ਸਪੋਰਟਸ ਡੈਸਕ- ਇੰਗਲੈਂਡ ਦੀ ਨੌਜਵਾਨ ਮਹਿਲਾ ਟੈਨਿਸ ਖਿਡਾਰਣ ਏਮਾ ਰਾਡੂਕਾਨੂ ਨੇ ਸ਼ਨੀਵਾਰ ਨੂੰ ਯੂ. ਐਸ. ਓਪਨ ਮਹਿਲਾ ਸਿੰਗਲ ਦਾ ਖਿਤਾਬ ਆਪਣੇ ਨਾਂ ਕੀਤਾ। ਏਮਾ ਰਾਡੂਕਾਨੂ ਨੇ ਫਾਈਨਲ ਵਿਚ ਕੈਨੇਡਾ ਦੀ ਲੈਲਾ ਫਰਨਾਂਡੀਜ਼ ਨੂੰ ਹਰਾ ਕੇ 53 ਸਾਲ ਵਿਚ ਖਿਤਾਬ ਜਿੱਤਣ ਵਾਲੀ ਪਹਿਲੀ ਬ੍ਰਿਟਿਸ਼ ਮਹਿਲਾ ਬਣਣ ਦਾ ਮਾਣ ਹਾਸਲ ਕੀਤਾ ਹੈ। ਉਹ ਗ੍ਰੈਂਡ ਸਲੈਮ ਸਿੰਗਲਜ਼ ਦਾ ਖਿਤਾਬ ਜਿੱਤਣ ਵਾਲੀ 44 ਸਾਲਾਂ ਵਿਚ ਪਹਿਲੀ ਬ੍ਰਿਟਿਸ਼ ਮਹਿਲਾ ਖਿਡਾਰੀ ਵੀ ਹੈ। 18 ਸਾਲਾਂ ਏਮਾ ਰਾਡੂਕਾਨੂ ਨੇ ਨਿਊਯਾਰਕ ਦੇ ਆਰਥਰ ਐਸ਼ ਸਟੇਡੀਅਮ ਵਿਚ ਕਰਵਾਏ ਗਈ ਫਾਈਨਲ ਵਿਚ ਆਪਣੀ ਕੈਨੇਡੀਆਈ ਵਿਰੋਧੀ ਨੂੰ ਸਿੱਧੇ ਸੈਟਾਂ ਵਿਚ 6 4,6 3 ਨਾਲ ਹਰਾਇਆ।
ਯੂ. ਐਸ. ਓਪਨ ਨੇ ਆਪਣੇ ਟਵਿੱਟਰ ਹੈਂਡਲ ’ਤੇ ਲਿਖਿਆ,‘53 ਸਾਲ ਦਾ ਇੰਤਜ਼ਾਰ ਖਤਮ! ਏਮਾ ਰਾਡੂਕਾਨੂ 1968 ਤੋਂ ਬਾਅਦ ਯੂ. ਐਸ. ਓਪਨ ਜਿੱਤਣ ਵਾਲੀ ਪਹਿਲੀ ਇੰਗਲਿਸ਼ ਮਹਿਲਾ ਹੈ।’ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਨੇ ਇਕ ਬਿਆਨ ਵਿਚ ਰਾਦੁਕਾਨੂ ਨੂੰ ਉਸ ਦੀ ਸਫ਼ਲਤਾ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਉਸ ਦੀ ਇਹ ਜਿੱਤ ਉਸ ਦੀ ਸਖਤ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ। ਬਿਆਨ ਵਿਚ ਕਿਹਾ ਗਿਆ ਹੈ, ‘ਯੂ. ਐਸ. ਓਪਨ ਟੈਨਿਸ ਚੈਂਪੀਅਨਸ਼ਿਪ ਜਿੱਤਣ ਵਿਚ ਤੁਹਾਡੀ ਸਫ਼ਲਤਾ ਲਈ ਮੈਂ ਤੁਹਾਨੂੰ ਵਧਾਈ ਦਿੰਦੀ ਹਾਂ। ਏਨੀ ਛੋਟੀ ਉਮਰ ਵਿਚ ਇਹ ਇਕ ਜ਼ਿਕਰਯੋਗ ਪ੍ਰਾਪਤੀ ਹੈ ਅਤੇ ਤੁਹਾਡੀ ਸਖਤ ਮਿਹਨਤ ਅਤੇ ਸਮਰਪਣ ਇਸਦਾ ਸਬੂਤ ਹੈ। ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਤੁਹਾਡਾ ਸ਼ਾਨਦਾਰ ਪ੍ਰਦਰਸ਼ਨ, ਅਤੇ ਤੁਹਾਡੀ ਵਿਰੋਧੀ ਲੈਲਾ ਫਰਨਾਂਡੀਜ਼ ਅਤੇ ਹੋਰ ਬਹੁਤ ਸਾਰੇ ਟੈਨਿਸ ਖਿਡਾਰੀਆਂ ਦਾ ਪ੍ਰਦਰਸ਼ਨ, ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰੇਗਾ। ਮੈਂ ਤੁਹਾਨੂੰ ਅਤੇ ਤੁਹਾਡੇ ਸਮਰਥਕਾਂ ਨੂੰ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਭੇਜਦੀ ਹਾਂ। ”ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਟਵਿੱਟਰ 'ਤੇ ਕਿਹਾ ਕਿ ਰਾਡੂਕਾਨੂ ਨੇ ਖੇਡ ਵਿੱਚ ਬੇਮਿਸਾਲ ਹੁਨਰ ਦਿਖਾਇਆ। ਉਸਨੇ ਟਵੀਟ ਕੀਤਾ, "ਕਿੰਨਾ ਸਨਸਨੀਖੇਜ਼ ਮੈਚ! ਏਮਾ ਰਾਡੂਕਾਨੂ ਨੂੰ ਬਹੁਤ ਬਹੁਤ ਵਧਾਈਆਂ। ਤੁਸੀਂ ਅਸਾਧਾਰਣ ਹੁਨਰ, ਦ੍ਰਿੜਤਾ ਅਤੇ ਹਿੰਮਤ ਦਿਖਾਈ ਅਤੇ ਸਾਨੂੰ ਸਾਰਿਆਂ ਨੂੰ ਤੁਹਾਡੇ 'ਤੇ ਮਾਣ ਹੈ।"
ਭਾਰਤੀ ਪੈਰਾ ਐਥਲੀਟਾਂ ਨੂੰ ਮਿਲੇ ਪੀ. ਐੱਮ. ਮੋਦੀ, ਕਿਹਾ- ਤੁਸੀਂ ਵਧਾਇਆ ਦੇਸ਼ ਦਾ ਮਾਣ
NEXT STORY