ਦੁਬਈ– ਤਿੰਨ ਵਾਰ ਦੇ ਵਿਸ਼ਵ ਕੱਪ ਜੇਤੂ ਭਾਰਤ ਨੇ ਮੰਗਲਵਾਰ ਨੂੰ ਆਈ. ਸੀ. ਸੀ. ਟੀ-20 ਕੌਮਾਂਤਰੀ ਰੈਂਕਿੰਗ ’ਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਜਦਕਿ ਇੰਗਲੈਂਡ ਤੇ ਆਸਟ੍ਰੇਲੀਆ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਹਨ। ਭਾਰਤ ਮਾਰਚ ’ਚ ਇਤਿਹਾਸ ਰਚਦੇ ਹੋਏ ਟੀ-20 ਵਿਸ਼ਵ ਕੱਪ ਦਾ ਖਿਤਾਬ ਸਫਲਤਾਪੂਰਵਕ ਬਚਾਅ ਕਰਨ ਵਾਲੀ ਪਹਿਲੀ ਟੀਮ ਬਣਿਆ ਸੀ। ਨਾਲ ਹੀ ਟੀਮ ਨੇ ਰਿਕਾਰਡ ਤੀਜੀ ਵਾਰ ਇਹ ਖਿਤਾਬ ਜਿੱਤਿਆ ਸੀ। ਭਾਰਤ ਨੇ ਸ਼੍ਰੀਲੰਕਾ ਦੇ ਨਾਲ ਮਿਲ ਕੇ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਸੀ।
275 ਅੰਕਾਂ ਦੇ ਨਾਲ ਚੋਟੀ ’ਤੇ ਕਾਬਜ਼ ਭਾਰਤ ਦੀ ਇੰਗਲੈਂਡ (262 ਅੰਕ) ’ਤੇ ਬੜ੍ਹਤ ਇਕ ਅੰਕ ਘੱਟ ਹੋਈ ਹੈ ਜਦਕਿ ਆਸਟ੍ਰੇਲੀਆ 258 ਅੰਕਾਂ ਦੇ ਨਾਲ ਤੀਜੇ ਸਥਾਨ ’ਤੇ ਇੰਗਲੈਂਡ ਦੇ ਹੋਰ ਨੇੜੇ ਆ ਗਿਆ ਹੈ। ਦੋ ਵਾਰ ਦੇ ਜੇਤੂ ਇੰਗਲੈਂਡ ਦੇ 262 ਜਦਕਿ ਇਕ ਵਾਰ ਦੇ ਚੈਂਪੀਅਨ ਆਸਟ੍ਰੇਲੀਆ ਦੇ 258 ਅੰਕ ਹਨ।
ਆਈ. ਸੀ. ਸੀ. ਟੀ-20 ਕੌਮਾਂਤਰੀ ਰੈਂਕਿੰਗ ’ਚ ਚੋਟੀ ਦੀਆਂ 7 ਟੀਮਾਂ ਦੀ ਸਥਿਤੀ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਨਿਊਜ਼ੀਲੈਂਡ (247), ਦੱਖਣੀ ਅਫਰੀਕਾ (244), ਪਾਕਿਸਤਾਨ (240) ਤੇ ਵੈਸਟਇੰਡੀਜ਼ (233) ਆਪਣੇ-ਆਪਣੇ ਸਥਾਨਾਂ ’ਤੇ ਬਰਕਰਾਰ ਹਨ। ਹਾਲਾਂਕਿ ਸ਼੍ਰੀਲੰਕਾ (221) ਨੂੰ 6 ਰੇਟਿੰਗ ਅੰਕਾਂ ਦਾ ਨੁਕਸਾਨ ਹੋਇਆ ਹੈ ਜਿਸ ਨਾਲ ਉਹ 9ਵੇਂ ਸਥਾਨ ’ਤੇ ਖਿਸਕ ਗਿਆ ਹੈ। ਉੱਥੇ ਹੀ ਬੰਗਲਾਦੇਸ਼ (225) ਇਕ ਸਥਾਨ ਉੱਪਰ 8ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਅਫਗਾਨਿਸਤਾਨ (220) 10ਵੇਂ ਸਥਾਨ ’ਤੇ ਹੈ ਤੇ ਸ਼੍ਰੀਲੰਕਾ ਅਤੇ ਉਸ ਦੇ ਵਿਚਾਲੇ ਦਾ ਫਰਕ ਬਹੁਤ ਘੱਟ ਹੈ। ਜ਼ਿੰਬਾਬਵੇ ਤੇ ਆਇਰਲੈਂਡ ਕ੍ਰਮਵਾਰ 11ਵੇਂ ਤੇ 12ਵੇਂ ਸਥਾਨ ’ਤੇ ਹਨ।
ਫੁੱਟਬਾਲ ਪ੍ਰੇਮੀਆਂ ਨੂੰ ਲੱਗ ਸਕਦੈ ਵੱਡਾ ਝਟਕਾ: ਜਾਣੋ ਕਿਉਂ ਅਟਕੀ FIFA World Cup 2026 ਦੀ ਬ੍ਰਾਡਕਾਸਟ ਡੀਲ?
NEXT STORY