Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 10, 2026

    10:50:35 PM

  • 2 brothers bring glory to punjab by becoming officers in the us army

    2 ਸਕੇ ਭਰਾਵਾਂ ਨੇ ਅਮਰੀਕਾ ਦੀ ਫੌਜ ’ਚ ਅਫਸਰ ਬਣ ਕੇ...

  • woman crossing railway line dies after being hit by train

    ਜਲੰਧਰ 'ਚ ਦਰਦਨਾਕ ਹਾਦਸਾ: ਰੇਲਵੇ ਲਾਈਨ ਪਾਰ ਕਰ...

  • mumbai set royal challengers bangalore a target of 167 runs

    RCB vs MI : ਮੁੰਬਈ ਨੇ ਬੈਂਗਲੁਰੂ ਨੂੰ ਦਿੱਤਾ 167...

  • heavy rains to occur in next 4 days

    ਅਗਲੇ 4 ਦਿਨ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਹੱਦਬੰਦੀ ਸੰਵਿਧਾਨਕ ਲੋੜ ਹੈ, ਸਿਆਸੀ ਭਟਕਣਾ ਨਹੀਂ

BLOG News Punjabi(ਬਲਾਗ)

ਹੱਦਬੰਦੀ ਸੰਵਿਧਾਨਕ ਲੋੜ ਹੈ, ਸਿਆਸੀ ਭਟਕਣਾ ਨਹੀਂ

  • Edited By Anmol Tagra,
  • Updated: 15 Apr, 2026 04:16 PM
Blog
women reservation
  • Share
    • Facebook
    • Tumblr
    • Linkedin
    • Twitter
  • Comment

ਮਹਿਲਾ ਰਾਖਵੇਂਕਰਨ ’ਤੇ ਸੋਨੀਆ ਗਾਂਧੀ ਦੇ ਹਾਲੀਆ ਲੇਖ ਤੋਂ ਉੱਠੀ ਬਹਿਸ ਭਾਰਤੀ ਨੀਤੀ-ਨਿਰਮਾਣ ਦੇ ਇਕ ਜਾਣੇ-ਪਛਾਣੇ ਪੈਟਰਨ ਨੂੰ ਦਰਸਾਉਂਦੀ ਹੈ, ਜਿੱਥੇ ਲੰਬੇ ਸਮੇਂ ਤੋਂ ਪੈਂਡਿੰਗ ਢਾਂਚਾਗਤ ਸੁਧਾਰਾਂ ’ਤੇ ਸਵਾਲ ਉਨ੍ਹਾਂ ਦੇ ਸਾਰ ’ਤੇ ਘੱਟ ਅਤੇ ਪ੍ਰਕਿਰਿਆ ’ਤੇ ਵੱਧ ਉਠਾਏ ਜਾਂਦੇ ਹਨ। ਨਰਿੰਦਰ ਮੋਦੀ ਸਰਕਾਰ ਦੀ ਆਲੋਚਨਾ ਦਾ ਡੂੰਘਾਈ ਨਾਲ ਅਧਿਐਨ ਕਰਨ ’ਤੇ ਸਪੱਸ਼ਟ ਹੁੰਦਾ ਹੈ ਕਿ ਇਸ ਦਾ ਬਹੁਤਾ ਹਿੱਸਾ ਤੱਥਾਂ ਦੀ ਬਜਾਏ ਗਲਤ ਵਿਆਖਿਆ ’ਤੇ ਆਧਾਰਿਤ ਹੈ।

ਹੱਦਬੰਦੀ ਨੂੰ ਮਹਿਲਾ ਰਾਖਵੇਂਕਰਨ ਤੋਂ ਵੱਖ ‘ਅਸਲ ਮੁੱਦਾ’ ਦੱਸਣ ਦਾ ਯਤਨ ਮੂਲ ਰੂਪ ’ਚ ਗਲਤ ਹੈ। ਹੱਦਬੰਦੀ ਕੋਈ ਸਿਆਸੀ ਬਦਲ ਨਹੀਂ, ਸਗੋਂ ਇਕ ਸੰਵਿਧਾਨਕ ਲੋੜ ਹੈ, ਜਿਸ ਦਾ ਉਦੇਸ਼ ਨੁਮਾਇੰਦਗੀ ਨੂੰ ਮੌਜੂਦਾ ਜਨਸੰਖਿਅਕ ਹਕੀਕਤਾਂ ਦੇ ਅਨੁਕੂਲ ਬਣਾਉਣਾ ਹੈ। ਚੋਣ ਹਲਕਿਆਂ ਦਾ ਸਮੇਂ-ਸਮੇਂ ’ਤੇ ਪੁਨਰ-ਨਿਰਧਾਰਨ ਲੋਕਤੰਤਰੀ ਨਿਆਂ ਦਾ ਅਨਿੱਖੜਵਾਂ ਹਿੱਸਾ ਹੈ। ਇਹ ਕਹਿਣਾ ਕਿ ਮਹਿਲਾ ਰਾਖਵੇਂਕਰਨ ਨੂੰ ਇਸ ਪ੍ਰਕਿਰਿਆ ਨਾਲ ਜੋੜਨਾ ਬੇਯਕੀਨੀ ਪੈਦਾ ਕਰਦਾ ਹੈ, ਇਸ ਸੰਵਿਧਾਨਕ ਤਰਕ ਦੀ ਅਣਦੇਖੀ ਹੈ।

