ਰਿਆਦ : ਸੱਟ ਕਾਰਨ 12 ਮਹੀਨੇ ਤੱਕ ਐਕਸ਼ਨ ਤੋਂ ਬਾਹਰ ਰਹਿਣ ਤੋਂ ਬਾਅਦ ਹਾਲ ਹੀ ‘ਚ ਮੁਕਾਬਲੇ ਵਾਲੀ ਫੁੱਟਬਾਲ ‘ਚ ਵਾਪਸੀ ਕਰਨ ਵਾਲੇ ਬ੍ਰਾਜ਼ੀਲ ਦੇ ਫੁੱਟਬਾਲ ਸਟਾਰ ਨੇਮਾਰ ਆਪਣੇ ਦੂਜੇ ਮੈਚ ‘ਚ ਫਿਰ ਜ਼ਖਮੀ ਹੋ ਗਏ। ਏਐਫਸੀ ਚੈਂਪੀਅਨਜ਼ ਲੀਗ ਦੇ ਇਲੀਟ ਗਰੁੱਪ ਦੇ ਇਸ ਮੈਚ ਵਿੱਚ ਨੇਮਾਰ ਨੇ ਆਪਣੇ ਸਾਊਦੀ ਅਰਬ ਦੇ ਕਲੱਬ ਅਲ ਹਿਲਾਲ ਲਈ 58ਵੇਂ ਮਿੰਟ ਵਿੱਚ ਮੈਦਾਨ ਵਿੱਚ ਪ੍ਰਵੇਸ਼ ਕੀਤਾ, ਪਰ ਉਸ ਨੂੰ ਖੇਡ ਖ਼ਤਮ ਹੋਣ ਤੋਂ ਤਿੰਨ ਮਿੰਟ ਪਹਿਲਾਂ ਮੈਦਾਨ ਛੱਡਣਾ ਪਿਆ। ਅਜਿਹਾ ਲੱਗ ਰਿਹਾ ਸੀ ਜਿਵੇਂ ਪੈਨਲਟੀ ਏਰੀਏ ਵਿੱਚ ਗੇਂਦ ਨੂੰ ਫੜਨ ਲਈ ਆਪਣੀਆਂ ਲੱਤਾਂ ਨੂੰ ਫੈਲਾਉਂਦੇ ਸਮੇਂ ਉਸ ਦੀ ਇੱਕ ਮਾਸਪੇਸ਼ੀ ਵਿੱਚ ਖਿਚਾਅ ਆ ਗਿਆ ਹੋਵੇ। ਨੇਮਾਰ ਕੋਲ ਹਾਲਾਂਕਿ ਸੱਟ ਤੋਂ ਉਭਰਨ ਲਈ ਕਾਫੀ ਸਮਾਂ ਹੈ ਕਿਉਂਕਿ ਅਲ ਹਿਲਾਲ ਨੇ ਆਪਣਾ ਅਗਲਾ ਮੈਚ 25 ਨਵੰਬਰ ਨੂੰ ਖੇਡਣਾ ਹੈ। ਇਸ ਮੈਚ ਵਿੱਚ ਅਲ ਹਿਲਾਲ ਨੇ ਈਰਾਨੀ ਕਲੱਬ ਐਸਟੇਗਲਾਲ ਨੂੰ 3-0 ਨਾਲ ਹਰਾਇਆ। ਚਾਰ ਵਾਰ ਦੇ ਏਸ਼ੀਆਈ ਚੈਂਪੀਅਨ ਅਲ ਹਿਲਾਲ ਲਈ ਅਲੈਗਜ਼ੈਂਡਰ ਮਿਤਰੋਵਿਚ ਨੇ ਹੈਟ੍ਰਿਕ ਲਗਾਈ। ਉਹ ਗਰੁੱਪ ਗੇੜ ਵਿੱਚ ਹੁਣ ਤੱਕ ਆਪਣੇ ਚਾਰੇ ਮੈਚ ਜਿੱਤ ਚੁੱਕੇ ਹਨ।
ਬ੍ਰਾਜ਼ੀਲ ਦੇ ਫੁੱਟਬਾਲ ਸਟਾਰ ਨੇਮਾਰ ਫਿਰ ਜ਼ਖਮੀ ਹੋਏ
NEXT STORY