ਕੋਲਕਾਤਾ— ਬੰਗਾਲ ਕ੍ਰਿਕਟ ਸੰਘ (ਸੀ.ਏ.ਬੀ.) ਨੇ ਬੁੱਧਵਾਰ ਨੂੰ ਮਹਿਲਾ ਕ੍ਰਿਕਟ 'ਚ ਸੁਧਾਰ ਲਈ ਟਾਸਕ ਫੋਰਸ ਦੇ ਗਠਨ ਦਾ ਐਲਾਨ ਕੀਤਾ। ਉਸ ਨੇ ਆਪਣੇ 'ਮਿਸ਼ਨ 2020' ਪਰੋਗਰਮ 'ਚ ਮਹਿਲਾ ਵਿੰਗ ਨੂੰ ਵੀ ਸ਼ਾਮਲ ਕੀਤਾ ਹੈ। ਸੂਬੇ ਦੇ ਸਾਰੀਆਂ ਮਹਿਲਾ ਕ੍ਰਿਕਟ ਖਿਡਾਰੀਆਂ ਲਈ ਸੀ.ਏ.ਬੀ. ਨੇ ਇਕ ਮੈਡੀਕਲ ਬੀਮਾ ਯੋਜਨਾ ਵੀ ਬਣਾਈ ਹੈ। ਮਹਿਲਾਵਾਂ ਦਾ 7 ਤੋਂ 10 ਦਿਨਾਂ ਤਕ ਇਕ ਸਥਾਨਕ ਟੂਰਨਾਮੈਂਟ ਵੀ ਹੋਵੇਗਾ।
ਇਹ ਫੈਸਲਾ ਸੀ.ਏ.ਬੀ. ਦੀ ਬੈਠਕ 'ਚ ਲਿਆ ਗਿਆ ਜਿਸ 'ਚ ਭਾਰਤੀ ਮਹਿਲਾ ਟੀਮ ਦੀ ਮੈਂਬਰ ਝੂਲਨ ਗੋਸਵਾਮੀ ਦੇ ਇਲਾਵਾ ਸੀ.ਏ.ਬੀ. ਦੇ ਜਨਰਲ ਸਕੱਤਰ ਅਭਿਸ਼ੇਕ ਡਾਲਮਿਆ ਅਤੇ ਉਪ ਪ੍ਰਧਾਨ ਸ਼ੰਕਰ ਨਾਥ ਬਾਗਚੀ ਵੀ ਸ਼ਾਮਲ ਹੋਏ। ਬੈਠਕ ਤੋਂ ਬਾਅਦ ਡਾਲਮਿਆ ਨੇ ਕਿਹਾ ਕਿ ਝੂਲਨ ਗੋਸਵਾਮੀ ਦੇ ਨਾਲ ਬਹੁਤ ਵਧੀਆ ਬੈਠਕ ਹੋਈ ਹੈ। ਸਾਡਾ ਮੰਨਣਾ ਹੈ ਕਿ ਉਸ ਦੇ ਸੰਦੇਸ਼ ਨਾਲ ਮਹਿਲਾ ਕ੍ਰਿਕਟ 'ਚ ਸੁਧਾਰ ਆਉਣ 'ਚ ਮਦਦ ਮਿਲੇਗੀ।
ਪਾਬਲੋ ਨੇ ਪਹਿਲੀ ਵਾਰ ਗ੍ਰੈਂਡ ਸਲੈਮ ਸੈਮੀਫਾਈਨਲ 'ਚ ਬਣਾਈ ਜਗ੍ਹਾ
NEXT STORY