ਜਲੰਧਰ : ਕੈਨੇਡਾ ਦੀ ਮਸ਼ਹੂਰ ਟੈਨਿਸ ਪਲੇਅਰ ਬੁਕਾਰਡ ਆਪਣੀ ਸਿਹਤ ਨੂੰ ਲੈ ਕੇ Àਠ ਰਹੀਆਂ ਅਫਵਾਹਾਂ ਤੋਂ ਦੁਖੀ ਹੈ। ਇਸ ਦਾ ਸਬੂਤ ਉਸ ਦੇ ਫੈਨਜ਼ ਨੂੰ ਉਦੋਂ ਮਿਲਿਆ, ਜਦੋਂ ਯੁਜੀਨ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਖਬਰ ਸ਼ੇਅਰ ਕਰਦੇ ਹੋਏ ਇਸ ਨੂੰ ਫੇਕ ਦੱਸ ਦਿੱਤਾ। ਉਕਤ ਖਬਰ ਵਿਚ ਲਿਖਿਆ ਗਿਆ ਸੀ ਕਿ ਸੰਘਰਸ਼ ਕਰ ਰਹੀ ਯੁਜੀਨ, ਜੋ ਕਿ ਇਸ ਮਹੀਨੇ 2 ਟੂਰਨਾਮੈਂਟਸ 'ਚੋਂ ਨਾਂ ਵਾਪਸ ਲੈ ਚੁੱਕੀ ਹੈ, ਪੂਰੀ ਤਰ੍ਹਾਂ ਤੰਦਰੁਸਤ ਹੋਣ ਲਈ ਜਲਦ ਹੀ ਬ੍ਰੇਕ 'ਤੇ ਜਾਣ ਵਾਲੀ ਹੈ। ਯੁਜੀਨ ਨੇ ਉਕਤ ਖਬਰ ਨੂੰ ਸ਼ੇਅਰ ਕਰ ਕੇ ਲਿਖਿਆ ਹੈ-ਫੇਕ ਨਿਊਜ਼। ਦੱਸ ਦੇਈਏ ਕਿ ਯੁਜੀਨ ਵਿੰਬਲਡਨ ਚੈਂਪੀਅਨਸ਼ਿਪ ਵਿਚ ਕੈਨੇਡਾ ਦੀ ਅਗਵਾਈ ਕਰਨ ਵਾਲੀ ਪਹਿਲੀ ਟੈਨਿਸ ਪਲੇਅਰ ਬਣੀ ਸੀ।


2013 ਵਿਚ ਡਬਲਯੂ. ਟੀ. ਏ. ਟੂਰ ਦੇ ਅਖੀਰ ਵਿਚ ਉਸ ਨੂੰ ਡਬਲਯੂ. ਟੀ. ਏ. ਨਿਊਕਮਰ ਆਫ ਦਿ ਯੀਅਰ ਨਾਮਜ਼ਦ ਕੀਤਾ ਗਿਆ ਸੀ। ਯੁਜੀਨ ਟੈਨਿਸ ਤੋਂ ਇਲਾਵਾ ਮਾਡਲਿੰਗ ਜਗਤ ਵਿਚ ਮੰਨਿਆ-ਪ੍ਰਮੰਨਿਆ ਨਾਂ ਹੈ। ਉਸ ਨੂੰ ਸਭ ਤੋਂ ਜ਼ਿਆਦਾ ਸ਼ੌਹਰਤ ਉਦੋਂ ਮਿਲੀ ਸੀ, ਜਦੋਂ ਉਸ ਨੇ ਖੇਡ ਪੱਤ੍ਰਿਕਾ ਸਪੋਰਟਸ ਇਲੈਸਟ੍ਰੇਟਿਡ ਲਈ ਬਾਡੀ ਪੇਂਟ ਫੋਟੋਸ਼ੂਟ ਕਰਵਾਇਆ ਸੀ। ਯੁਜੀਨ ਸੋਸ਼ਲ ਮੀਡੀਆ 'ਤੇ ਖੂਬ ਐਕਟਿਵ ਰਹਿੰਦੀ ਹੈ। ਇਕੱਲੇ ਇੰਸਟਾਗ੍ਰਾਮ 'ਤੇ ਹੀ ਉਸ ਦੇ 1.9 ਮਿਲੀਅਨ ਫੈਨਜ਼ ਹਨ। ਯੁਜੀਨ ਨੂੰ ਐੱਨ. ਐੱਫ. ਐੱਲ. ਫੈਨਜ਼ ਦੇ ਨਾਲ ਬਲਾਈਂਡ ਡੇਟ 'ਤੇ ਜਾਣ ਲਈ ਵੀ ਜਾਣਿਆ ਜਾਂਦਾ ਹੈ। ਅਸਲ ਵਿਚ ਟਵਿਟਰ 'ਤੇ ਇਕ ਦਿਨ ਯੁਜੀਨ ਨੇ ਆਪਣੀ ਮਨਪਸੰਦ ਟੀਮ ਦੇ ਜਿੱਤ ਦੀ ਭਵਿੱਖਬਾਣੀ ਕੀਤੀ ਸੀ। ਇਸ 'ਤੇ ਇਕ ਯੂਜ਼ਰ ਨੇ ਉਸ ਨੂੰ ਚੈਲੰਜ ਕਰ ਦਿੱਤਾ।


ਚੈਲੰਜ ਹਾਰਨ 'ਤੇ ਯੁਜੀਨ ਉਕਤ ਯੂਜ਼ਰ ਨਾਲ ਡੇਟ 'ਤੇ ਵੀ ਗਈ ਸੀ। ਹੁਣ ਖਬਰ ਹੈ ਕਿ ਯੁਜੀਨ ਦੀ ਇਸੇ ਕਹਾਣੀ 'ਤੇ ਹਾਲੀਵੁੱਡ ਫਿਲਮ ਵੀ ਬਣ ਰਹੀ ਹੈ।

ਪੇਸ-ਪੇਅਰੇ ਦੀ ਜੋੜੀ ਮੋਰੱਕੋ ਕੱਪ ਦੇ ਦੂਸਰੇ ਰਾਊਂਡ 'ਚ
NEXT STORY