ਨਵੀਂ ਦਿੱਲੀ- ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗ਼ਾ ਜੇਤੂ ਲਕਸ਼ੇ ਸੇਨ ਬੈਡਮਿੰਟਨ ਵਿਸ਼ਵ ਮਹਾਸੰਘ (ਬੀਡਬਲਯੂਐੱਫ) ਦੀ ਨਵੀਂ ਪੁਰਸ਼ ਸਿੰਗਲਜ਼ ਰੈਂਕਿੰਗ ਵਿਚ ਇਕ ਸਥਾਨ ਦੇ ਫ਼ਾਇਦੇ ਨਾਲ ਕਰੀਅਰ ਦੇ ਸਰਬੋਤਮ ਅੱਠਵੇਂ ਸਥਾਨ 'ਤੇ ਪੁੱਜ ਗਏ ਹਨ। ਐੱਮਆਰ ਅਰਜੁਨ ਤੇ ਧਰੁਵ ਕਪਿਲਾ ਦੀ ਪੁਰਸ਼ ਡਬਲਜ਼ ਜੋੜੀ ਵੀ ਟਾਪ-20 ਵਿਚ ਥਾਂ ਬਣਾਉਣ ਦੇ ਨੇੜੇ ਹੈ। ਇਹ ਜੋੜੀ ਮੰਗਲਵਾਰ ਨੂੰ ਜਾਰੀ ਰੈਂਕਿੰਗ ਵਿਚ ਦੋ ਸਥਾਨ ਦੇ ਫ਼ਾਇਦੇ ਨਾਲ ਕਰੀਅਰ ਦੀ ਸਰਬੋਤਮ 21ਵੀਂ ਰੈਂਕਿੰਗ 'ਤੇ ਪੁੱਜ ਗਈ ਹੈ।
ਇਹ ਵੀ ਪੜ੍ਹੋ : ਨੋਵੀ ਬੋਰ ਨੇ ਜਿੱਤਿਆ ਯੂਰਪੀਅਨ ਕਲੱਬ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ
ਦੋ ਵਾਰ ਦੀ ਓਲੰਪਿਕ ਤਮਗ਼ੇ ਜੇਤੂ ਪੀਵੀ ਸਿੰਧੂ ਮਹਿਲਾ ਸਿੰਗਲਜ਼ ਰੈਂਕਿੰਗ ਵਿਚ ਛੇਵੇਂ ਸਥਾਨ 'ਤੇ ਬਣੀ ਹੋਈ ਹੈ ਜਦਕਿ ਚਿਰਾਗ ਸ਼ੈੱਟੀ ਤੇ ਸਾਤਵਿਕਸਾਈਰਾਜ ਰੈਂਕੀਰੈੱਡੀ ਦੀ ਜੋੜੀ ਅੱਠਵੇਂ ਸਥਾਨ 'ਤੇ ਹੈ। ਵਿਸ਼ਵ ਚੈਂਪੀਅਨਸ਼ਿਪ 2021 ਵਿਚ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ 21 ਸਾਲ ਦੇ ਸੇਨ ਨੇ ਸਾਲ ਦੀ ਸ਼ੁਰੂਆਤ ਇੰਡੀਆ ਓਪਨ ਵਿਚ ਸੋਨ ਤਮਗੇ ਦੇ ਨਾਲ ਕੀਤੀ ਸੀ। ਉਹ ਵੱਕਾਰੀ ਆਲ ਇੰਗਲੈਂਡ ਚੈਂਪੀਅਨਸ਼ਿਪ ਤੇ ਜਰਮਨ ਓਪਨ ਵਿਚ ਉੱਪ ਜੇਤੂ ਰਹੇ। ਸੇਨ ਭਾਰਤ ਦੀ ਥਾਮਸ ਕੱਪ ਵਿਚ ਪਹਿਲੀ ਖ਼ਿਤਾਬੀ ਜਿੱਤ ਦੌਰਾਨ ਟੀਮ ਦੇ ਅਹਿਮ ਮੈਂਬਰ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਨੋਵੀ ਬੋਰ ਨੇ ਜਿੱਤਿਆ ਯੂਰਪੀਅਨ ਕਲੱਬ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ
NEXT STORY