨੇ 41 ਅਤੇ ਅਕਸ਼ਯ ਕਾਰਨੇਵਾਰ ਨੇ 40 ਦੌੜਾਂ ਬਣਾਈਆਂ।
INDvsAUS: ਵਨਡੇ ਸੀਰੀਜ਼ ਤੋਂ ਪਹਿਲਾਂ ਬਾਈਕ ਨਾਲ ਟੀਮ ਇੰਡੀਆ ਦੇ ਸ਼ਿਖਰ ਧਵਨ ਦੀ ਹੋਈ ਟੱਕਰ, ਪਰ...
NEXT STORY