ਨਵੀਂ ਦਿੱਲੀ (ਭਾਸ਼ਾ)- ਸਾਬਕਾ ਆਸਟ੍ਰੇਲੀਆਈ ਵਿਕਟਕੀਪਰ ਬੱਲੇਬਾਜ਼ ਬ੍ਰੈਡ ਹੈਡਿਨ ਆਈ. ਪੀ. ਐੱਲ.-2023 ਤੋਂ ਪਹਿਲਾਂ ਪੰਜਾਬ ਕਿੰਗਜ਼ ਤੋਂ ਸਹਾਇਕ ਕੋਚ ਦੇ ਤੌਰ ’ਤੇ ਜੁੜ ਗਿਆ ਹੈ। ਪੰਜਾਬ ਦੀ ਫ੍ਰੈਂਚਾਈਜ਼ੀ ਨੇ ਮਹਾਨ ਭਾਰਤੀ ਸਾਬਕਾ ਕ੍ਰਿਕਟਰ ਅਨਿਲ ਕੁੰਬਲੇ ਦੀ ਜਗ੍ਹਾ ਵਿਸ਼ਵ ਕੱਪ ਜੇਤੂ ਕੋਚ ਟ੍ਰੇਵਰ ਬੇਲਿਸ ਨੂੰ ਨਵਾਂ ਮੁੱਖ ਕੋਚ ਨਿਯੁਕਤ ਕਰਨ ਤੋਂ ਬਾਅਦ 44 ਸਾਲਾ ਹੈਡਿਨ ਨੂੰ ਟੀਮ ਨਾਲ ਜੋੜਿਆ।
ਹੈਡਿਨ ਅਤੇ ਬੇਲਿਸ ਦੋਵੇਂ ਸਨਰਾਈਜ਼ਰਸ ਹੈਦਰਾਬਾਦ ’ਚ ਵੀ ਨਾਲ ਹੀ ਸਨ। ਹੈਡਿਨ ਆਸਟ੍ਰੇਲੀਆ ਲਈ 66 ਟੈਸਟ, 126 ਵਨ ਡੇ ਅਤੇ 34 ਟੀ-20 ਮੈਚ ਖੇਡ ਚੁੱਕਾ ਹੈ। ਪੰਜਾਬ ਦੀ ਟੀਮ ਬੇਲਿਸ ਦੇ ਮਾਰਗਦਰਸ਼ਨ ਵਿੱਚ ਆਪਣਾ ਪਹਿਲਾ ਆਈ.ਪੀ.ਐੱਲ. ਖ਼ਿਤਾਬ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ ਆਪਣੀ ਕੋਚਿੰਗ ’ਚ 2012 ਅਤੇ 2014 ’ਚ 2 ਖ਼ਿਤਾਬ ਦੁਆਏ ਸਨ।
ਸ਼ੈਲੀ ਸਿੰਘ ਨੇ ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਮਗਾ
NEXT STORY