ਇਸ ਦੇ ਉਲਟ, ਮਹਿਲਾ ਰਾਖਵੇਂਕਰਨ ਨੂੰ ਹੱਦਬੰਦੀ ਨਾਲ ਜੋੜਨਾ ਢਾਂਚਾਗਤ ਇਕਸਾਰਤਾ ਯਕੀਨੀ ਬਣਾਉਂਦਾ ਹੈ। ਜੇਕਰ ਪੁਰਾਣੇ ਚੋਣ ਢਾਂਚੇ ’ਤੇ ਰਾਖਵੇਂਕਰਨ ਨੂੰ ਲਾਗੂ ਕੀਤਾ ਜਾਵੇ, ਤਾਂ ਅਸੰਤੁਲਨ ਅਤੇ ਵਿਗਾੜ ਦਾ ਖਤਰਾ ਰਹੇਗਾ। ਦੋਵਾਂ ਪ੍ਰਕਿਰਿਆਵਾਂ ਦਾ ਤਾਲਮੇਲ ਸੰਸਥਾਗਤ ਭਰੋਸੇਯੋਗਤਾ ਨੂੰ ਮਜ਼ਬੂਤ ਕਰਦਾ ਹੈ ਅਤੇ ਨੁਮਾਇੰਦਗੀ ਨੂੰ ਨਿਆਂਪੂਰਨ ਅਤੇ ਸਮਕਾਲੀ ਬਣਾਉਂਦਾ ਹੈ।

‘ਰਾਜਨੀਤੀਕਰਨ’ ਦਾ ਦੋਸ਼ ਵੀ ਓਨਾ ਹੀ ਕਮਜ਼ੋਰ ਹੈ। ਕਾਂਗਰਸ ਪਾਰਟੀ ਖੁਦ ਸਾਲਾਂ ਤੱਕ ਮਹਿਲਾ ਰਾਖਵੇਂਕਰਨ ’ਤੇ ਫੈਸਲਾ ਲੈਣ ’ਚ ਅਸਫਲ ਰਹੀ ਅਤੇ ਹੱਦਬੰਦੀ ਨਾਲ ਜੁੜੇ ਸਵਾਲਾਂ ’ਤੇ ਕੋਈ ਸਪੱਸ਼ਟਤਾ ਨਹੀਂ ਲਿਆ ਸਕੀ। ਅਜਿਹੇ ’ਚ ਹੁਣ ਇਕ ਸੰਗਠਿਤ ਪਹੁੰਚ ਨੂੰ ‘ਅਨਿਸ਼ਚਿਤ’ ਦੱਸਣਾ ਚਿੰਤਾ ਨਾਲੋਂ ਵੱਧ ਪਛਤਾਵੇ ਵਰਗਾ ਪ੍ਰਤੀਤ ਹੁੰਦਾ ਹੈ।

ਮੂਲ ਰੂਪ ’ਚ, ਹੱਦਬੰਦੀ ਨਿਆਂ ਦਾ ਸਵਾਲ ਹੈ। ਇਸ ’ਚ ਮਹਿਲਾ ਰਾਖਵੇਂਕਰਨ ਨੂੰ ਸ਼ਾਮਲ ਕਰਨਾ ਵਿਗਾੜ ਨਹੀਂ, ਸਗੋਂ ਉਸ ਦੇ ਉਦੇਸ਼ ਦੇ ਅਨੁਕੂਲ ਹੈ। ਕਿਉਂਕਿ ਹੱਦਬੰਦੀ ਇਤਿਹਾਸਕ ਤੌਰ ’ਤੇ ਮਰਦਮਸ਼ੁਮਾਰੀ ਚੱਕਰ ਨਾਲ ਜੁੜੀ ਰਹੀ ਹੈ, ਇਸ ਲਈ ਇਸ ਢਾਂਚੇ ’ਚ ਰਾਖਵੇਂਕਰਨ ਨੂੰ ਸ਼ਾਮਲ ਕਰਨਾ ਇਸ ਨੂੰ ਪ੍ਰਤੀਕਾਤਮਕ ਨਹੀਂ, ਸਗੋਂ ਪ੍ਰਭਾਵਸ਼ਾਲੀ ਅਤੇ ਸਥਾਈ ਬਣਾਉਂਦਾ ਹੈ।

