ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਖਿਡਾਰੀਆਂ ’ਤੇ ਕਰੋੜਾਂ ਰੁਪਏ ਦੀ ਬੋਲੀ ਲਗਦੀ ਹੈ। ਇਹ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ ਹੈ ਪਰ ਇੱਥੇ ਵੀ ਖਿਡਾਰੀਆਂ ਨੂੰ ਪੈਸੇ ਦੀ ਅਦਾਇਗੀ ਲਈ ਸਾਲਾਂ ਤਕ ਇੰਤਜ਼ਾਰ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ : ਪਹਿਲਵਾਨ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਰੇਲਵੇ ਨੇ ਕੀਤਾ ਸਸਪੈਂਡ
ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਬ੍ਰੈਡ ਹਾਜ ਨੇ ਸੋਮਵਾਰ ਨੂੰ ਖ਼ੁਲਾਸਾ ਕੀਤਾ ਕਿ 2011 ਆਈ. ਪੀ. ਐੱਲ. ਦੀ ਬਕਇਆ ਤਨਖ਼ਾਹ ਉਨ੍ਹਾਂ ਨੂੰ ਅਜੇ ਤਕ ਨਹੀਂ ਮਿਲੀ ਹੈ। ਇਸੇ ਰਿਪੋਰਟ ’ਤੇ ਬ੍ਰੈਡ ਹਾਜ ਨੇ ਸੋਸ਼ਲ ਮੀਡੀਆ ਦੇ ਪਲੈਟਫ਼ਾਰਮ ਟਵਿੱਟਰ ’ਤੇ ਲਿਖਿਆ ਕਿ ਕੋਚੀ ਟਸਕਰਸ ਲਈਂ ਖੇਡਣ ਵਾਲੇ ਖਿਡਾਰੀਆਂ ਨੂੰ 10 ਸਾਲ ਪਹਿਲਾਂ ਦੀ ਬਕਾਇਆ 35 ਫ਼ੀਸਦੀ ਰਕਮ ਅਜੇ ਤਕ ਨਹੀਂ ਮਿਲੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. .ਸੀ. ਆਈ.) ਇਸ ਬਾਰੇ ਪਤਾ ਲਗਾ ਸਕਦਾ ਹੈ। ਕੋਚੀ ਟਸਕਰਸ ਦੀ ਟੀਮ ਸਿਰਫ਼ 2011 ’ਚ ਟੀ-20 ਲੀਗ ’ਚ ਉਤਰੀ ਸੀ।
ਇਹ ਵੀ ਪੜ੍ਹੋ : ਬਾਸਕਟਬਾਲ ’ਚ ਪਹਿਲੀ ਵਾਰ ਕੋਈ ਫ਼ੈਨ ਹਾਲ ਆਫ਼ ਫੇਮ ’ਚ, ਭਾਰਤੀ ਮੂਲ ਦੇ ਨਵ ਭਾਟੀਆ ਨੂੰ ਮਿਲਿਆ ਇਹ ਸਨਮਾਨ
ਹਾਜ ਅਸਲ ’ਚ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਜ਼ਿਕਰ ਕਰ ਰਹੇ ਸਨ ਜਿਸ ਨੂੰ ਪਿਛਲੇ ਸਾਲ ਆਸਟਰੇਲੀਆ ’ਚ ਟੀ-20 ਵਰਲਡ ਕੱਪ ਦੇ ਉਪਜੇਤੂ ਦੇ ਤੌਰ ’ਤੇ 500,000 ਅਮਰੀਕੀ ਡਾਲਰ ਦੀ ਅਦਾਇਗੀ ਨਹੀਂ ਹੋਈ ਹੈ। ਇਹ ਟੂਰਨਾਮੈਂਟ ਪਿਛਲੇ ਸਾਲ ਫ਼ਰਵਰੀ-ਮਾਰਚ ’ਚ ਆਯੋਜਿਤ ਕੀਤਾ ਗਿਆ ਸੀ। ਬੀ. ਸੀ. ਸੀ. ਆਈ. ਖਿਡਾਰੀਆਂ ਦੇ ਭੁਗਤਾਨ ਦੀ ਪ੍ਰਕਿਰਿਆ ’ਚ ਸਾਰੀਆਂ ਟੀਮਾਂ (ਉਮਰ ਵਰਗ ’ਚ) ਲਈ ਲਗਭਗ 3 ਤੋਂ 4 ਮਹੀਨੇ ਲਗਦੇ ਹਨ, ਪਰ ਇਸ ਵਾਰ ਜ਼ਿਆਦਾ ਦੇਰੀ ਹੋ ਗਈ ਕਿਉਂਕਿ ਮੁੰਬਈ ’ਚ ਉਸ ਦਾ ਮੁੱਖ ਦਫ਼ਤਰ ਪਿਛਲੇ ਸਾਲ ਤੋੋਂ ਕੋਵਿਡ-19 ਕਾਰਨ ਬੰਦ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪਹਿਲਵਾਨ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਰੇਲਵੇ ਨੇ ਕੀਤਾ ਸਸਪੈਂਡ
NEXT STORY