ਸਪੋਰਟਸ ਡੈਸਕ— ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਕਾਰਨ ਲੋਕ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਸਮੇਂ ਭਾਰਤ ’ਚ ਲੱਖਾਂ ਲੋਕ ਕੋਰੋਨਾ ਨਾਲ ਇਨਫੈਕਟਿਡ ਹੋ ਰਹੇ ਹਨ ਅਤੇ ਹਜ਼ਾਰਾਂ ਦੀ ਗਿਣਤੀ ’ਚ ਉਨ੍ਹਾਂ ਦੀਆਂ ਮੌਤਾਂ ਹੋ ਰਹੀਆਂ ਹਨ। ਭਾਰਤ ਦੀ ਮਦਦ ਲਈ ਪੂਰੀ ਦੁਨੀਆ ਅੱਗੇ ਆ ਰਹੀ ਹੈ। ਹੁਣ ਇਸ ’ਚ ਇਕ ਨਾਂ ਹੋਰ ਜੁੜ ਗਿਆ ਹੈ। ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਨੇ ਭਾਰਤੀ ਲੋਕਾਂ ਦੀ ਮਦਦ ਲਈ ਇਕ ਬਿਟਕੁਆਇਨ ਦਾਨ ਕੀਤਾ ਹੈ ਜਿਸ ਦੀ ਭਾਰਤੀ ਰੁਪਏ ’ਚ ਮੌਜੂਦਾ ਕੀਮਤ 41 ਲੱਖ 1 ਹਜ਼ਾਰ 283 ਰੁਪਏ ਹੈ।
ਬ੍ਰੈਟ ਲੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਭਾਰਤ ਹਮੇਸ਼ਾ ਮੇਰੇ ਲਈ ਦੂਜੇ ਘਰ ਦੀ ਤਰ੍ਹਾਂ ਰਿਹਾ ਹੈ। ਮੇਰੇ ਕਰੀਅਰ ਤੇ ਰਿਟਾਇਰਮੈਂਟ ਦੇ ਦੌਰਾਨ ਮੈਨੂੰ ਇੱਥੇ ਜੋ ਪਿਆਰ ਮਿਲਿਆ ਹੈ ਉਹ ਮੇਰੇ ਦਿਲ ’ਚ ਖ਼ਾਸ ਜਗ੍ਹਾ ਰੱਖਦਾ ਹੈ। ਇਸ ਮਹਾਮਾਰੀ ਕਾਰਨ ਦੁੱਖ ਝਲ ਰਹੇ ਲੋਕਾਂ ਨੂੰ ਦੇਖ ਕੇ ਮੈਨੂੰ ਡੂੰਘਾ ਦੁੱਖ ਹੁੰਦਾ ਹੈ। ਮੈਂ ਖ਼ੁਦ ਨੂੰ ਖੁਸ਼ਨਸੀਬ ਸਮਝ ਰਿਹਾ ਹਾਂ ਕਿ ਮੈਂ ਥੋੜ੍ਹੀ ਜਿਹੀ ਮਦਦ ਕਰ ਰਿਹਾ ਹਾਂ।
ਬ੍ਰੈਟ ਲੀ ਨੇ ਅੱਗੇ ਲਿਖਿਆ ਕਿ ਮੈਂ ਇਕ ਕ੍ਰਿਪਟੋ ਕਰੰਸੀ ਬਿਟਕੁਆਇਨ ਦਾਨ ਕਰਦਾ ਹਾਂ ਤਾਂ ਜੋ ਇਸ ਨਾਲ ਭਾਰਤੀ ਭਾਰਤੀ ਹਸਪਤਾਲਾਂ ਨੂੰ ਆਕਸੀਜਨ ਖ਼ਰੀਦਣ ’ਚ ਮਦਦ ਹੋ ਸਕੇ। ਹੁਣ ਇਹੋ ਸਮਾਂ ਹੈ ਸਾਡੇ ਇਕੱਠੇ ਰਹਿਣ ਦਾ। ਸਾਨੂੰ ਸਾਰਿਆਂ ਦੀ ਮਦਦ ਕਰਨ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਮੈਂ ਉਨ੍ਹਾਂ ਸਾਰੇ ਫ੍ਰੰਟ ਲਾਈਨ ਵਰਕਾਂ ਦਾ ਵੀ ਧੰਨਵਾਦ ਕਰਦਾ ਹਾਂ ਜੋ ਇਸ ਮੁਸ਼ਕਲ ਹਾਲਾਤ ’ਚ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪੈਟ ਕਮਿੰਸ ਨੇ ਇਸ ਤੋਂ ਪਹਿਲਾਂ ਪੀ. ਐੱਮ. ਕੇਅਰ ਫ਼ੰਡ ’ਚ 50 ਹਜ਼ਾਰ ਡਾਲਰ ਦਾ ਦਾਨ ਦਿੱਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤ ’ਚ ਰਹਿ ਕੇ ਆਈ.ਪੀ.ਐਲ. ਖੇਡਣਾ ਜਾਰੀ ਰੱਖਣਗੇ ਨਿਊਜ਼ੀਲੈਂਡ ਦੇ ਖਿਡਾਰੀ
NEXT STORY