ਜਲਦਬਾਜ਼ੀ ਦਾ ਮਿੱਥ-ਫੈਸਲਾਕੁੰਨਤਾ ਬਨਾਮ ਦੇਰੀ : ਸਰਕਾਰ ’ਤੇ ਜਲਦਬਾਜ਼ੀ ਦਾ ਦੋਸ਼ ਤੱਥਾਂ ਦੇ ਆਧਾਰ ’ਤੇ ਟਿਕਦਾ ਨਹੀਂ ਹੈ। ਮਹਿਲਾ ਰਾਖਵਾਂਕਰਨ ਕੋਈ ਅਚਾਨਕ ਲਿਆ ਗਿਆ ਫੈਸਲਾ ਨਹੀਂ, ਸਗੋਂ ਦਹਾਕਿਆਂ ਤੋਂ ਪੈਂਡਿੰਗ ਸੁਧਾਰ ਹੈ। ਕਈ ਸਰਕਾਰਾਂ ਨੇ ਇਸ ’ਤੇ ਚਰਚਾ ਕੀਤੀ, ਪਰ ਇਸ ਨੂੰ ਲਾਗੂ ਨਹੀਂ ਕਰ ਸਕੀਆਂ। ਅੱਜ ਜੋ ਹੋ ਰਿਹਾ ਹੈ, ਉਹ ਜਲਦਬਾਜ਼ੀ ਨਹੀਂ, ਸਗੋਂ ਲੰਬੇ ਸਮੇਂ ਤੋਂ ਪ੍ਰਗਟਾਈ ਇੱਛਾ ਸ਼ਕਤੀ ਨੂੰ ਅਮਲੀ ਜਾਮਾ ਪਹਿਨਾਉਣਾ ਹੈ। ਇਸ ਨੂੰ ਜਲਦਬਾਜ਼ੀ ਕਹਿਣਾ ਹਕੀਕਤ ਨੂੰ ਉਲਟਾ ਦੇਣਾ ਹੈ। ਫੈਸਲਾਕੁੰਨ ਸ਼ਾਸਨ ਉਨ੍ਹਾਂ ਲੋਕਾਂ ਨੂੰ ਅਚਾਨਕ ਲੱਗ ਸਕਦਾ ਹੈ, ਜੋ ਟਾਲ-ਮਟੋਲ ਦੇ ਆਦੀ ਰਹੇ ਹਨ, ਪਰ ਇਸ ਨਾਲ ਪ੍ਰਕਿਰਿਆ ’ਚ ਕੋਈ ਕਮੀ ਸਿੱਧ ਨਹੀਂ ਹੁੰਦੀ।

ਸਲਾਹ-ਮਸ਼ਵਰਾ ਮਹੱਤਵਪੂਰਨ ਹੈ, ਪਰ ਬਹੁਤ ਜ਼ਿਆਦਾ ਸਲਾਹ-ਮਸ਼ਵਰਾ ਖੜੋਤ ਦਾ ਬਹਾਨਾ ਨਹੀਂ ਬਣ ਸਕਦਾ। ਲੋਕਤੰਤਰ ’ਚ ਚਰਚਾ ਅਤੇ ਫੈਸਲੇ ਵਿਚਾਲੇ ਸੰਤੁਲਨ ਜ਼ਰੂਰੀ ਹੈ। ਇਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਲੀਡਰਸ਼ਿਪ ਨੂੰ ਸੰਵਾਦ ਤੋਂ ਅੱਗੇ ਵਧ ਕੇ ਅਮਲ ਕਰਨਾ ਹੁੰਦਾ ਹੈ ਅਤੇ ਇਹੀ ਹੁਣ ਹੋ ਰਿਹਾ ਹੈ।

