ਨਵੀਂ ਦਿੱਲੀ— ਭਾਰਤੀ ਕ੍ਰਿਕਟ ਬੋਰਡ ਦੇ ਕਾਰਜਵਾਹਕ ਪ੍ਰਧਾਨ ਸੀ.ਕੇ. ਖੰਨਾ ਨੇ ਕਿਹਾ ਕਿ ਕੌਮਾਂਤਰੀ ਕ੍ਰਿਕਟ ਪਰਿਸ਼ਦ ਦੇ ਲਗਾਤਾਰ ਕਹਿਣ ਦੇ ਬਾਵਜੂਦ ਬੀ.ਸੀ.ਸੀ.ਆਈ. ਦਾ ਫਿਲਹਾਲ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਅਧੀਨ ਆਉਣ ਦੀ ਸੰਭਾਵਨਾ ਨਹੀਂ ਹੈ। ਸਿੰਗਾਪੁਰ 'ਚ ਆਈ.ਸੀ.ਸੀ. ਬੋਰਡ ਬੈਠਕ 'ਚ ਹਿੱਸਾ ਲੈਣ ਵਾਲੇ ਬੀ.ਸੀ.ਸੀ.ਆਈ. ਦੇ ਕਾਰਜਵਾਹਕ ਸਕੱਤਰ ਅਮਿਤਾਭ ਚੌਧਰੀ ਨੇ ਇਸ ਮਾਮਲੇ 'ਚ ਆਪਣੇ ਵਿਚਾਰ ਪ੍ਰਗਟਾਏ ਜੋ ਬੋਰਡ ਦੇ ਵਰਤਮਾਨ ਰਵੱਈਏ ਤੋਂ ਉਲਟ ਹਨ।

ਰਿਪੋਰਟਾਂ ਮੁਤਾਬਕ ਚੌਧਰੀ ਨੇ ਕਿਹਾ ਕਿ ਬੀ.ਸੀ.ਸੀ.ਆਈ. ਨੂੰ ਵਾਡਾ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਭਾਵੇਂ ਕਿ ਚੋਟੀ ਦੇ ਕ੍ਰਿਕਟਰ ਇਸ ਦਾ ਪੂਰੀ ਤਰ੍ਹਾਂ ਵਿਰੋਧ ਕਰ ਰਹੇ ਹਨ। ਖੰਨਾ ਨੇ ਪੱਤਰਕਾਰਾਂ ਨੂੰ ਕਿਹਾ,''ਕਾਰਜਵਾਹਕ ਸਕੱਤਰ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਪਰ ਇਹ ਬੀ.ਸੀ.ਸੀ.ਆਈ. ਦੀ ਆਮ ਸਭਾ ਦਾ ਵਿਚਾਰ ਨਹੀਂ ਹੈ। ਮੈਨੂੰ ਨਹੀਂ ਲਗਦਾ ਆਮ ਸਭਾ ਗਠਤ ਹੋਣ ਤਕ ਨੀਤੀ ਸਬੰਧੀ ਕਿਸੇ ਮਸਲੇ 'ਤੇ ਫੈਸਲਾ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ, ''ਮੇਰਾ ਮੰਨਣਾ ਹੈ ਕਿ ਇੱਥੋਂ ਤਕ ਕਿ ਸੀ.ਓ.ਏ. ਨੇ ਵੀ ਇਹ ਮਸਲਾ ਆਮ ਸਭਾ 'ਤੇ ਛੱਡਣ ਦਾ ਫੈਸਲਾ ਕੀਤਾ ਹੈ। ਇਹ ਗੰਭੀਰ ਮਾਮਲਾ ਹੈ ਅਤੇ ਇਸ 'ਚ ਕ੍ਰਿਕਟਰ ਸਭ ਤੋਂ ਵੱਡੇ ਹਿਤਧਾਰਕ ਹਨ। ਤੁਸੀਂ ਉਨ੍ਹਾਂ ਨੂੰ ਇਸ ਤੋਂ ਵੱਖ ਕਰਕੇ ਇਕੱਲੇ ਫੈਸਲਾ ਨਹੀਂ ਲੈ ਸਕਦੇ।'' ਬੀ.ਸੀ.ਸੀ.ਆਈ. ਹਮੇਸ਼ਾ ਵਾਡਾ ਜ਼ਾਬਤੇ 'ਤੇ ਹਸਤਾਖਰ ਕਰਨ ਤੋਂ ਬਚਦਾ ਰਿਹਾ ਹੈ ਕਿਉਂਕਿ ਇਸ ਨਾਲ ਉਹ ਰਾਸ਼ਟਰੀ ਖੇਡ ਮਹਾਸੰਘ (ਐੱਨ.ਐੱਸ.ਐੱਫ.) ਦੇ ਤਹਿਤ ਆ ਜਾਵੇਗਾ। ਬੀ.ਸੀ.ਸੀ.ਆਈ. ਸਰਕਾਰ ਤੋਂ ਵੀ ਗ੍ਰਾਂਟ ਨਹੀਂ ਲੈਂਦੀ ਹੈ। ਆਈ.ਸੀ.ਸੀ. ਲਈ ਬੀ.ਸੀ.ਸੀ.ਆਈ. ਨੂੰ ਵਾਡਾ ਜ਼ਾਬਤੇ ਦੇ ਅਧੀਨ ਲਿਆਉਣਾ ਮਹੱਤਵਪੂਰਨ ਹੈ ਕਿਉਂਕਿ ਵਿਸ਼ਵ ਸੰਸਥਾ ਇਸ ਖੇਡ ਨੂੰ ਓਲੰਪਿਕ 'ਚ ਸ਼ਾਮਲ ਕਰਨ ਦੀ ਕੋਸ਼ਿਸ 'ਚ ਹੈ।
ਇੰਗਲੈਂਡ ਦੇ ਬੇਅਰਸਟਾ ਸੱਟ ਕਾਰਨ ਚੌਥੇ ਵਨ ਡੇ ਤੋਂ ਬਾਹਰ
NEXT STORY