ਸਪੋਰਟਸ ਡੈਸਕ— ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਤਰੀਫ ਕਰਦੇ ਹੋਏ ਕਿਹਾ ਕਿ ਸਟੀਕਤਾ ਬੁਮਰਾਹ ਨੂੰ ਖਤਰਨਾਕ ਬਣਾਉਂਦਾ ਹੈ ਨਹੀਂ ਕਿ ਯਾਰਕਰ। ਮਲਿੰਗਾ ਨੇ ਆਈ. ਏ. ਐੱਨ. ਐੱਸ ਨਾਲ ਗੱਲ ਕਰਦੇ ਹੋਏ ਕਿਹਾ ਕਿ ਭਾਰਤੀ ਤੇਜ਼ ਗੇਂਦਬਾਜ਼ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਆਪਣੀ ਕਾਬਲਿਅਤ 'ਤੇ ਭਰੋਸਾ ਹੈ ਜਿਸ ਦੇ ਨਾਲ ਉਨ੍ਹਾਂ ਨੂੰ ਵੱਡੇ ਟੂਰਨਾਮੈਂਟ 'ਚ ਚੰਗਾ ਕਰਨ ਦਾ ਦਬਾਅ ਨਹੀਂ ਹੁੰਦਾ।
ਮਲਿੰਗਾ ਨੇ ਕਿਹਾ, ਦਬਾਅ ਕੀ ਹੈ? ਦਬਾਅ ਦਾ ਮਤਲਬ ਹੈ ਕਿ ਤੁਹਾਡੇ ਕੋਲ ਯੋਗਤਾ ਨਹੀਂ ਹੈ। ਜੇਕਰ ਤੁਹਾਡੇ ਕੋਲ ਯੋਗਤਾ ਹੈ ਤਾਂ ਤੁਸੀਂ ਦਬਾਅ 'ਚ ਨਹੀਂ ਹੋਵੋਗੇ। ਇਹ ਯੋਗਤਾ ਤੇ ਸਟੀਕਤਾ ਦੀ ਗੱਲ ਹੈ ਤੇ ਜੇਕਰ ਤੁਸੀਂ ਸਟੀਕ ਹੋ, ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਕਰ ਸਕਦੇ ਹੋ ਤਾਂ ਕੋਈ ਪਰੇਸ਼ਾਨੀ ਨਹੀਂ ਹੈ। ਉਹ ਬਿਤਹਤਰੀਨ ਯੋਗਤਾ ਵਾਲੇ ਗੇਂਦਬਾਜ਼ ਹਨ ਤੇ ਜਾਣਦੇ ਹਨ ਕਿ ਉਹ ਇਕ ਹੀ ਗੇਂਦ ਨੂੰ ਲਗਾਤਾਰ ਕਰ ਸਕਦੇ ਹਨ।

ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 'ਚ ਬੁਮਰਾਹ ਦੇ ਨਾਲ ਖੇਡਣ ਵਾਲੇ ਮਲਿੰਗਾ ਨੇ ਕਿਹਾ, ਗੱਲ ਇਹ ਹੈ ਕਿ ਹਰ ਕੋਈ ਯਾਰਕਰ ਸੁੱਟ ਸਕਦਾ ਹੈ, ਹੌਲੀ ਗੇਂਦਾਂ ਸੁੱਟ ਸਕਦਾ ਹੈ, ਲੈਂਥ ਗੇਂਦਾਂ ਵੀ ਸੁੱਟ ਸਕਦਾ ਹੈ, ਪਰ ਸਟੀਕਤਾ ਲਿਆਉਣਾ ਟੀਚਾ ਹੁੰਦਾ ਹੈ। ਤੁਸੀਂ ਕਿੰਨੀ ਵਾਰ ਇਕ ਹੀ ਜਗ੍ਹਾ ਗੇਂਦ ਪਾ ਸਕਦੇ ਹੋ। ਇਸ ਤੋਂ ਬਾਅਦ ਖੇਡ ਦਾ ਵਿਸ਼ਲੇਸ਼ਣ ਕਰਨ ਦੀ ਗੱਲ ਆਉਂਦੀ ਹੈ। ਹਾਲਤ ਨੂੰ ਸੰਭਾਲਨਾ ਕਾਫ਼ੀ ਜਰੂਰੀ ਹੈ ਤੇ ਇਸ ਤੋਂ ਬਾਅਦ ਰਣਨੀਤੀ ਨੂੰ ਲਾਗੂ ਕਰਨਾ।
ਮਲਿੰਗਾ ਨੇ ਕਿਹਾ, ਮੈਂ ਉਨ੍ਹਾਂ ਨੂੰ 2013 'ਚ ਵੇਖਿਆ ਸੀ ਤੇ ਉਨ੍ਹਾਂ ਦੇ ਨਾਲ ਸਮਾਂ ਗੁਜ਼ਾਰਿਆ ਸੀ। ਉਹ ਸਿੱਖਣ ਦੇ ਭੁੱਖੇ ਹਨ ਤੇ ਕਾਫ਼ੀ ਜਲਦੀ ਸਿੱਖਦੇ ਹਨ। ਸਿੱਖਣ ਦੀ ਭੁੱਖ ਹੋਣਾ ਜਰੂਰੀ ਹੈ। ਬੁਮਰਾਹ ਨੇ ਕਾਫ਼ੀ ਘੱਟ ਸਮੇਂ 'ਚ ਕਾਫ਼ੀ ਕੁਝ ਸਿੱਖਿਆ ਹੈ। ਮਲਿੰਗਾ ਦਾ ਮੰਨਣਾ ਹੈ ਕਿ ਭਾਰਤ ਦੀ ਮੌਜੂਦਾ ਟੀਮ 2011 ਦਾ ਇਤਿਹਾਸ ਦੋਹਰਾ ਸਕਦੀ ਹੈ।

ਸੈਮੀਫਾਈਨਲ ਤੋਂ ਪਹਿਲਾਂ ਆਸਟਰੇਲੀਆ ਲਈ ਵੱਡਾ ਝਟਕਾ, ਇਹ ਧਾਕੜ ਬੱਲੇਬਾਜ਼ ਵਰਲਡ ਕੱਪ 'ਚੋ ਹੋਇਆ ਬਾਹਰ
NEXT STORY