ਮਰਦਮਸ਼ੁਮਾਰੀ ’ਚ ਦੇਰੀ-ਸੰਦਰਭ ਜ਼ਰੂਰੀ : ਮਰਦਮਸ਼ੁਮਾਰੀ ’ਚ ਦੇਰੀ ਨੂੰ ਉਸ ਦੇ ਸੰਦਰਭ ’ਚ ਸਮਝਣਾ ਚਾਹੀਦਾ ਹੈ। ਮਹਾਮਾਰੀ ਕਰ ਕੇ ਵਿਸ਼ਵ ਭਰ ’ਚ ਵੱਡੇ ਪ੍ਰਸ਼ਾਸਨਿਕ ਕਾਰਜ ਪ੍ਰਭਾਵਿਤ ਹੋਏ। ਭਾਰਤ ’ਚ ਦੇਰੀ ਕੋਈ ਅਪਵਾਦ ਨਹੀਂ, ਸਗੋਂ ਕੌਮਾਂਤਰੀ ਰੁਝਾਨ ਦਾ ਹਿੱਸਾ ਹੈ। ਮਹੱਤਵਪੂਰਨ ਇਹ ਹੈ ਕਿ ਮਰਦਮਸ਼ੁਮਾਰੀ ਕਰਾਉਣ ਦੀ ਵਚਨਬੱਧਤਾ ਕਾਇਮ ਹੈ। ਪ੍ਰਕਿਰਿਆ ਮੁਲਤਵੀ ਹੋਈ ਹੈ, ਸਮਾਪਤ ਨਹੀਂ। ਨੀਤੀ-ਨਿਰਮਾਣ ਅਤੇ ਸਰੋਤ ਵੰਡ ਵਰਗੇ ਮੂਲ ਕਾਰਜਾਂ ਲਈ ਡਾਟਾ ਦੀ ਸ਼ੁੱਧਤਾ ਸਰਵਉੱਚ ਹੈ। ਜਲਦਬਾਜ਼ੀ ’ਚ ਕੀਤੀ ਗਈ ਮਰਦਮਸ਼ੁਮਾਰੀ ਉਸ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਭਰੋਸੇਯੋਗ ਡਾਟਾ ਹੀ ਜਾਇਜ਼ ਨਤੀਜਿਆਂ ਦੀ ਅਧਾਰਸ਼ਿਲਾ ਹੈ। ਇਸ ਅਖੰਡਤਾ ਨੂੰ ਬਣਾਈ ਰੱਖਣਾ ਪ੍ਰਸ਼ਾਸਨਿਕ ਕਮਜ਼ੋਰੀ ਨਹੀਂ, ਸਗੋਂ ਜ਼ਿੰਮੇਵਾਰ ਸ਼ਾਸਨ ਦਾ ਸੰਕੇਤ ਹੈ।

ਸੰਘੀ ਸੰਤੁਲਨ ਦੀ ਚਿੰਤਾ-ਸਮੇਂ ਤੋਂ ਪਹਿਲਾਂ ਦੇ ਖਦਸ਼ੇ : ਇਹ ਤਰਕ ਕਿ ਹੱਦਬੰਦੀ ਰਾਜਾਂ ਵਿਚਾਲੇ ਸ਼ਕਤੀ ਸੰਤੁਲਨ ਨੂੰ ਬਦਲ ਸਕਦੀ ਹੈ, ਇਸ ਸਮੇਂ ਸਿਰਫ ਅਨੁਮਾਨ ਹੈ। ਇਹ ਇਕ ਅਜਿਹੀ ਪ੍ਰਕਿਰਿਆ ’ਤੇ ਕਾਲਪਨਿਕ ਨਤੀਜੇ ਮੜ੍ਹਦਾ ਹੈ, ਜੋ ਸੰਵਿਧਾਨਕ ਸਿਧਾਂਤਾਂ ਅਤੇ ਸੰਸਥਾਗਤ ਸੁਰੱਖਿਆ ਉਪਾਵਾਂ ਦੁਆਰਾ ਸੰਚਾਲਿਤ ਹੁੰਦੀ ਹੈ। ਹੱਦਬੰਦੀ ਕੋਈ ਮਨਮਾਨੀ ਕਾਰਵਾਈ ਨਹੀਂ, ਸਗੋਂ ਨਿਆਂਪੂਰਨ ਨੁਮਾਇੰਦਗੀ ਯਕੀਨੀ ਬਣਾਉਣ ਦਾ ਮਾਧਿਅਮ ਹੈ। ਇਹ ਕਹਿਣਾ ਕਿ ਇਸ ਨਾਲ ਕੁਝ ਰਾਜਾਂ ਨੂੰ ਨੁਕਸਾਨ ਹੋਵੇਗਾ, ਲੋਕਤੰਤਰੀ ਸੰਤੁਲਨ ਬਣਾਈ ਰੱਖਣ ਵਾਲੀਆਂ ਵਿਵਸਥਾਵਾਂ ’ਤੇ ਬੇਭਰੋਸਗੀ ਦਰਸਾਉਂਦਾ ਹੈ। ਅਜਿਹੇ ਸੁਧਾਰਾਂ ਨੂੰ ਕਾਲਪਨਿਕ ਖਦਸ਼ਿਆਂ ਦੇ ਅਾਧਾਰ ’ਤੇ ਰੋਕਿਆ ਨਹੀਂ ਜਾ ਸਕਦਾ। ਚਿੰਤਾਵਾਂ ’ਤੇ ਚਰਚਾ ਹੋ ਸਕਦੀ ਹੈ, ਪਰ ਉਹ ਤਰੱਕੀ ਦੇ ਵਿਰੁੱਧ ਵੀਟੋ ਨਹੀਂ ਬਣ ਸਕਦੀਆਂ।

ਵਿਚਾਰ-ਵਟਾਂਦਰਾ ਅਤੇ ਫੈਸਲਾ-ਸੰਸਦ ਦੀ ਭੂਮਿਕਾ : ਵੱਧ ਵਿਚਾਰ-ਵਟਾਂਦਰੇ ਦੀ ਮੰਗ ਉਦੋਂ ਹੀ ਸਾਰਥਕ ਹੁੰਦੀ, ਜੇਕਰ ਉਸ ਦੇ ਲਈ ਮੰਚ ਉਪਲਬਧ ਨਾ ਹੁੰਦਾ। ਅਸਲ ’ਚ, ਸਰਕਾਰ ਨੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ, ਜੋ ਚਰਚਾ ਅਤੇ ਪਰਖ ਲਈ ਸਰਵਉੱਚ ਲੋਕਤੰਤਰੀ ਮੰਚ ਹੈ। ਜੇਕਰ ਵਿਰੋਧੀ ਧਿਰ ਗੰਭੀਰ ਹੈ, ਤਾਂ ਸੰਸਦ ਹੀ ਉਚਿਤ ਸਥਾਨ ਹੈ। ਬਾਹਰ ਵਿਰੋਧ ਅਤੇ ਅੰਦਰ ਸੰਕੋਚ, ਮੰਸ਼ਾ ’ਤੇ ਸਵਾਲ ਉਠਾਉਂਦੇ ਹਨ।

ਵਿਚਾਰ-ਵਟਾਂਦਰਾ ਜ਼ਰੂਰੀ ਹੈ, ਪਰ ਫੈਸਲਾ ਵੀ ਓਨਾ ਹੀ ਮਹੱਤਵਪੂਰਨ ਹੈ। ਦਹਾਕਿਆਂ ਤੱਕ ਮਹਿਲਾ ਰਾਖਵਾਂਕਰਨ ਚਰਚਾ ’ਚ ਅਟਕਿਆ ਰਿਹਾ। ਹੁਣ ਜੋ ਹੋ ਰਿਹਾ ਹੈ, ਉਹ ਬਹਿਸ ਤੋਂ ਅਮਲ ਵੱਲ ਲੋੜੀਂਦਾ ਪਰਿਵਰਤਨ ਹੈ। ਲੋਕਤੰਤਰ ਬੇਅੰਤ ਅਨਿਸ਼ਚਿਤਤਾ ’ਤੇ ਨਹੀਂ ਚੱਲ ਸਕਦਾ। ਅੰਤਹੀਣ ਬਹਿਸ ਦੇ ਨਾਂ ’ਤੇ ਫੈਸਲਿਆਂ ਦਾ ਵਿਰੋਧ ਕਰਨਾ, ਕਿਸੇ ਵੀ ਸੁਧਾਰ ਨੂੰ ਸਾਕਾਰ ਹੋਣ ਤੋਂ ਰੋਕ ਸਕਦਾ ਹੈ।

ਮੌਜੂਦਾ ਬਹਿਸ ਸਿਰਫ ਪ੍ਰਕਿਰਿਆ ’ਤੇ ਮਤਭੇਦ ਨਹੀਂ, ਸਗੋਂ ਇਸ ਸਵਾਲ ’ਤੇ ਹੈ ਕਿ ਕੀ ਭਾਰਤ ਆਪਣੇ ਲੰਬੇ ਸਮੇਂ ਤੋਂ ਕੀਤੇ ਗਏ ਵਾਦਿਆਂ ਨੂੰ ਪੂਰਾ ਕਰਨ ਲਈ ਤਿਆਰ ਹੈ। ਮਹਿਲਾ ਰਾਖਵੇਂਕਰਨ ਨੂੰ ਹੱਦਬੰਦੀ ਨਾਲ ਜੋੜਨਾ ਸਿਆਸੀ ਚਾਲ ਨਹੀਂ, ਸਗੋਂ ਸੰਸਥਾਗਤ ਤਾਲਮੇਲ ਹੈ। ਅੱਗੇ ਵਧਣਾ ਜਲਦਬਾਜ਼ੀ ਨਹੀਂ, ਸਗੋਂ ਦੇਰੀ ਨਾਲ ਕੀਤਾ ਗਿਆ ਸੰਕਲਪ ਹੈ।

ਆਲੋਚਕਾਂ ਦਾ ਵਿਰੋਧ ਪ੍ਰਕਿਰਿਆ ਦੀ ਰੱਖਿਆ ਨਾਲੋਂ ਵੱਧ ਗਤੀ ਦਾ ਵਿਰੋਧ ਪ੍ਰਤੀਤ ਹੁੰਦਾ ਹੈ ਪਰ ਇਸ ਪੱਧਰ ਦੇ ਸੁਧਾਰ ਅਨੰਤ ਕਾਲ ਤੱਕ ਟਾਲੇ ਨਹੀਂ ਜਾ ਸਕਦੇ। ਉਨ੍ਹਾਂ ਨੂੰ ਸਪੱਸ਼ਟ ਉਦੇਸ਼ ਅਤੇ ਹਿੰਮਤੀ ਅਮਲ ਦੀ ਲੋੜ ਹੁੰਦੀ ਹੈ।

