ਭਿਵਾਨੀ (ਭਾਸ਼ਾ)– ਓਲੰਪੀਅਨ ਮੁੱਕੇਬਾਜ਼ ਵਿਜੇਂਦਰ ਕੁਮਾਰ ਤੇ ਹੋਰਨਾਂ ਮੁੱਕੇਬਾਜ਼ਾਂ ਨੇ ਏਸ਼ੀਆਈ ਖੇਡਾਂ ਦੀ ਚੋਣ ਪ੍ਰਕਿਰਿਆ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਭਾਰਤੀ ਮੁੱਕੇਬਾਜ਼ੀ ਸੰਘ (ਬੀ.ਐੱਫ. ਆਈ.) ਮਨਮਾਨੇ ਨਿਯਮਾਂ ਦੇ ਆਧਾਰ ’ਤੇ ਆਪਣੇ ਚਹੇਤਿਆਂ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਹੀ ਹੈ। ਇਨ੍ਹਾਂ ਸਾਰਿਆਂ ਨੇ ਚੋਣ ਪ੍ਰਕਿਰਿਆ ’ਚ ਸ਼ਾਮਲ ਦੋ ਵਿਦੇਸ਼ੀ ਟ੍ਰੇਨਰਾਂ ’ਤੇ ਪੱਖਪਾਤ ਕਰਨ ਦੇ ਦੋਸ਼ ਲਗਾਏ। ਦ੍ਰੋਣਾਚਾਰੀਆ ਐਵਾਰਡ ਹਾਸਲ ਕਰ ਚੁੱਕੇ ਕੋਚ ਜਗਦੀਸ਼ ਕੁਮਾਰ ਤੇ ਵਿਜੇਂਦਰ ਦੀ ਅਗਵਾਈ ’ਚ ਸਾਗਰ ਅਹਿਲਾਵਤ (92 ਕਿਲੋ), ਰੋਹਿਤ ਮੋਰ (57 ਕਿਲੋ) ਤੇ ਅਮਿਤ ਪੰਘਾਲ (51 ਕਿਲੋ) ਨੇ ਐਤਵਾਰ ਨੂੰ ਸਾਂਝੇ ਤੌਰ ’ਤੇ ਪ੍ਰੈੱਸ ਕਾਨਫਰੰਸ ’ਚ ਬਗੈਰ ਟ੍ਰਾਇਲਾਂ ਦੇ ਚੋਣ ਕਰਨ ’ਤੇ ਇਤਰਾਜ਼ ਜਤਾਇਆ।
ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ 2023 ਲਈ 18 ਮੈਂਬਰੀ ਭਾਰਤੀ ਪਹਿਲਵਾਨਾਂ ਦੀ ਚੋਣ, 17 ਹਰਿਆਣਾ ਤੇ 1 ਪਹਿਲਵਾਨ ਪੰਜਾਬ ਤੋਂ
ਏਸ਼ੀਆਈ ਖੇਡਾਂ 23 ਸਤੰਬਰ ਤੋਂ 8 ਅਕਤੂਬਰ ਤਕ ਚੀਨ ਦੇ ਹਾਂਗਝੋਓ ’ਚ ਆਯੋਜਿਤ ਹੋਣੀਆਂ ਹਨ। ਪਹਿਲਾਂ ਚੋਣ ਪ੍ਰਕਿਰਿਆ ਟ੍ਰਾਇਲ ਤੇ ਖਿਡਾਰੀਆਂ ਦੀਆਂ ਪਹਿਲਾਂ ਦੀਆਂ ਪ੍ਰਤੀਯੋਗਿਤਾਵਾਂ ’ਚ ਪ੍ਰਦਰਸ਼ਨ ਦੇ ਆਧਾਰ ’ਤੇ ਕੀਤੀ ਜਾਂਦੀ ਸੀ ਪਰ ਹੁਣ ਨਵੇਂ ਮਨਮਾਨੇ ਨਿਯਮ ਬਣਾ ਕੇ 8 ਅੰਕਾਂ ਦੇ ਆਧਾਰ ’ਤੇ ਚੋਣ ਕੀਤੀ ਜਾਂਦੀ ਹੈ, ਜਿਸ ਨੂੰ ਲੈ ਕੇ ਮੁੱਕੇਬਾਜ਼ਾਂ ਨੂੰ ਇਤਰਾਜ਼ ਹੈ। ਨਵੀਂ ਚੋਣ ਪ੍ਰਕਿਰਿਆ ’ਚ ਖਿਡਾਰੀਆਂ ਦੀ ਹਾਜ਼ਰੀ, ਉਨ੍ਹਾਂ ਦੇ ਉੱਠਣ ਤੇ ਸੌਣ ਦਾ ਸਮਾਂ , ਖਿਡਾਰੀਆਂ ਦਾ ਭਾਰ ਸਮੇਤ ਅਜਿਹੇ ਮਾਪਦੰਡਾਂ ਨੂੰ ਅਪਣਾਇਆ ਗਿਆ ਹੈ, ਜਿਸ ਨਾਲ ਖੇਡ ਦਾ ਸਿੱਧਾ ਸਬੰਧ ਨਹੀਂ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਕਾਰ ਚੋਰ ਗਿਰੋਹ ਨੇ 24 ਸਾਲਾ ਪੰਜਾਬੀ ਗੱਭਰੂ 'ਤੇ ਕੀਤਾ ਹਮਲਾ, ਮੌਤ
ਓਲੰਪਿਕ ਕਾਂਸੀ ਤਮਗਾ ਜੇਤੂ ਵਿਜੇਂਦਰ ਨੇ ਕਿਹਾ,‘‘ਮੈਂ ਦੇਸ਼ ਲਈ ਮੁੱਕੇਬਾਜ਼ੀ ’ਚ ਪਹਿਲਾ ਤਗਮਾ ਹਾਸਲ ਕੀਤਾ ਹੈ ਪਰ ਕਦੇ ਵੀ ਮੁੱਕੇਬਾਜ਼ੀ ਸੰਘ ਨੇ ਚੋਣ ਪ੍ਰਕਿਰਿਆ ਦੇ ਨਿਯਮਾਂ ਨੂੰ ਬਣਾਉਣ, ਉਨ੍ਹਾਂ ਨੂੰ ਬਦਲਣ ਜਾਂ ਮੁੱਕੇਬਾਜ਼ੀ ਦੀ ਤਰੱਕੀ ਦੇ ਲਈ ਕਿਸੇ ਵੀ ਪ੍ਰੋਗਰਾਮ ’ਚ ਮੈਨੂੰ ਨਹੀਂ ਬੁਲਾਇਆ। ਮੁੱਕੇਬਾਜ਼ੀ ਨੂੰ ਲੈ ਕੇ ਦੇਸ਼ ’ਚ ਮੇਰਾ ਅਹਿਮ ਯੋਗਦਾਨ ਰਿਹਾ ਹੈ ਪਰ ਹੁਣ ਮੁੱਕੇਬਾਜ਼ੀ ਸੰਘ ਮਨਮਾਨੇ ਨਿਯਮਾਂ ਦੇ ਆਧਾਰ ’ਤੇ ਆਪਣੇ ਚਹੇਤਿਆਂ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਿਹਾ ਹੈ। ਮੈਨੂੰ ਇਸ 'ਤੇ ਇਤਰਾਜ਼ ਹੈ।’’ ਕੋਚ ਜਗਦੀਸ਼ ਕੁਮਾਰ ਨੇ ਵੀ ਇਸ ਚੋਣ ਪ੍ਰਕਿਰਿਆ ’ਤੇ ਸਵਾਲ ਉਠਾਏ। ਅਮਿਤ ਪੰਘਾਲ ਨੇ ਕਿਹਾ,‘‘ਮੇਰੇ ਮੁਕਾਬਲੇ ’ਚ ਜਿਸ ਮੁੱਕੇਬਾਜ਼ ਦੀ ਚੋਣ ਹੋਈ, ਉਸ ਨੂੰ ਮੈਂ ਕਈ ਵਾਰ ਹਰਾ ਚੁੱਕਾ ਹਾਂ। ਖਿਡਾਰੀ ਭਾਵੇਂ ਜਾਨ ਲਗਾ ਦੇਵੇ ਪਰ ਚੋਣ ਪ੍ਰਕਿਰਿਆ ਵਿਦੇਸ਼ੀ ਕੋਚਾਂ ਦੇ ਹੱਥਾਂ ’ਚ ਹੈ। ਉਹ ਚਾਹੁੰਦੇ ਹਨ ਕਿ ਪਿਛਲੇ ਰਿਕਾਰਡ ਤੇ ਟ੍ਰਾਇਲ ਦੇ ਆਧਾਰ ’ਤੇ ਚੋਣ ਹੋਵੇ।’’
ਇਹ ਵੀ ਪੜ੍ਹੋ: ਪੁੱਤਰ ਦੀ ਲਾਸ਼ ਦਫਨਾਉਣ 'ਤੇ ਭੜਕਿਆ ਫ਼ੌਜੀ, ਪਤਨੀ ਸਮੇਤ 13 ਲੋਕਾਂ ਦਾ ਕੀਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਏਸ਼ੀਆਈ ਖੇਡਾਂ 2023 ਲਈ 18 ਮੈਂਬਰੀ ਭਾਰਤੀ ਪਹਿਲਵਾਨਾਂ ਦੀ ਚੋਣ, 17 ਹਰਿਆਣਾ ਤੇ 1 ਪਹਿਲਵਾਨ ਪੰਜਾਬ ਤੋਂ
NEXT STORY