ਸਪੋਰਟਸ ਡੈਸਕ— ਆਈ. ਸੀ. ਸੀ. ਵਰਲਡ ਕੱਪ 2019 ਦੇ ਸੈਮੀਫਾਈਨਲ 'ਚ ਸਭ ਤੋਂ ਪਹਿਲਾਂ ਕੁਆਲੀਫਾਈ ਕਰਨ ਵਾਲੀ ਚੈਂਪੀਅਨ ਆਸਟਰੇਲੀਆ ਟੀਮ ਨੂੰ ਹੁਣ ਇਕ ਵੱਡਾ ਝਟਕਾ ਲਗਾ ਹੈ। ਉਸ ਦੀ ਟੀਮ ਦੇ ਸ਼ਾਨਦਾਰ ਬਲੇਬਾਜ਼ ਸ਼ਾਨ ਮਾਰਸ਼ ਫਰੈਕਚਰ ਦੀ ਵਜ੍ਹਾ ਨਾਲ ਟੂਰਨਾਮੈਂਟ ਤੋਂ ਬਾਹਰ ਗਏ ਹਨ। ਕ੍ਰਿਕਟ ਆਸਟਰੇਲੀਆ ਨੇ ਉਨ੍ਹਾਂ ਦੀ ਜਗ੍ਹਾ ਵਿਕਟਕੀਪਰ ਬੱਲੇਬਾਜ਼ ਪੀਟਰ ਹੈਂਡਸਕਾਂਬ ਦਾ ਨਾਂ ਐਲਾਨ ਕੀਤਾ ਹੈ।
ਕ੍ਰਿਕਟ ਆਸਟਰੇਲੀਆ ਵੱਲੋਂ ਟੀਮ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਇਸ ਗੱਲ ਦੀ ਪੁੱਸ਼ਟੀ ਕੀਤੀ। ਜਿਸ 'ਚ ਉਨ੍ਹਾਂ ਨੇ ਕਿਹਾ, “ਨੈੱਟ ਅਭਿਆਸ ਦੇ ਦੌਰਾਨ ਹੱਥ 'ਤੇ ਗੇਂਦ ਲੱਗਣ ਤੋਂ ਬਾਅਦ ਸ਼ਾਨ ਮਾਰਸ਼ ਦੇ ਸੱਜੇ ਹੱਥ ਦਾ ਸਕੈਨ ਕੀਤਾ ਗਿਆ। ਬਦਕਿਸਮਤੀ ਨਾਲ, ਸਕੈਨ 'ਚ ਪਤਾ ਚੱਲਿਆ ਕਿ ਉਨ੍ਹਾਂ ਦੀ ਬਾਂਹ 'ਚ ਫਰੈਕਚਰ ਹੈ ਜਿਸ ਦੇ ਲਈ ਉਸ ਨੂੰ ਸਰਜ਼ਰੀ ਤੋਂ ਗੁਜਰਨਾ ਹੋਵੇਗਾ । ਪੂਰੇ ਟੂਰਨਾਮੈਂਟ 'ਚ ਉਸ ਦੀ ਭਾਵਨਾ, ਪੇਸ਼ੇਵਰ ਰਵੱਈਆ ਤੇ ਜਿਸ ਤਰ੍ਹਾਂ ਨਾਲ ਉਸ ਨੇ ਵਿਰੋਧੀਆਂ ਦਾ ਮੁਕਾਬਲਾ ਕੀਤਾ ਹੈ ਉਹ ਸ਼ਾਨਦਾਰ ਰਿਹਾ ਹੈ। ”
ਇਸ ਤੋਂ ਬਾਅਦ ਉਨ੍ਹਾਂ ਨੇ ਮਾਰਸ਼ ਦੀ ਜਗ੍ਹਾ 'ਤੇ ਦੂਜੇ ਖਿਡਾਰੀ ਦੇ ਨਾਂ 'ਤੇ ਕਿਹਾ, “ਅਸੀਂ ਸ਼ਾਨ ਦੀ ਜਗ੍ਹਾ ਪੀਟਰ ਹੈਂਡਸਕਾਂਬ ਨੂੰ ਸਾਡੇ 15 ਮੈਂਮਬਰੀ ਵਰਲਡ ਕੱਪ ਟੀਮ ਦੇ ਦਲ 'ਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।” ਲੈਂਗਰ ਨੇ ਅੱਗੇ ਜਾਣਕਾਰੀ ਦਿੱਤੀ ਕਿ ਮਾਰਸ਼ ਦੇ ਨਾਲ ਬੱਲੇਬਾਜ ਗਲੇਨ ਮੈਕਸਵੇਲ ਵੀ ਨੈੱਟ ਸੈਸ਼ਨ ਦੇ ਦੌਰਾਨ ਗੇਂਦ ਲੱਗਣ ਦੇ ਜ਼ਖਮੀ ਹੋਏ ਸਨ ਪਰ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਆਈ ਹੈ। ਸਾਨੂੰ ਉਂਮੀਦ ਹੈ ਕਿ ਉਹ ਸ਼ਨੀਵਾਰ ਨੂੰ ਦੱਖਣ ਅਫਰੀਕਾ ਦੇ ਖਿਲਾਫ ਮੈਚ ਤੱਕ ਫਿੱਟ ਹੋ ਜਾਣਗੇ।
ਵਰਲਡ ਕੱਪ ਦਾ ਆਖਰੀ ਮੈਚ ਵੈਸਟਇੰਡੀਜ਼ ਕੋਲੋਂ ਹਾਰ ਕੇ ਅਫਗਾਨਿਸਤਾਨ ਦੇ ਕਪਤਾਨ ਨੇ ਦਿੱਤਾ ਵੱਡਾ ਬਿਆਨ
NEXT STORY