—ਤੁਹੀਨ ਸਿਨਹਾ

(ਰਾਸ਼ਟਰੀ ਬੁਲਾਰਾ, ਭਾਰਤੀ ਜਨਤਾ ਪਾਰਟੀ)

  • Women Reservation
  • Women Reservation Bill
  • Lok Sabha

ਦਵਾਈਆਂ ਨਾਲ ਵੀ ਮੋਟਾਪਾ ਘੱਟ ਨਹੀਂ ਹੋ ਰਿਹਾ? ਕਾਰਨ ਤੁਹਾਡੇ ਜੀਨਸ ਹੋ ਸਕਦੇ ਹਨ

NEXT STORY

Stories You May Like

  • swift will run with this technology
    ਹੁਣ ਪੈਟਰੋਲ ਦੀ ਲੋੜ ਨਹੀਂ! ਇਸ ਤਕਨੀਕ ਨਾਲ ਚੱਲੇਗੀ 'ਸਵਿਫਟ'
  • rp singh bjp
    ਪੰਜਾਬ ਦੀ ਸੁਰੱਖਿਆ ਨੂੰ ਸਿਆਸੀ ਹਿਤਾਂ ਲਈ ਕੁਰਬਾਨ ਨਹੀਂ ਕੀਤਾ ਜਾ ਸਕਦਾ: ਆਰ. ਪੀ. ਸਿੰਘ
  • mamata banerjee  west bengal  resignation  chief minister
    ਮਮਤਾ ਬੈਨਰਜੀ ਨੇ ਬੰਗਾਲ 'ਚ ਲਿਆਂਦਾ ਸਿਆਸੀ ਭੂਚਾਲ ! ਕਿਹਾ- 'ਨਹੀਂ ਦੇਵਾਂਗੀ ਅਸਤੀਫ਼ਾ...'
  • expansion in rail services
    ‘ਰੇਲ ਸੇਵਾਵਾਂ ’ਚ ਹੋ ਰਿਹਾ ਵਿਸਥਾਰ’ ਕਿਤੇ-ਕਿਤੇ ਸੁਧਾਰ ਦੀ ਵੀ ਲੋੜ!
  • how to do pedicure easily at home
    ਪਾਰਲਰ ਜਾਣ ਦੀ ਲੋੜ ਨਹੀਂ, ਹੁਣ ਘਰ ਬੈਠੇ ਇੰਝ ਕਰੋ ਆਸਾਨੀ ਨਾਲ Pedicure
  • political atmosphere in gurdaspur of the municipal council elections sounded
    ਗੁਰਦਾਸਪੁਰ ’ਚ ਨਗਰ ਕੌਂਸਲ ਚੋਣਾਂ ਦਾ ਬਿਗੁਲ ਵੱਜਣ ਤੋਂ ਪਹਿਲਾਂ ਹੀ ਸਿਆਸੀ ਮਾਹੌਲ ਭਖਿਆ
  • hospital cash gold recovery west bengal
    ਆਪ੍ਰੇਸ਼ਨ ਥੀਏਟਰ 'ਚ Gold ਤੇ ਕੈਸ਼! ਸਿਆਸੀ ਆਗੂਆਂ ਦੀ ਕਾਲੀ ਕਮਾਈ ਦਾ ਅੱਡਾ ਬਣਿਆ ਸਰਕਾਰੀ ਹਸਪਤਾਲ
  • muslim vote bank  bengal to assam  political
    ਮੁਸਲਿਮ ਵੋਟ ਬੈਂਕ ਕਿਸ ਦੇ ਨਾਲ: ਬੰਗਾਲ ਤੋਂ ਅਸਾਮ ਤੱਕ ਕਿਵੇਂ ਬਦਲੇ ਸਿਆਸੀ ਸਮੀਕਰਨ!
  • woman crossing railway line dies after being hit by train
    ਜਲੰਧਰ 'ਚ ਦਰਦਨਾਕ ਹਾਦਸਾ: ਰੇਲਵੇ ਲਾਈਨ ਪਾਰ ਕਰ ਰਹੀ ਔਰਤ ਦੀ ਟ੍ਰੇਨ ਦੀ ਲਪੇਟ...
  • punjab heavy rain meteorological department alert issue
    ਪੰਜਾਬ 'ਚ 4 ਦਿਨ ਲਗਾਤਾਰ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ,...
  • heartbreaking accident in punjab former sarpanch s son dies in tragic accident
    ਪੰਜਾਬ 'ਚ ਰੂਹ ਕੰਬਾਊ ਹਾਦਸਾ! ਸਾਬਕਾ ਸਰਪੰਚ ਦੇ ਪੁੱਤਰ ਦੀ ਦਰਦਨਾਕ ਮੌਤ
  • pinkoo tv releases a new animation video my rooster
    ਬੱਚਿਆਂ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣ ਲਈ ਜ਼ਰੂਰ ਵਿਖਾਓ Pinkoo TV ਦੀ ਇਹ...
  • punjab phone alert
    ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! 12 ਜ਼ਿਲ੍ਹਿਆਂ ਵੱਡੀ ਚਿਤਾਵਨੀ, ਅਗਲੇ 48...
  • mini punjab in britain
    ਬ੍ਰਿਟੇਨ 'ਚ ਵਸਿਆ 'ਮਿੰਨੀ ਪੰਜਾਬ'! ਪੰਜਾਬੀ ਸਟ੍ਰੀਟ ਦਾ ਵੀਡੀਓ ਵਾਇਰਲ
  • major revelation in the case of suicide by an employee at a lottery shop
    ਪੰਜਾਬ: 'ਰੱਬ ਦਾ ਵਾਸਤਾ ਮੇਰੀਆਂ ਧੀਆਂ ਨੂੰ ਵੱਸਣ ਦਿਓ', ਪਤੀ ਨੇ WhatsApp 'ਤੇ...
  • shahkot press club elections held  arshdeep appointed president
    ਸ਼ਾਹਕੋਟ ਪ੍ਰੈੱਸ ਕਲੱਬ ਦੀ ਹੋਈ ਚੋਣ, ਅਰਸ਼ਦੀਪ ਪ੍ਰਧਾਨ ਨਿਯੁਕਤ
Trending
Ek Nazar
asim munir statement

