ਸਪੋਰਟਸ ਡੈਸਕ : ਸਾਬਕਾ ਭਾਰਤੀ ਕ੍ਰਿਕਟਰ ਮਨੋਜ਼ ਤਿਵਾਰੀ ਨੇ ਤ੍ਰਿਮੁਲ ਕਾਂਗਰਸ (TMC) ਉੱਤੇ ਗੰਭੀਰ ਦੋਸ਼ ਲਗਾਏ ਹਨ । ਤਿਵਾਰੀ ਦਾ ਕਹਿਣਾ ਹੈ ਕਿ ਪਾਰਟੀ ਨੇ ਉਸ ਕੋਲੋਂ ਚੋਣ ਟਿਕਟ ਦੇ ਬਦਲੇ 5 ਕਰੋੜ ਰੁਪਏ ਦੀ ਮੰਗ ਕੀਤੀ ਸੀ । ਤਿਵਾਰੀ ਅਨੁਸਾਰ, ਉਨ੍ਹਾਂ ਨੇ ਇਹ ਰਕਮ ਦੇਣ ਤੋਂ ਇੰਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾ ਨੂੰ ਟਿਕਟ ਨਹੀਂ ਦਿੱਤੀ ਗਈ।
ਪਾਰਟੀ ਵਿੱਚ ਭ੍ਰਿਸ਼ਟਾਚਾਰ ਭਾਰੀ ਹੈ
ਤਿਵਾਰੀ ਨੇ ਪਾਰਟੀ ਦੇ ਅੰਦਰ ਭ੍ਰਿਸ਼ਟਾਚਾਰ 'ਤੇ ਖੁੱਲ੍ਹ ਕੇ ਨਿਸ਼ਾਨਾ ਸਾਧਿਆ, ਤਿਵਾਰੀ ਨੇ ਕਿਹਾ ਕਿ 'ਮੈਨੂੰ ਇਸ ਹਾਰ 'ਤੇ ਬਿਲਕੁਲ ਹੈਰਾਨੀ ਨਹੀ ਹੈ । ਜਦੋਂ ਪੂਰੀ ਪਾਰਟੀ ਭ੍ਰਿਸ਼ਟਾਚਾਰ ਵਿੱਚ ਲਿਪਤ ਹੋਵੇ ਅਤੇ ਕਿਸੇ ਵੀ ਖੇਤਰ ਵਿੱਚ ਵਿਕਾਸ ਨਾ ਹੋਵੇ, ਤਾਂ ਇਸ ਤਰ੍ਹਾ ਹੋਣਾ ਤੈਅ ਹੈ । ਤਿਵਾਰੀ ਨੇ ਅੱਗੇ ਦਾਅਵਾ ਕੀਤਾ ਕਿ ਇਸ ਵਾਰ ਕਈ ਉਮੀਦਵਾਰਾਂ ਨੇ ਟਿਕਟ ਲੈਣ ਲਈ ਭਾਰੀ ਰਕਮ ਦਿੱਤੀ । ਸਿਰਫ ਉਹੀ ਲੋਕ ਟਿਕਟ ਹਾਸਲ ਕਰ ਸਕੇ ਜਿਨ੍ਹਾ ਕੋਲ ਪੈਸੇ ਸਨ । ਘੱਟ ਤੋਂ ਘੱਟ 70-72 ਉਮੀਦਵਾਰਾਂ ਨੇ ਲਗਭਗ 5 ਕਰੋੜ ਰੁਪਏ ਦੇ ਕੇ ਟਿਕਟ ਖਰੀਦੀ । ਮੈਨੂੰ ਵੀ ਕਿਹਾ ਗਿਆ ਸੀ ਪਰ ਮੈਂ ਮਨ੍ਹਾ ਕਰ ਦਿੱਤਾ ।
ਟਿਕਟ ਨਾ ਮਿਲਣ ਤੋਂ ਬਾਅਦ ਪਾਰਟੀ ਤੋਂ ਦੂਰੀ
ਤਿਵਾਰੀ ਨੇ ਦੱਸਿਆ ਕਿ ਟਿਕਟ ਨਾ ਮਿਲਣ ਤੋਂ ਬਾਅਦ ਹੁਣ ਉਸ ਦਾ ਪਾਰਟੀ ਨਾਲ ਸੰਬੰਧ ਖਤਮ ਹੋ ਗਿਆ ਹੈ । ਉਹ ਪਹਿਲਾ ਮਮਤਾ ਬਨਰਜ਼ੀ ਸਰਕਾਰ ਵਿੱਚ ਖੇਡ ਰਾਜ ਮੰਤਰੀ ਵੀ ਰਹਿ ਚੁੱਕੇ ਹਨ। ਤਿਵਾਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਹੁਣ ਇਹ ਰਾਜਨੀਤੀ ਤੋਂ ਦੂਰੀ ਬਣਾਉਣ ਦਾ ਮੰਨ ਬਣਾ ਚੁੱਕੇ ਹਨ ।
ਰਾਜਨਾਤੀ ਵਿੱਚ ਲੰਮੇ ਸਮੇਂ ਤਕ ਦਾ ਰਹਿਣ ਦਾ ਇਰਾਦਾ ਨਹੀਂ ਸੀ
ਤਿਵਾਰੀ ਨੇ ਕਿਹਾ ਕਿ ਉਨ੍ਹਾ ਦੀ ਸ਼ੁਰੂਆਤ ਤੋਂ ਹੀ ਰਾਜਨੀਤੀ ਵਿੱਚ ਲੰਮੇ ਸਮੇਂ ਤਕ ਰਹਿਣ ਦਾ ਯੋਜਨਾ ਨਹੀਂ ਸੀ । ਉਨ੍ਹਾ ਨੇ ਖੁਲਾਸਾ ਕੀਤਾ ਕਿ 2019 ਲੋਕ ਸਭਾ ਚੋਣਾਂ ਦੌਰਾਨ ਉਨ੍ਹਾ ਨੇ ਚੋਣ ਲੜਨ ਦਾ ਪ੍ਰਸਤਾਵ ਠੁਕਰਾ ਦਿੱਤਾ ਸੀ, ਕਿਉਕਿ ਉਹ ਉਸ ਸਮੇਂ ਕ੍ਰਿਕਟ 'ਤੇ ਧਿਆਨ ਦੇਣਾ ਚਾਹੁੰਦੇ ਸਨ । ਮੈਂ IPL ਵਿੱਚ ਖੇਡ ਰਿਹਾ ਸੀ ਅਤੇ ਰਣਜ਼ੀ ਟਰਾਫੀ ਵੀ ਖੇਡ ਰਿਹਾ ਸੀ, ਇਸ ਲਈ ਮੈਂ ਉਸ ਸਮੇਂ ਚੋਣ ਨਾ ਲੜਨ ਤੋਂ ਮਨ੍ਹਾ ਕਰ ਦਿੱਤਾ ਸੀ ।
2021 ਵਿੱਚ ਚੋਣ ਜਿੱਤ ਕੇ ਬਣੇ ਸਨ ਵਿਧਾਇਕ
ਬਾਅਦ ਵਿੱਚ 2021 ਵਿੱਚ ਮਮਤਾ ਬਨਰਜ਼ੀ ਦੇ ਕਹਿਣ 'ਤੇ ਉਨ੍ਹਾ ਨੇ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ । ਤਿਵਾਰੀ ਨੇ ਕਿਹਾ ਕਿ ਉਸ ਸਮੇਂ ਉਨ੍ਹਾ ਨੂੰ ਲਗਦਾ ਸੀ ਕਿ ਉਹ ਸਮਾਜ ਵਿੱਚ ਚੰਗਾ ਬਦਲਾਅ ਲਿਆ ਸਕਦੇ ਹਨ, ਹੁਣ ਉਨ੍ਹਾ ਦੇ ਤਾਜ਼ਾ ਬਿਆਨ ਸੰਕੇਤ ਦਿੰਦੇ ਹਨ ਕਿ ਉਹ ਰਾਜਨੀਤੀ ਤੋਂ ਦੂਰ ਰਹਿਣਾ ਚਾਹੁੰਦੇ ਹਨ ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਹਿੰਸਕ ਘਟਨਾਵਾਂ ’ਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੇ 1-1 ਵਰਕਰ ਦੀ ਮੌਤ
NEXT STORY