ਸਪੋਰਟਸ ਡੈਸਕ- ਪੰਜਾਬ ਕਿੰਗਜ਼ ਦੀ ਟੀਮ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਮੈਚ ਵਿੱਚ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਵੀ ਉਦੋਂ ਜਦੋਂ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 245 ਦੌੜਾਂ ਬਣਾਈਆਂ ਸਨ। ਪੰਜਾਬ ਲਈ ਸ਼੍ਰੇਅਸ ਅਈਅਰ ਨੇ ਸ਼ਾਨਦਾਰ ਪਾਰੀ ਖੇਡੀ ਅਤੇ 82 ਦੌੜਾਂ ਬਣਾਈਆਂ, ਪਰ ਉਸਦੀ ਪਾਰੀ ਨੂੰ ਅਭਿਸ਼ੇਕ ਸ਼ਰਮਾ ਅਤੇ ਟ੍ਰੈਵਿਸ ਹੈੱਡ ਨੇ ਖਰਾਬ ਕਰ ਦਿੱਤਾ। ਅਭਿਸ਼ੇਕ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ ਅਤੇ 141 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਵੱਲ ਲੈ ਗਏ। ਹੁਣ ਮੈਚ ਤੋਂ ਬਾਅਦ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟੀਮ ਦੀ ਫੀਲਡਿੰਗ ਬਾਰੇ ਵੱਡੀ ਗੱਲ ਕਹੀ ਹੈ।
ਹਾਰ ਲਈ ਫੀਲਡਿੰਗ ਨੂੰ ਜ਼ਿੰਮੇਵਾਰ ਠਹਿਰਾਇਆ
ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਇਹ ਇੱਕ ਵਧੀਆ ਸਕੋਰ ਸੀ ਪਰ ਜਿਸ ਤਰ੍ਹਾਂ ਉਨ੍ਹਾਂ ਨੇ ਦੋ ਓਵਰ ਬਾਕੀ ਰਹਿੰਦੇ ਇਸ ਟੀਚੇ ਨੂੰ ਪ੍ਰਾਪਤ ਕੀਤਾ, ਉਸ ਨਾਲ ਮੈਨੂੰ ਹਾਸਾ ਆ ਰਿਹਾ ਹੈ। ਅਸੀਂ ਫੀਲਡਿੰਗ ਵਿੱਚ ਬਿਹਤਰ ਹੋ ਸਕਦੇ ਸੀ। ਅਭਿਸ਼ੇਕ ਸ਼ਰਮਾ ਨੂੰ ਵੀ ਪਾਰੀ ਦੇ ਚੌਥੇ ਓਵਰ ਵਿੱਚ ਜੀਵਨ ਦਾਨ ਮਿਲਿਆ ਜਦੋਂ ਉਹ ਯਸ਼ ਠਾਕੁਰ ਦੀ ਨੋ ਬਾਲ 'ਤੇ ਕੈਚ ਆਊਟ ਹੋ ਗਿਆ। ਅਸੀਂ ਦੋ ਸ਼ਾਨਦਾਰ ਕੈਚ ਲੈ ਸਕਦੇ ਸੀ। ਉਹ (ਅਭਿਸ਼ੇਕ) ਥੋੜ੍ਹਾ ਖੁਸ਼ਕਿਸਮਤ ਵੀ ਸੀ ਭਾਵੇਂ ਉਸਨੇ ਸ਼ਾਨਦਾਰ ਪਾਰੀ ਖੇਡੀ। ਕੈਚ ਤੁਹਾਨੂੰ ਮੈਚ ਜਿਤਾਉਂਦੇ ਹਨ ਅਤੇ ਅਸੀਂ ਉੱਥੇ ਖੁੰਝ ਗਏ। ਅਸੀਂ ਚੰਗੀ ਗੇਂਦਬਾਜ਼ੀ ਨਹੀਂ ਕੀਤੀ ਪਰ ਸਾਨੂੰ ਬੈਠ ਕੇ ਦੁਬਾਰਾ ਯੋਜਨਾ ਬਣਾਉਣੀ ਪਵੇਗੀ।