ਆਪਰੇਸ਼ਨ ਸਿੰਦੂਰ "ਦੋ ਵਿਚਾਰਧਾਰਾਵਾਂ ਵਿਚਕਾਰ ਲੜਾਈ" ਸੀ: ਅਸੀਮ ਮੁਨੀਰ

major action by italian police

ਇਟਲੀ ਪੁਲਸ ਦੀ ਵੱਡੀ ਕਾਰਵਾਈ, ਭਾਰਤੀ ਵਿਅਕਤੀ ਦੀ ਲੱਖਾਂ ਰੁਪਏ ਦੀ ਨਕਦੀ ਅਤੇ...

most expensive house in america

ਅਮਰੀਕਾ ਦਾ ਸਭ ਤੋਂ ਮਹਿੰਗਾ ਘਰ, ਕੀਮਤ ਹੈ 37,78,00,00,000

sanskrit compulsory in army public schools of punjab

ਪੰਜਾਬ ਦੇ ਆਰਮੀ ਪਬਲਿਕ ਸਕੂਲਾਂ ’ਚ ਸੰਸਕ੍ਰਿਤ ਲਾਜ਼ਮੀ, ਪੰਜਾਬੀ ਨੂੰ ‘ਐਡੀਸ਼ਨਲ’...

famous youtuber receives threat

'ਦੋ ਦਿਨਾਂ 'ਚ ਦਿਓ 10 ਕਰੋੜ ਨਹੀਂ ਤਾਂ ਮਾਰ ਦਿਆਂਗੇ ਗੋਲੀ' ! ਮਸ਼ਹੂਰ...

policemen killed in suicide attack

ਪਾਕਿਸਤਾਨ ਤੋਂ ਵੱਡੀ ਖ਼ਬਰ, ਆਤਮਘਾਤੀ ਹਮਲੇ 'ਚ ਮਾਰੇ ਗਏ 15 ਪੁਲਸ ਕਰਮਚਾਰੀ!

diljit dosanjh again denies reports of entering politics

"ਮੈਂ ਪਾਗਲ ਆਂ ਜੋ ਸਿਆਸਤ 'ਚ ਆਵਾਂ..?", ਦੋਸਾਂਝਾਵਾਲੇ ਨੇ ਰਾਜਨੀਤੀ 'ਚ ਆਉਣ...

motorcycle gets stuck in traffic light

ਸਰੀ-ਡੈਲਟਾ ਸਰਹੱਦ ਨੇੜੇ ਭਿਆਨਕ ਹਾਦਸਾ, ਟ੍ਰੈਫਿਕ ਲਾਈਟ ਨਾਲ ਲਟਕਿਆ ਮੋਟਰਸਾਈਕਲ

preity zinta pays homage at sri darbar sahib

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਪ੍ਰੀਤੀ ਜ਼ਿੰਟਾ, ਪੰਜਾਬ ਦੀ ਜਿੱਤ ਲਈ ਕੀਤੀ...

robbery cricket board

ਕ੍ਰਿਕਟ ਬੋਰਡ ਦੇ ਦਫ਼ਤਰ 'ਚ ਵੜ ਗਏ ਲੁਟੇਰੇ, ਬੰਦੂਕ ਦੀ ਨੋਕ 'ਤੇ ਕੀਤੀ ਵੱਡੀ ਲੁੱਟ

new rule t20 cricket

ਹੁਣ ਫਾਲੋਅਰਜ਼ ਤੈਅ ਕਰਨਗੇ ਖਿਡਾਰੀਆਂ ਕੀਮਤ! ਇਸ T20 ਲੀਗ ਨੇ ਬਣਾਏ ਅਜੀਬੋ-ਗਰੀਬ...

