ਮੈਲਬੋਰਨ— ਆਸਟਰੇਲੀਆ ਦੇ ਸਾਬਕਾ ਆਫ ਸਪਿਨਰ ਬਰੂਸ ਯਾਰਡਲੀ ਦਾ ਕੈਂਸਰ ਕਾਰਨ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਹ 71 ਸਾਲਾਂ ਦੇ ਸਨ। ਤੇਜ਼ ਗੇਂਦਬਾਜ਼ ਦੇ ਤੌਰ 'ਤੇ ਆਪਣਾ ਕਰੀਅਰ ਸ਼ੁਰੂ ਕਰਕੇ 27 ਸਾਲ ਦੀ ਉਮਰ 'ਚ ਆਫ ਸਪਿਨਰ ਬਣਨ ਵਾਲੇ ਯਾਰਡਲੀ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਉਨ੍ਹਾਂ ਨੇ ਪੱਛਮੀ ਆਸਟਰੇਲੀਆ ਦੇ ਕੁਨਨੁਰਾ ਜ਼ਿਲਾ ਹਸਪਤਾਲ 'ਚ ਆਖਰੀ ਸਾਹ ਲਿਆ। ਪੱਛਮੀ ਆਸਟਰੇਲੀਆ ਦੇ ਮਿਡਲੈਂਡ 'ਚ ਪੰਜ ਸਤੰਬਰ 1947 'ਚ ਜੰੰਮੇ ਯਾਰਡਲੀ ਨੇ ਜਨਵਰੀ 1978 'ਚ 30 ਸਾਲ ਦੀ ਉਮਰ 'ਚ ਭਾਰਤ ਖਿਲਾਫ ਐਡੀਲੇਡ 'ਚ ਟੈਸਟ ਕ੍ਰਿਕਟ 'ਚ ਡੈਬਿਊ ਕੀਤਾ ਸੀ।
ਕ੍ਰਿਕਟ ਆਸਟਰੇਲੀਆ ਦੇ ਮੁਖ ਕਾਰਜਕਾਰੀ ਕੇਵਿਨ ਰਾਬਰਟਸ ਨੇ ਯਾਰਡਲੀ ਦੇ ਦਿਹਾਂਤ 'ਤੇ ਸੋਗ ਪ੍ਰਗਟਾਇਆ ਹੈ। ਉਨ੍ਹਾਂ ਕਿਹਾ, ''ਬਰੂਸ ਆਸਟਰੇਲੀਆਈ ਕ੍ਰਿਕਟ 'ਚ ਮਹੱਤਵਪੂਰਨ ਸਥਾਨ ਰਖਦੇ ਹਨ। ਉਨ੍ਹਾਂ ਨੇ ਮੈਦਾਨ ਦੇ ਅੰਦਰ ਅਤੇ ਬਾਹਰ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਈਆਂ।'' ਯਾਰਡਲੀ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਕੋਚ ਅਤੇ ਕੁਮੈਂਟੇਟਰ ਦੀ ਭੂਮਿਕਾ ਵੀ ਨਿਭਾਈ ਸੀ। ਉਹ 1996 ਤੋਂ 1998 ਤਕ ਸ਼੍ਰੀਲੰਕਾ ਦੀ ਰਾਸ਼ਟਰੀ ਟੀਮ ਦੇ ਕੋਚ ਵੀ ਰਹੇ ਸਨ। ਯਾਰਡਲੀ ਨੇ 33 ਟੈਸਟ ਮੈਚਾਂ 'ਚ 126 ਵਿਕਟ ਲਏ ਅਤੇ ਇਸ ਦੌਰਾਨ 6 ਵਾਰ ਪਾਰੀ 'ਚ ਪੰਜ ਜਾਂ ਇਸ ਤੋਂ ਵੱਧ ਵਿਕਟ ਲੈਣ ਦਾ ਕਾਰਨਾਮਾ ਕੀਤਾ। ਉਨ੍ਹਾਂ ਇਕ ਵਾਰ ਮੈਚ 'ਚ 10 ਵਿਕਟਾਂ ਲਈਆਂ। ਇਸ ਦੌਰਾਨ ਉਨ੍ਹਾਂ ਨੇ 978 ਦੌੜਾਂ ਬਣਾਈਆਂ ਜਿਸ 'ਚ 4 ਅਰਧ ਸੈਂਕੜੇ ਸ਼ਾਮਲ ਹਨ। ਯਾਰਡਲੀ ਨੇ 7 ਵਨ ਡੇ ਵੀ ਖੇਡੇ ਜਿਸ 'ਚ 7 ਵਿਕਟ ਲਏ। ਇਸ ਆਫ ਸਪਿਨਰ ਨੇ 105 ਪਹਿਲੇ ਦਰਜੇ ਦੇ ਮੈਚਾਂ 'ਚ 2738 ਦੌੜਾਂ ਬਣਾਈਆਂ ਅਤੇ 344 ਵਿਕਟ ਹਾਸਲ ਕੀਤੇ। ਉਹ ਤਜਰੇਬਕਾਰ ਫੀਲਡਰ ਵੀ ਰਹੇ। ਉਨ੍ਹਾਂ ਦੇ ਨਾਂ ਟੈਸਟ ਕ੍ਰਿਕਟ 'ਚ 31 ਕੈਚ ਦਰਜ ਹਨ।
ਇੰਡੀਆ ਓਪਨ : ਉਲਟਫੇਰ ਕਰ ਕੇ ਪ੍ਰੀ ਕੁਆਟਰ ਫਾਈਨਲ 'ਚ ਪਹੁੰਚੀ ਅਸ਼ਵਿਨੀ ਤੇ ਸਿੱਕੀ ਦੀ ਜੋੜੀ
NEXT STORY