ਇਹ ਵੀ ਪੜ੍ਹੋ : ਟੀਮ ਨੂੰ ਵੱਡਾ ਝਟਕਾ, ਇਹ ਧਾਕੜ ਕ੍ਰਿਕਟਰ IPL 'ਚੋਂ ਹੋਇਆ ਬਾਹਰ
ਅਭਿਸ਼ੇਕ ਸ਼ਰਮਾ ਦੀ ਪ੍ਰਸ਼ੰਸਾ ਕੀਤੀ
ਸ਼੍ਰੇਅਸ ਅਈਅਰ ਨੇ ਕਿਹਾ ਕਿ ਜਿਸ ਤਰ੍ਹਾਂ ਟ੍ਰੈਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਨੇ ਓਪਨਿੰਗ ਸਾਂਝੇਦਾਰੀ ਕੀਤੀ। ਉਹ ਬਹੁਤ ਹੁਸ਼ਿਆਰ ਸੀ। ਉਨ੍ਹਾਂ ਨੇ ਸਾਨੂੰ ਬਹੁਤੇ ਮੌਕੇ ਨਹੀਂ ਦਿੱਤੇ। ਫਰਗੂਸਨ ਤੁਹਾਨੂੰ ਵਿਕਟਾਂ ਦਿਵਾ ਸਕਦਾ ਹੈ, ਪਰ ਇਹ (ਸੱਟਾਂ) ਵਾਪਰਦੀਆਂ ਹਨ, ਇਹ ਖੇਡ ਦਾ ਹਿੱਸਾ ਹੈ। ਇਹ ਉਹ ਗੱਲਾਂ ਹਨ ਜੋ ਸਾਨੂੰ ਅੱਗੇ ਵਧਦੇ ਹੋਏ ਸਿੱਖਣੀਆਂ ਚਾਹੀਦੀਆਂ ਹਨ। ਤ੍ਰੇਲ ਨੇ ਸਾਡੇ ਲਈ ਚੀਜ਼ਾਂ ਨੂੰ ਥੋੜ੍ਹਾ ਮੁਸ਼ਕਲ ਬਣਾ ਦਿੱਤਾ। ਅਭਿਸ਼ੇਕ ਦੀ ਪਾਰੀ 'ਤੇ ਬੋਲਦਿਆਂ, ਉਸਨੇ ਕਿਹਾ ਕਿ ਇਹ ਮੇਰੇ ਦੁਆਰਾ ਦੇਖੀ ਗਈ ਸਭ ਤੋਂ ਵਧੀਆ ਪਾਰੀਆਂ ਵਿੱਚੋਂ ਇੱਕ ਸੀ।
ਪੰਜਾਬ ਕਿੰਗਜ਼ ਵੱਲੋਂ ਦਿੱਤੇ ਗਏ 246 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਸਨਰਾਈਜ਼ਰਜ਼ ਹੈਦਰਾਬਾਦ ਨੇ ਅਭਿਸ਼ੇਕ ਸ਼ਰਮਾ ਅਤੇ ਟ੍ਰੈਵਿਸ ਹੈੱਡ ਦੀ ਬਦੌਲਤ ਆਸਾਨੀ ਨਾਲ ਟੀਚਾ ਹਾਸਲ ਕਰ ਲਿਆ। ਦੋਵਾਂ ਵਿਚਾਲੇ ਪਹਿਲੀ ਵਿਕਟ ਲਈ 171 ਦੌੜਾਂ ਦੀ ਸਾਂਝੇਦਾਰੀ ਹੋਈ। ਅਭਿਸ਼ੇਕ ਨੇ ਆਪਣੇ ਕਰੀਅਰ ਦੀ ਸਭ ਤੋਂ ਵਧੀਆ ਪਾਰੀ ਖੇਡੀ ਅਤੇ 141 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਹੈੱਡ ਨੇ 66 ਦੌੜਾਂ ਦਾ ਯੋਗਦਾਨ ਪਾਇਆ। ਪੰਜਾਬ ਕਿੰਗਜ਼ ਦੇ ਗੇਂਦਬਾਜ਼ ਇਨ੍ਹਾਂ ਖਿਡਾਰੀਆਂ ਸਾਹਮਣੇ ਟਿਕ ਨਹੀਂ ਸਕੇ। ਪੰਜਾਬ ਲਈ ਸਿਰਫ਼ ਅਰਸ਼ਦੀਪ ਸਿੰਘ ਅਤੇ ਯੁਜਵੇਂਦਰ ਚਾਹਲ ਹੀ ਵਿਕਟਾਂ ਲੈ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਇਸਵਾਲ ਦਾ ਅਰਧ ਸੈਂਕੜਾ, ਰਾਜਸਥਾਨ ਨੇ ਬੈਂਗਲੁਰੂ ਨੂੰ ਦਿੱਤਾ 174 ਦੌੜਾਂ ਦਾ ਟੀਚਾ
NEXT STORY