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ ਦਾ ਗੋਚਰ ਕਰੇਗਾ ਮਾਲਾਮਾਲ

ncp leader supriya sule s car met with an accident

NPC ਨੇਤਾ ਸੁਪ੍ਰੀਆ ਸੁਲੇ ਦੀ ਕਾਰ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੀ ਸਾਂਸਦ

your ugc net application may be rejected

ਰੱਦ ਹੋ ਸਕਦੀ ਹੈ ਤੁਹਾਡੀ UGC NET ਦੀ ਅਰਜ਼ੀ! NTA ਨੇ ਜਾਰੀ ਕੀਤੇ ਸਖ਼ਤ ਨਿਰਦੇਸ਼

social media watermelon video

ਤਰਬੂਜ਼ ਖਾਣ ਦੇ ਸ਼ੌਕੀਨ ਸਾਵਧਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇਖ ਉਡਣਗੇ...

delhi viral couple romance car stunt viral

ਸੜਕ 'ਤੇ ਜੋੜੇ ਵੱਲੋਂ ਹੱਦਾਂ ਪਾਰ! ਚੱਲਦੀ ਕਾਰ ਦੀ ਛੱਤ 'ਤੇ ਰੋਮਾਂਸ ਦੀ ਵੀਡੀਓ...

thunderstorm rain alert in 16 states of india imd alert

ਮੌਸਮ ਲੈਣ ਵਾਲੈ ਯੂ-ਟਰਨ! 16 ਸੂਬਿਆਂ ਲਈ IMD ਨੇ ਜਾਰੀ ਕੀਤਾ ਮੀਂਹ-ਹਨੇਰੀ ਦਾ ਅਲਰਟ

visa rules 2026 indian passport

ਵਿਦੇਸ਼ ਜਾਣ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਦੇਸ਼ਾਂ ਨੇ Visa ਨਿਯਮਾਂ 'ਚ ਕੀਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • somnath  a symbol of a thousand years of faith
      ਹਜ਼ਾਰ ਵਰ੍ਹਿਆਂ ਦੀ ਆਸਥਾ ਦਾ ਪ੍ਰਤੀਕ ਸੋਮਨਾਥ
    • west bengal  renaissance with change
      ਪੱਛਮੀ ਬੰਗਾਲ : ਤਬਦੀਲੀ ਦੇ ਨਾਲ ਪੁਨਰ-ਜਾਗਰਣ
    • cyber   crime cases increasing in the country
      ‘ਦੇਸ਼ ’ਚ ਵਧ ਰਹੇ ਸਾਈਬਰ ਅਪਰਾਧ ਦੇ ਮਾਮਲੇ’ ਲੋਕ ਹੋ ਰਹੇ ਭਾਰੀ ਠੱਗੀ ਦੇ ਸ਼ਿਕਾਰ!
    • bangal elections
      ਕਿਉਂ ਅਸਾਮ, ਪ. ਬੰਗਾਲ ’ਚ ਭਾਜਪਾ ਦੀ ਜਿੱਤ ਪੂਰੇ ਉੱਤਰ-ਪੂਰਬ ਲਈ ਮਾਅਨੇ ਰੱਖਦੀ ਹੈ
    • diljeet dosanjh
      ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਦੁਸ਼ਮਣ-ਖਾਲਿਸਤਾਨੀ ਨਫਰਤ ਦੀ ਵਿਚਾਰਧਾਰਾ
    • the opposition needs serious thought
      ਵਿਰੋਧੀ ਧਿਰ ਨੂੰ ਗੰਭੀਰ ਚਿੰਤਨ ਦੀ ਲੋੜ!
    • somnath and india  s invincible spirit
      ਸੋਮਨਾਥ ਅਤੇ ਭਾਰਤ ਦਾ ਅਜੇਤੂ ਜਜ਼ਬਾ
    • tamilndau elections
      ਵਿਧਾਨ ਸਭਾ ਚੋਣ ਨਤੀਜੇ : ਤਿੰਨ ‘ਅਣਪਛਾਤਿਆਂ’ ਤੋਂ ਕੀ ਆਸ ਕੀਤੀ ਜਾਵੇ
    • paranoid disorder
      ਵੱਡਾ ਖਤਰਾ ਹੈ ਪੈਰਾਨਾਇਡ ਡਿਸਆਰਡਰ, ਅਣਦੇਖੀ ਨਾ ਕਰੋ
    • did the people of punjab expect such a political change
      ਕੀ ਪੰਜਾਬ ਦੇ ਲੋਕਾਂ ਨੇ ਅਜਿਹੇ ਹੀ ਰਾਜਸੀ ਬਦਲ ਦੀ ਆਸ ਕੀਤੀ ਸੀ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +