ਵੇਲਿੰਗਟਨ (ਏਜੰਸੀ)- ਇੰਗਲੈਂਡ ਖ਼ਿਲਾਫ਼ ਹੋਣ ਵਾਲੀ ਸੀਰੀਜ਼ ਲਈ ਪਹਿਲੀ ਵਾਰ ਹਰਫ਼ਨਮੌਲਾ ਮਾਈਕਲ ਬ੍ਰੇਸਵੇਲ ਨੂੰ ਨਿਊਜ਼ੀਲੈਂਡ ਦੀ 20 ਮੈਂਬਰੀ ਟੀਮ ’ਚ ਜਗ੍ਹਾ ਮਿਲੀ ਹੈ। ਇਸ ਟੀਮ ’ਚ ਅਨਕੈਪਡ ਕੈਪ ਫਲੇਚਰ, ਬਲੇਅਰ ਟਿਕਨਰ ਅਤੇ ਜੈਕਬ ਡਫੀ ਨੂੰ ਵੀ ਲਿਆ ਗਿਆ ਹੈ, ਜੋ ਵਾਰਮ-ਅਪ ਮੈਚਾਂ ’ਚ ਆਈ. ਪੀ. ਐੱਲ. ਖੇਡ ਰਹੇ ਖਿਡਾਰੀਆਂ ਦੀ ਗੈਰ-ਮੌਜੂਦਗੀ ਨੂੰ ਭਰੇਗਾ।
ਪਹਿਲਾ ਟੈਸਟ 2 ਜੂਨ ਤੋਂ ਲਾਰਡਸ ’ਚ ਖੇਡਿਆ ਜਾਵੇਗਾ। ਕੋਹਣੀ ਦੀ ਸੱਟ ਕਾਰਨ ਕਪਤਾਨ ਕੇਨ ਵਿਲੀਅਮਸਨ ਘਰੇਲੂ ਸੈਸ਼ਨ ’ਚ ਨਹੀਂ ਖੇਡ ਸਕਿਆ ਸੀ। ਇਸ ਤਰ੍ਹਾਂ ਉਹ ਪਿਛਲੇ ਸਾਲ ਨਵੰਬਰ ਦੇ ਬਾਅਦ ਤੋਂ ਵਾਪਸੀ ਕਰੇਗਾ। ਉਹ ਉਨ੍ਹਾਂ ਖਿਡਾਰੀਆਂ ’ਚ ਸ਼ਾਮਿਲ ਹੈ, ਜੋ ਵਾਰਮ-ਅੱਪ ਮੈਚਾਂ ’ਚ ਨਹੀਂ ਖੇਡ ਸਕੇਗਾ। ਉਸ ਦੇ ਨਾਲ ਹੀ ਟ੍ਰੈਂਟ ਬੋਲਟ, ਟਿਮ ਸਾਊਦੀ, ਡੇਵਨ ਕਾਨਵੇ ਅਤੇ ਡੈਰਿਲ ਮਿਚੇਲ ਦੇ ਵੀ ਇੰਗਲੈਂਡ ਦੇਰ ਨਾਲ ਪਹੁੰਚਣ ਦੀ ਸੰਭਾਵਨਾ ਹੈ। ਨਿਊਜ਼ੀਲੈਂਡ ਪਿਛਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਚੈਂਪੀਅਨ ਹੈ। ਭਾਰਤ ਖ਼ਿਲਾਫ਼ ਇਕ ਪਾਰੀ ’ਚ ਸਾਰੀਆਂ 10 ਵਿਕਟਾਂ ਲੈਣ ਤੋਂ ਬਾਅਦ ਏਜਾਜ ਪਟੇਲ ਪਹਿਲੀ ਵਾਰ ਵਾਪਸੀ ਕਰ ਰਿਹਾ ਹੈ। ਉਸ ਦਾ ਸਾਥ ਸਪਿਨ ਵਿਭਾਗ ਦੇ ਨਾਲ ਦੇਣ ਲਈ ਰਚਿਨ ਰਵਿੰਦਰ ਵੀ ਟੀਮ ’ਚ ਹੋਵੇਗਾ।
ਟੀਮ ਇਸ ਤਰ੍ਹਾਂ ਹੈ: ਕੇਨ ਵਿਲੀਅਮਸਨ (ਕਪਤਾਨ), ਟਾਮ ਬਲੰਡਲ, ਟ੍ਰੇਂਟ ਬੋਲਟ, ਮਾਈਕਲ ਬ੍ਰੇਸਵੇਲ, ਡੇਵਨ ਕਾਨਵੇ, ਕੋਲਿਨ ਡੀ ਗ੍ਰੈਂਡਹੋਮ, ਜੈਕਬ ਡਫੀ, ਕੈਮਰਨ ਫਲੇਚਰ, ਮੈਟ ਹੈਨਰੀ, ਕਾਈਲ ਜੇਮੀਸਨ, ਟਾਮ ਲੈਥਮ, ਡੈਰਿਲ ਮਿਚੇਲ, ਹੈਨਰੀ ਨਿਕਲਸ, ਏਜਾਜ ਪਟੇਲ, ਰਵਿੰਦਰਨ, ਹਾਮਿਸ਼ ਰਦਰਫੋਡਰ, ਟਿਮ ਸਾਊਦੀ, ਬਲੇਅਰ ਟਿਕਨਰ, ਨੀਲ ਵੈਗਨਰ ਅਤੇ ਵਿਲ ਯੰਗ।
ਆਈ. ਪੀ. ਐੱਲ. ਨਾਲ ਮੇਰੇ ਜੀਵਨ ’ਚ ਬਦਲਾਅ ਆਇਆ : ਵਿਰਾਟ ਕੋਹਲੀ
NEXT STORY