ਲੰਡਨ (ਏਜੰਸੀ)- ਬ੍ਰਿਟੇਨ ਦੀ ਮੰਨੀ-ਪ੍ਰਮੰਨੀ ਓਲੰਪਿਕ ਚੈਂਪੀਅਨ ਡੇਮ ਕੈਲੀ ਹੋਮਸ ਨੇ ਐਤਵਾਰ ਨੂੰ ਕਿਹਾ ਕਿ ਸਾਲਾਂ ਤੱਕ ਲੁਕਾਉਣ ਦੇ ਬਾਅਦ ਸਮਲਿੰਗੀ ਹੋਣ ਦਾ ਖ਼ੁਲਾਸਾ ਕਰਕੇ ਉਹ ਰਾਹਤ ਮਹਿਸੂਸ ਕਰ ਰਹੀ ਹੈ। 2 ਵਾਰ ਦੀ ਓਲੰਪਿਕ ਸੋਨ ਤਮਗਾ ਜੇਤੂ 52 ਸਾਲ ਦੀ ਹੋਮਸ ਨੇ ਹਾਲ ਹੀ ਵਿਚ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੂੰ ਮਾਨਸਿਕ ਸਿਹਨ ਨਾਲ ਜੂਝਣਾ ਪਿਆ, ਕਿਉਂਕਿ ਔਰਤਾਂ ਦੇ ਰਾਇਲ ਆਰਮੀ ਕੋਰ ਦਾ ਹਿੱਸਾ ਹੋਣ ਦੌਰਾਨ ਉਨ੍ਹਾਂ ਨੂੰ ਸਮਲਿੰਗੀ ਹੋਣ ਦੀ ਗੱਲ ਲੁਕਾਉਣੀ ਪਈ।
ਹੋਮਸ ਨੇ ਕਿਹਾ ਕਿ ਕੋਰਟ ਮਾਰਸ਼ਲ ਦੇ ਡਰ ਕਾਰਨ ਉਨ੍ਹਾਂ ਨੇ ਸਮਲਿੰਗੀ ਹੋਣ ਦੀ ਗੱਲ ਲੁਕਾਈ। ਸਾਲ 2000 ਤੱਕ ਸਮਲਿੰਗੀ ਲੋਕਾਂ ਦਾ ਬ੍ਰਿਟਿਸ਼ ਆਰਮੀ, ਰਾਇਲ ਨੇਵੀ ਅਤੇ ਰਾਇਲ ਏਅਰਫੋਰਸ ਦਾ ਹਿੱਸਾ ਹੋਣਾ ਗੈਰ-ਕਾਨੂੰਨੀ ਸੀ ਪਰ ਹੁਣ ਕਾਨੂੰਨ ਬਦਲ ਚੁੱਕਾ ਹੈ। ਹੋਮਸ ਨੇ 'ਸੰਡੇ ਮਿਰਰ' ਅਖ਼ਬਾਰ ਨੂੰ ਕਿਹਾ, 'ਮੈਨੂੰ ਹੁਣ ਇਹ ਆਪਣੇ ਲਈ ਕਰਨਾ ਪਿਆ। ਇਹ ਮੇਰਾ ਫ਼ੈਸਲਾ ਸੀ। ਇਸ ਬਾਰੇ ਵਿਚ ਗੱਲ ਕਰਨ ਨੂੰ ਲੈ ਕੇ ਮੈਂ ਘਬਰਾ ਗਈ ਸੀ। ਹੁਣ ਮੈਨੂੰ ਲੱਗਦਾ ਹੈ ਕਿ ਮੇਰੇ ਉਤਸ਼ਾਹ ਦੀ ਕੋਈ ਹੱਦ ਨਹੀਂ ਹੈ।' ਉਨ੍ਹਾਂ ਕਿਹਾ, 'ਕਦੇ-ਕਦੇ ਰਾਹਤ ਮਹਿਸੂਸ ਕਰਨ ਦੇ ਕਾਰਨ ਮੈਂ ਰੋਣ ਲੱਗਦੀ ਹਾਂ। ਇਸ ਦਾ ਖ਼ੁਲਾਸਾ ਕਰਨ ਨਾਲ ਹੀ ਮੇਰੇ ਅੰਦਰੋਂ ਡਰ ਖ਼ਤਮ ਹੋ ਗਿਆ।'
PM ਮੋਦੀ ਨੇ ਲਾਂਚ ਕੀਤੀ ਚੈੱਸ ਓਲੰਪੀਆਡ ਦੀ ਮਸ਼ਾਲ, ਮੁਕਾਬਲੇਬਾਜ਼ਾਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
NEXT STORY